ਕਦਮ, ਪਰ ਕਿਤੇ ਨਾ ਕਿਤੇ ਜਲਦਬਾਜੀ ਵਿਚ ਲਿਆ ਗਿਆ ਫੈਂਸਲਾ —– ਅਸ਼ਰਫ ਖਾਂ
ਬਠਿੰਡਾ,4 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਦੇ ਨਾਮ ਨੋਟ ਜ਼ਾਰੀ ਕਰਦਿਆਂ ਬੜੀ ਜਾਮਾ ਮਸਜਿਦ ਇੰਤਜ਼ਾਮੀਆਂ ਪ੍ਰਬੰਧਕ ਕਮੇਟੀ ਦੇ ਵਾਇਸ ਚੇਅਰਮੈਨ ਮੁਹੰਮਦ ਅਸ਼ਰਫ ਖਾਨ ਨੇਂ ਕਿਹਾ ਕੇ ਪੰਜਾਬ ਸਰਕਾਰ ਵਲੋਂ ਜੋ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਹੈ ਉਹ ਮੁਸਲਿਮ ਭਾਈਚਾਰੇ ਵਿੱਚੋ ਲਾਇਆ ਗਿਆ ਹੈ।ਇਹ ਪੰਜਾਬ ਸਰਕਾਰ ਦਾ ਇਕ ਵਧੀਆਂ ਫੈਂਸਲਾ ਹੈ ਜਿਸਦਾ ਅਸੀਂ ਸਵਾਗਤ ਕਰਦੇ ਹੈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੈ। ਪਰੰਤੂ ਇਸਦੇ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕੇ ਇਹ ਜੇਕਰ ਇਹ ਚੇਅਰਮੇਨ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਪੰਜਾਬੀ ਮੁਸਲਿਮ ਪਰਿਵਾਰ ਵਿੱਚੋ ਲਾਇਆ ਜਾਂਦਾ ਤਾਂ ਇਹ ਫੈਂਸਲਾ ਹੋਰ ਵਧੀਆਂ ਹੋ ਜਾਣਾ ਸੀ ਕਿਉਂ ਕੇ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਹੀ ਪੰਜਾਬ ਵਿਚ ਰਹਿਣ ਵਾਲੇ ਮੁਸਲਿਮ ਲੋਕਾਂ ਦੇ ਦੁੱਖ ਦਰਦ,ਮੰਗਾ, ਰੀਤੀ ਰਿਵਾਜਾ ਆਦਿ ਦਾ ਪਤਾ ਹੁੰਦਾ ਹੈ। ਪ੍ਰਵਾਸੀ ਭਾਈਚਾਰੇ ਨੂੰ ਨਾ ਤਾਂ ਸਾਡੇ ਰੀਤੀ ਰੀਵਾਜਾਂ ਦਾ ਪਤਾ ਹੈ ਨਾ ਉਹ ਸਾਡੇ ਮੁਦਿਆਂ ਤੋਂ ਜਾਣੂ ਹਨ ਅਤੇ ਸਾਨੂੰ ਕੀ ਦੁੱਖ ਪਰੇਸ਼ਾਨੀਆਂ ਆ ਰਹੀਆਂ ਹਨ ਨਾ ਉਹਨਾਂ ਨੂੰ ਇਸ ਦਾ ਗਿਆਨ ਹੈ ਸੋ ਇਹ ਜਲਦ ਬਾਜੀ ਵਿਚ ਲਿਆ ਗਿਆ ਫੈਂਸਲਾ ਹੈ। ਇਸ ਫੈਂਸਲੇ ਤੋਂ ਮੈਨੂੰ ਇੰਝ ਜਾਪਦਾ ਹੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਾਮ ਦੇ ਹੀ ਮੁੱਖ ਮੰਤਰੀ ਹਨ ਅਸਲ ਸਰਕਾਰ ਤਾਂ ਕਿਤੋਂ ਹੋਰ ਹੀ ਚੱਲ ਰਹੀ ਹੈ। ਇਸ ਫੈਂਸਲੇ ਤੇ ਸਰਕਾਰ ਨੂੰ ਗੌਰ ਕਰਦੇ ਹੋਏ ਆਪਣੇ ਫੈਂਸਲੇ ਚ ਸੋਧ ਕਰਨੀ ਚਾਹੀਦੀ ਹੈ ਅਤੇ ਘੱਟ ਗਿਣਤੀ ਕਮਿਸ਼ਨ ਵਿਚ ਪੰਜਾਬੀ ਮੁਸਲਿਮ ਪਰਿਵਾਰ ਨੂੰ ਇਹ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਘੱਟ ਗਿਣਤੀ ਦੇ ਲੋਕਾਂ ਦਾ ਭਲਾ ਹੋ ਸਕੇ।