ਸਾਹਿਤਕਾਰਾਂ ਅਤੇ ਪੰਜਾਬੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਚੰਡੀਗੜ੍ਹ 29 ਫਰਵਰੀ : (ਡਾ . ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਵਾਰਤਕ ਲੇਖਕ ਨਿੰਦਰ ਘੁਗਿਆਣਵੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਾਹਿਤ ਰਤਨ ਪੁਰਸਕਾਰ ਦੇਣ ਉਤੇ ਸਾਹਿਤਕਾਰਾਂ ਬੁੱਧੀਜੀਵੀਆਂ ਤੇ ਚਿੰਤਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸਬੰਧੀ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੇ ਪ੍ਰਧਾਨਗੀ ਹੇਠ ਇੱਕ ਇੱਕਤਰਤਾ ਹੋਈ, ਜਿਸ ਵਿੱਚ ਡਾ. ਤਰਲੋਚਨ ਕੌਰ, ਡਾ. ਭਗਵੰਤ ਸਿੰਘ, ਚਰਨ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਡਾ. ਰਮਿੰਦਰ ਕੌਰ, ਡਾ. ਮਧੂਬਾਲਾ, ਡਾ. ਅਮਰਪਾਲ, ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ ਸਿੰਘ, ਡਾ. ਜਗਰਾਜ ਸਿੰਘ, ਡਾ. ਮਨਪ੍ਰੀਤ, ਡਾ. ਗੁਰਨਾਮ ਸਿੰਘ, ਜਗਦੀਪ ਸਿੰਘ ਏ.ਪੀ. ਸਿੰਘ , ਬਚਨ ਸਿੰਘ ਗੁਰਮ , ਸੁਖਪਾਲ ਸਿੰਘ ਆਦਿ ਸ਼ਾਮਲ ਹੋਏ। ਇਸ ਵਿੱਚ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਇਹ ਬਹੁਤ ਵੱਡੀ ਉਪਲਬਧੀ ਹੈ। ਇਹ ਬਹੁਤ ਘੱਟ ਪੰਜਾਬੀ ਸਾਹਿਤਕਾਰਾਂ ਦੇ ਹਿੱਸੇ ਆਇਆ ਹੈ। ਡਾ. ਤੇਜਵੰਤ ਮਾਨ ਸਾਹਿਤ ਰਤਨ, ਡਾ. ਨਰਵਿੰਦਰ ਕੌਸ਼ਲ ਨੇ ਵੀ ਆਪਣੇ ਵਿਚਾਰ ਭੇਜਦੇ ਹੋਏ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਪੰਜਾਬੀ ਸਾਹਿਤ ਸਭਾ ਸੰਗਰੂਰ, ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਅਨੇਕਾਂ ਸਾਹਿਤ ਸਭਾਵਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ। ਪ੍ਰੈਸ ਨੋਟ ਜਾਰੀ ਕਰਦੇ ਹੋਏ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ 7 ਮਾਰਚ ਨੂੰ ਆਪਣੀ 71ਵੀਂ ਕਨਵੋਕੇਸ਼ਨ ਮੌਕੇ 48 ਸਾਲ ਦੀ ਉਮਰ ਵਿਚ 68 ਕਿਤਾਬਾਂ ਦੇ ਲੇਖਕ ਨਿੰਦਰ ਘੁਗਿਆਣਵੀ ਨੂੰ ਸਾਹਿਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੀ ਘੁਗਿਆਣਵੀ ਪਹਿਲੇ ਪੰਜਾਬੀ ਲੇਖਕ ਹਨ ਜਿਹੜੇ ਮਹਾਂਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਰਧਾ ਵਿਖੇ ਰਾਈਟਰ ਇਨ ਰੈਜੀਡੈਂਟ ਨਿਯੁਕਤ ਹੋਏ। ਸਿਰਫ 9 ਜਮਾਤਾਂ ਪਾਸ ਘੁਗਿਆਣਵੀ ਦੀ ਲਿਖੀਆਂ ਪੁਸਤਕਾਂ ਉਤੇ ਲਗਪਗ 12 ਵਿਦਿਆਰਥੀ ਐਮ ਫਿਲ ਤੇ ਪਈ ਐਚ ਡੀ ਕਰ ਚੁਕੇ ਹਨ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਉਨਾਂ ਦੀਆਂ ਕਿਤਾਬਾਂ ਪ੍ਰਕਾਸ਼ਤ ਕਰਕੇ ਸਿਲੇਬਸਾਂ ਦਾ ਹਿੱਸਾ ਬਣਾਈਆਂ ਹਨ। ਵਿਸ਼ੇਸ਼ ਗਲ ਹੈ ਕਿ ਇਕ ਜੱਜ ਦੀ ਕੋਰਟ ਵਿਚ ਅਰਦਲੀ ਵਜੋਂ ਸਫਰ ਸ਼ੁਰੂ ਕਰਨ ਵਾਲੇ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਕਿਤਾਬ ( ਮੈਂ ਸਾਂ ਜੱਜ ਦਾ ਅਰਦਲੀ) ਦਾ ਅੰਗਰੇਜੀ ਅਨੁਵਾਦ ” I was judges’ ordaly” national book trust of india delhi ਨੇ ਪ੍ਰਕਾਸ਼ਿਤ ਕੀਤਾ ਤੇ ਇਹ ਕਿਤਾਬ ਭਾਰਤ ਦੀਆਂ 15 ਭਾਸ਼ਾਵਾਂ ਵਿਚ ਅਨੁਵਾਦ ਹੋ ਚੱੁਕੀ ਹੈ। ਉਨਾਂ ਦੀਆਂ ਕਈ ਲਿਖਤਾਂ ਉਤੇ ਲਘੂ ਫਿਲਮਾਂ ਬਣੀਆਂ। ਪੰਜਾਬ ਦੀ ਲੋਕ ਧਾਰਾ ਤੇ ਸਭਿਆਚਾਰ ਉਤੇ ਖੋਜ ਕਾਰਜ ਕਰ ਰਹੇ ਹਨ ।