728 x 90
Spread the love

ਪੰਜਾਬ ਮੰਤਰੀ ਮੰਡਲ ਦੀ ਅੱਜ  ਹੋਈ  ਮੀਟਿੰਗ  ਨੇ  ਪੰਜਾਬ ਦੇ  ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਕੀਤੇ ਨਿਰਾਸ਼

ਪੰਜਾਬ ਮੰਤਰੀ ਮੰਡਲ ਦੀ ਅੱਜ  ਹੋਈ  ਮੀਟਿੰਗ  ਨੇ  ਪੰਜਾਬ ਦੇ  ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਕੀਤੇ ਨਿਰਾਸ਼
Spread the love

 ਜੱਥੇਬੰਦੀਆਂ ਵੱਲੋਂ 9 ਨਵੰਬਰ ਨੂੰ ਤਹਿਸੀਲ ਅਤੇ ਜ਼ਿਲ੍ਹਾ  ਪੱਧਰ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ  ਫੂਕਣ ਦਾ ਕੀਤਾ ਐਲਾਨ 

ਕੋਟਕਪੂਰਾ , 7 ਨਵੰਬਰ ( ਧਰਮ ਪ੍ਰਵਾਨਾਂ/ ਵਰਲਡ ਪੰਜਾਬੀ ਟਾਈਮਜ਼)

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ  ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਤੋਂ  ਪੰਜਾਬ ਦੇ  7 ਲੱਖ ਤੋਂ ਜ਼ਿਆਦਾ ਮੁਲਾਜ਼ਮ , ਪੈਨਸ਼ਨਰ ਤੇ ਹੋਰ ਵੱਖ ਵੱਖ ਵਰਗਾਂ ਦੇ  ਲੋਕਾਂ ਨੂੰ ਵੱਡੀ ਆਸ ਸੀ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ  ਨੂੰ ਦੀਵਾਲੀ ਤੋਂ ਪਹਿਲਾਂ ਉਹਨਾਂ  ਦੀਆਂ ਲਮਕ ਅਵਸਥਾ ਵਿੱਚ ਪਈਆਂ ਮੰਗ ਬਾਰੇ ਕੋਈ ਫੈਸਲਾ ਜ਼ਰੂਰ ਲਵੇਗੀ । ਪਰ ਇਹਨਾਂ ਆਸਾਂ ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਪੰਜਾਬ ਮੰਤਰੀ ਮੰਡਲ ਨੇ ਇਹਨਾਂ ਮੰਗਾਂ ਸਬੰਧੀ ਪੂਰਨ ਤੌਰ ਤੇ ਚੁੱਪ ਧਾਰਨ ਕਰ ਲਈ ।  ਪੰਜਾਬ  ਮੰਤਰੀ ਮੰਡਲ ਦੇ ਅਜਿਹੇ ਰਵਈਏ ਵਿਰੁੱਧ  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਤੇ ਕੁਈ ਹੋਰ ਜੱਥੇਬੰਦੀਆਂ ਵੱਲੋਂ 9 ਨਵੰਬਰ ਨੂੰ ਪੰਜਾਬ ਦੇ ਸਾਰੇ ਤਹਿਸੀਲ ਅਤੇ ਜ਼ਿਲ੍ਹਾ ਹੈਡਕੁਆਰਰਾਂ ਤੇ   ਪੰਜਾਬ ਸਰਕਾਰ ਅਤੇ ਹੁਕਮਰਾਨ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਦੀ ਪੰਡ ਫੂਕਣ ਦਾ ਐਲਾਨ ਕੀਤਾ ਗਿਆ ਹੈ । ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ 

ਜਥੇਬੰਦੀ ਦੇ ਪ੍ਰਮੁੱਖ ਆਗੂ ਕਾਮਰੇਡ  ਰਣਬੀਰ ਸਿੰਘ ਢਿੱਲੋਂ ਚੇਅਰਮੈਨ , ਦਰਸ਼ਨ ਸਿੰਘ ਲੁਬਾਣਾ ਵਰਕਿੰਗ ਚੇਅਰਮੈਨ, ਸਰਪ੍ਰਸਤ  ਚਰਨ ਸਿੰਘ ਸਰਾਭਾ, ਰਣਜੀਤ ਸਿੰਘ ਰਾਣਵਾਂ ਸੂਬਾ ਪ੍ਰਧਾਨ,  ਜਗਦੀਸ਼ ਸਿੰਘ ਚਾਹਲ ਮੁੱਖ ਜਥੇਬੰਦਕ ਸਕੱਤਰ, ਸੁਰਿੰਦਰ ਕੁਮਾਰ ਪੁਆਰੀ ਜਨਰਲ ਸਕੱਤਰ,  ਗੁਰਮੇਲ ਸਿੰਘ

ਮੈਲਡੇ , ਗੁਰਜੀਤ ਸਿੰਘ ਘੋੜੇਵਾਹ, ਗੁਰਪ੍ਰੀਤ ਸਿੰਘ ਮੰਗਵਾਲ ਮੀਤ ਪ੍ਰਧਾਨ, ਪ੍ਰੇਮ ਚਾਵਲਾ, ਕਰਤਾਰ ਸਿੰਘ ਪਾਲ ਐਡੀਸ਼ਨਲ ਜਨਰਲ ਸਕੱਤਰ ,  ਬਲਕਾਰ ਵਲਟੋਹਾ, ਪ੍ਰਭਜੀਤ ਸਿੰਘ ਉੱਪਲ, ਟਹਿਲ ਸਿੰਘ ਸਰਾਭਾ ਪ੍ਰੈਸ ਸਕੱਤਰ, ਗੁਰਜੰਟ ਸਿੰਘ ਕੋਕਰੀ  ਸੂਬਾ ਕਨਵੀਨਰ ਪੁਰਾਣੀ   ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ, ਰਣਦੀਪ ਸਿੰਘ ਫਤਿਹਗੜ ਸਾਹਿਬ, ਗੁਰਪ੍ਰੀਤ ਮਾੜੀਮੇਘਾ,  ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ , ਆਲ ਇੰਡੀਆ ਆਂਗਣਵਾੜੀ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ , ਜਸਵਿੰਦਰ ਪਾਲ ਉੱਘੀ, ਪ੍ਰਵੀਨ ਕੁਮਾਰ ਲੁਧਿਆਣਾ , ਮੇਲਾ ਸਿੰਘ ਪੁਨਾਵਾਲ  ਤੇ ਨਵੀਨ ਸਚਦੇਵਾ ਜ਼ੀਰਾ  ਨੇ  ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਅਜਿਹਾ ਵਤੀਰਾ ਮਹਿੰਗਾ ਪਵੇਗਾ ਕਿਉਕਿ ਪੰਜਾਬ ਮੰਤਰੀ ਮੰਡਲ ਤੋਂ ਆਸ ਕੀਤੀ ਜਾਂਦੀ ਸੀ ਕਿ 

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਡੀ ਏ ਬਕਾਇਆ  ਪਈਆਂ ਤਿੰਨ ਕਿਸ਼ਤਾਂ  ਦੀਵਾਲੀ ਤੋਂ ਪਹਿਲਾਂ ਦੇਣ ਬਾਰੇ ਫੈਸਲਾ ਲਵੇਗੀ ,  ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ , ਠੇਕਾ ਅਧਾਰਤ ਅਤੇ ਆਊਟ ਸੋਰਸ ਮੁਲਾਜ਼ਮ ਅਤੇ ਸਕੀਮ ਵਰਕਰਜ਼  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ  ਹੋਣ ਦੀ ਆਸ  ਲਗਾਈ ਬੈਠੇ  ਸਨ  , ਜਨਵਰੀ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਤਹਿਤ ਕੰਮ ਕਰਦੇ ਮੁਲਾਜ਼ਮ  21 ਅਕਤੂਬਰ 2022 ਨੂੰ ਪੰਜਾਬ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ  ਬਹਾਲ ਕਰਨ ਦਾ ਫੈਸਲਾ ਅਸਲ ਰੂਪ ਵਿੱਚ ਲਾਗੂ  ਹੋਣ ਦੇ ਇੰਤਜ਼ਾਰ ਵਿੱਚ  ਸਨ ,  ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਸਾਢੇ ਪੰਜ ਸਾਲਾਂ ਦਾ  ਰਹਿੰਦਾ ਬਕਾਇਆ ਦੇਣ ਬਾਰੇ  ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ  ਅਧਿਆਪਕ ਸਿਖਿਆ ਵਿਭਾਗ ਪੰਜਾਬ ਸਰਕਾਰ ਅਧੀਨ ਮਰਜ਼ ਹੋਣ ਦੀ ਆਸ ਲਗਾਈ ਬੈਠੇ ਸਨ  । ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ  ਇੱਕ ਵੀ ਚੋਣ ਵਾਅਦਾ ਅਜੇ ਤੱਕ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। 

ਆਗੂਆਂ ਨੇ ਅੱਗੇ  ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸਾਰੇ  ਚੋਣ ਵਾਅਦੇ ਯਾਦ ਰੱਖਣੇ ਚਾਹੀਦੇ ਹਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚੋਣ ਵਾਅਦੇ ਭੁੱਲਣ ਵਾਲੇ  ਰਾਜਨੀਤਕ  ਤੇ ਹੁਕਮਰਾਨ ਆਗੂਆਂ  ਨੂੰ ਲੋਕ ਪੰਜਾਬ  ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਮੁੜ ਪੌੜੀਆਂ ਨਹੀਂ ਚੜਨ ਦਿੰਦੇ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts