ਫ਼ਰੀਦਕੋਟ 06 ਦਸੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਮਿਤੀ 07 ਦਸੰਬਰ 2023 ਨੂੰ ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਦਾ 61ਵਾਂ ਸਥਾਪਨਾ ਦਿਵਸ ਦਫਤਰ ਜਿਲ੍ਹਾ ਹੈੱਡਕੁਆਟਰ ਪੰਜਾਬ ਹੋਮ ਗਾਰਡਜ਼ ਫਰੀਦਕੋਟ ਵਿਖੇ ਸ੍ਰੀ ਅਨਿਲ ਕੁਮਾਰ ਪਰੂਥੀ ਬਟਾਲੀਅਨ ਕਮਾਂਡਰ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਸ੍ਰੀ ਸੁਖਵਿੰਦਰ ਸਿੰਘ ਕੰਪਨੀ ਕਮਾਂਡਰ ਵਲੋਂ ਸਮੂਹ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸਟਾਫ/ਵਲੰਟੀਅਰਜ਼ ਨੂੰ ਇਸ ਸੱਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਮਾਨਯੋਗ ਰਾਸ਼ਟਰਪਤੀ ਤੇ ਸ੍ਰੀ ਸੰਜੀਵ ਕਾਲੜਾ,ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਜੀ ਪਾਸੋਂ ਪ੍ਰਾਪਤ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਇਸ ਮੌਕੇ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਵਲੰਟੀਅਰਜ਼ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋਂ ਆਪਣੀ ਡਿਊਟੀ ਪੂਰੀ ਲਗਨ ਨਾਲ ਕਰਨ ਲਈ ਪ੍ਰੇਰਿਆ ਗਿਆ। ਇਸ ਤੋਂ ਇਲਾਵਾ ਸਿਵਲ ਡਿਫੈਂਸ ਦੇ ਚੀਫ ਵਾਰਡਨ ਸ੍ਰੀ ਹੁਕਮ ਚੰਦ ਨੇ ਵੀ ਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਸਿਵਲ ਡਿਫੈਂਸ ਵਲੋਂ ਪੂਰੇ ਸਾਲ ਦੌਰਾਨ ਸਿਵਲ ਡਿਫੈਂਸ ਵਲੰਟੀਅਰਜ਼ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਸੁਖਦੇਵ ਸਿੰਘ ਕੰਪਨੀ ਕਮਾਂਡਰ, ਸ੍ਰੀ ਨਿਰਮਲ ਸਿੰਘ ਕੰਪਨੀ ਕਮਾਂਡਰ,ਸ੍ਰੀ ਜਗਸੀਰ ਸਿੰਘ ਕੰਪਨੀ ਕਮਾਂਡਰ ਅਤੇ ਸਮੂਹ ਸਟਾਫ ਨੇ ਹੋਮ ਗਾਰਡਜ਼ ਦੇ ਸੰਨ 1984 ਸਮੇਂ ਸ਼ਹੀਦ ਹੋਏ ਵਲੰਟੀਅਰਜ਼ ਨੂੰ ਸ਼ਰਧਾਜਲੀ ਵੀ ਦਿੱਤੀ ਗਈ।
Leave a Comment
Your email address will not be published. Required fields are marked with *