ਚੰਡੀਗੜ੍ਹ, 31 ਦਸੰਬਰ, (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 23 ਜਨਵਰੀ ਤੋਂ 31 ਜਨਵਰੀ ਤੱਕ ਲਾਲ ਕਿਲ੍ਹੇ ਵਿੱਚ ਹੋਣ ਵਾਲੇ ਭਾਰਤ ਪਰਵ ਲਈ ਪੰਜਾਬ ਰਾਜ ਦੀ ਝਾਕੀ ਨਹੀਂ ਭੇਜੇਗਾ।
ਮੁੱਖ ਮੰਤਰੀ ਮਾਨ ਨੇ ਇਹ ਬਿਆਨ ਰੱਖਿਆ ਮੰਤਰਾਲੇ ਦੇ ਉਸ ਪੱਤਰ ਦੇ ਜਵਾਬ ਵਿੱਚ ਦਿੱਤਾ ਜਿਸ ਵਿੱਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਨੂੰ ਭਾਰਤ ਪਰਵ ਵਿੱਚ ਆਪੋ-ਆਪਣੀ ਝਾਕੀ ਦਿਖਾਉਣ ਲਈ ਸੱਦਾ ਦਿੱਤਾ ਗਿਆ ਸੀ।
“ਅਸੀਂ ਆਪਣੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਾਈ ਭਾਗੋ, ਕਰਤਾਰ ਸਰਾਭੇ, ਗ਼ਦਰੀ ਬਾਬਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਰਬਾਨੀਆਂ ਨੂੰ ਨਕਾਰੇ ਹੋਏ ਵਰਗਾਂ ਵਿੱਚ ਨਹੀਂ ਭੇਜਾਂਗੇ। ਅਸੀਂ ਸਤਿਕਾਰ ਦੇਣਾ ਜਾਣਦੇ ਹਾਂ..ਬੀਜੇਪੀ ਦੇ ਐਨਓਸੀ ਕੋਈ ਲੋੜ ਨਹੀਂ। ਦ..,” ਸੀਐਮ ਮਾਨ ਨੇ X ‘ਤੇ ਲਿਖਿਆ। ਦੱਸਣਯੋਗ ਹੈ ਕਿ ਆਉਣ ਵਾਲੀ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਂਕੀ ਵੀ ਸ਼ਾਮਲ ਕੀਤੀ ਗਈ ਹੈ।