ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡੇਰਾ ਮਹੰਤ ਬਾਬਾ ਕਸ਼ਮੀਰ ਸਿੰਘ ਦੀ ਯਾਦ ’ਚ ਪਹਿਲਾ ਪੰਜ ਰੋਜ਼ਾ ਕਾਸਕੋ ਕਿ੍ਰਕਟ ਟੂਰਨਾਮੈਂਟ ਗੋਲੇਵਾਲਾ ਵਿਖੇ ਕਰਵਾਇਆ ਗਿਆ। ਜਿਸ ’ਚ ਫ਼ਰੀਦਕੋਟ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਫ਼ਿਰੋਜਪੁਰ ਜ਼ਿਲਿਆਂ ਦੀਆਂ 64 ਟੀਮਾਂ ਨੇ ਬੜੇ ਹੀ ਜੋਸ਼ ਨਾਲ ਭਾਗ ਲਿਆ। ਮੁਕਾਬਲੇ ਦੇ ਫ਼ਾਈਨਲ ਮੈਚ ਸਮੇਂ ਬਾਬਾ ਹਰਪ੍ਰੀਤ ਸਿੰਘ ਨਿਰਮਲਾ ਡੇਰਾ ਗੋਲੇਵਾਲਾ ਉਚੇਚੇ ਤੌਰ ’ਤੇ ਸ਼ਾਮਲ ਹੋਏ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ’ਚ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਟੂਰਨਾਮੈਂਟ ਦੌਰਾਨ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ’ਚ ਖੇਤਰ ਕੋਈ ਵੀ ਨਿਰੰਤਰ ਮਿਹਨਤ ਕਰਨ ਹਰੇਕ ਇਨਸਾਨ ਮਨਚਾਹੀ ਮੰਜ਼ਿਲ ’ਤੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਅੰਦਰ ਫ਼ੈਲੀਆਂ ਕੁਰੀਤੀਆਂ ਦੇ ਖਾਤਮੇ ਵਾਸਤੇ ਵੀ ਅਹਿਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਮੌਕੇ ਪਿੰਡ ਮੋਤਲੇਵਾਲਾ ਦੀ ਜੇਤੂ ਟੀਮ ਨੂੰ 25,000 ਤੇ ਕੱਪ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸਿੱਧੂ ਵਾਰਡ ਕੋਟਕਪੂਰਾ ਦੀ ਟੀਮ ਨੂੰ 15,000 ਤੇ ਕੱਪ, ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਪਿੰਡ ਸੰਧਵਾਂ ਦੀ ਟੀਮ ਅਤੇ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਜੈਪਾਲ ਵਾਰਡ ਕੋਟਕਪੂਰਾ ਦੀਆਂ ਟੀਮਾ ਨੂੰ 2100-2100 ਰੁਪਏ ਤੇ ਕੱਪ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਦੀ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਪੱਖੀਕਲਾਂ, ਸ਼ਰਨਜੀਤ ਸਿੰਘ, ਜਗਮੀਤ ਸਿੰਘ ਗੋਲੂ, ਚਮਕੌਰ ਸਿੰਘ, ਗੁਰਤੇਜ ਸਿੰਘ ਢਿੱਲੋਂ, ਨਿਰਮਲ ਸਿੰਘ ਸਰਪੰਚ, ਕਰਮਜੀਤ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
Leave a Comment
Your email address will not be published. Required fields are marked with *