ਚੰਡੀਗੜ੍ਹ, 4 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਰਾਜ ਭਵਨ ਵਿਖੇ ਮਾਣਯੋਗ ਗਵਰਨਰ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਰਾਜ ਪੱਧਰ ‘ਤੇ ਮੈਰਿਟ ਲਿਸਟ ਵਿੱਚ ਸਥਾਨ ਬਣਾਉਣ ਵਾਲ਼ੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਉਚੇਚੇ ਤੌਰ’ ਤੇ ਸਨਮਾਨ ਕੀਤੇ ਗਏ। ਜਿਨ੍ਹਾਂ ਵਿੱਚ ਸ.ਸ.ਸ.ਸ. (ਕੰਨਿਆ) ਰੂਪਨਗਰ ਦੀ ਵਿਦਿਆਰਥਣ ਅਵੱਲਦੀਪ ਕੌਰ ਪੁੱਤਰੀ ਰੁਪਿੰਦਰ ਸਿੰਘ ਓਬਰਾਏ/ਸਰਬਜੀਤ ਕੌਰ ਨੇ ਆਪਣੀ ਸ਼ਮੂਲੀਅਤ ਬਣਾ ਕੇ ਆਪਣੇ ਮਾਪਿਆਂ, ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਅਵੱਲ ਨਾਲ਼ ਸਕੂਲ ਦੇ ਪ੍ਰਿੰਸੀਪਲ ਸੰਦੀਪ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।