
-ਮਹਿੰਦਰ ਸੂਦ (ਵਿਰਕ)

ਕਲਯੁੱਗੀ ਭੈੜੀ ਸਿਆਸਤ ਨੇ
ਵੰਡ ਦਿੱਤਾ ਪੰਜਾਬ ਪਿਆਰਾ।।
ਗੁਲਾਬ ਦੀਆਂ ਪੰਖੁੜੀਆਂ ਵਾਂਗ
ਵਿਖੇਰ ਦਿੱਤਾ ਪੰਜਾਬ ਸਾਰਾ।।
ਵਿਖਰਨ ਪਿੱਛੋਂ ਵੀ ਹਰ ਪੰਖੁੜੀ ਚੋ
ਮਹਿਕੇ ਗੁਲਾਬ ਸਾਰਾ।।
ਵੰਡੇ ਜਾਣ ਪਿੱਛੋਂ ਵੀ ਟਹਿਕਦਾ ਪਿਆ
ਹੈ ਪੰਜਾਬ ਪਿਆਰਾ।।
ਲਹਿੰਦੇ ਚੜ੍ਹਦੇ ਪੰਜਾਬ ਵਿੱਚ ਵੰਡਿਆ
ਗਿਆ ਪੰਜਾਬ ਪਿਆਰਾ।।
ਪੰਜ ਦਰਿਆਵਾਂ ਦੇ ਪਾਣੀ ਨੂੰ ਵੀ ਪਾ
ਦਿੱਤਾ ਅੱਧ ਵਿਚਾਲੋਂ ਪਾੜਾ ।।
ਇੰਨੇ ਜੱਖੜ੍ਹ ਝੱਲਣ ਤੋਂ ਬਾਅਦ ਵੀ
ਹੱਸੇ ਵਸੇ ਪੰਜਾਬ ਪਿਆਰਾ।।
ਜਲੰਧਰ
ਮੋਬ: 98766-66381