ਆਏ ਦਿਨ ਮੋਟਰ ਸਾਈਕਲ ਚੋਰੀ ਹੋਣ ਦੇ ਬਾਵਜੂਦ ਪੁਲਿਸ ਬਣੀ ਮੂਕ ਦਰਸ਼ਕ
ਬਠਿੰਡਾ,22ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਅਤੇ ਪੁਲਿਸ ਦੀ ਸਖਤ ਨਫਰੀ ਹੋਣ ਦੇ ਬਾਵਜੂਦ ਬਠਿੰਡਾ ਦੀ ਜ਼ਿਲ੍ਹਾ ਕਚਿਹਰੀ ਵਿੱਚ ਵਹੀਕਲਾਂ ਦਾ ਚੋਰੀ ਹੋਣਾ ਲਗਾਤਾਰ ਜਾਰੀ ਹੈ। ਪਰ ਸੰਬੰਧਿਤ ਪੁਲਿਸ ਚੌਂਕੀ ਦੀ ਪੁਲਿਸ ਸਿਰਫ ਦਰਖਾਸਤ ਲੈ ਕੇ ਬੁੱਤਾ ਸਾਰ ਦਿੰਦੀ ਹੈ । ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਪੂਰੀ ਤਰ੍ਹਾ ਨੂੰ ਬੁਲੰਦ ਹੋ ਚੁੱਕੇ ਹਨ। ਦੱਸ ਦਈਏ ਕਿ ਜ਼ਿਲ੍ਹਾ ਕਚਹਿਰੀ ਬਠਿੰਡਾ ਦੇ ਕੋਲ ਜਿਲੇ ਦੇ ਐਸਐਸਪੀ,, ਡਿਪਟੀ ਕਮਿਸ਼ਨਰ ਅਤੇ ਹੋਰ ਤਮਾਮ ਉੱਚ ਅਧਿਕਾਰੀਆਂ ਦੇ ਦਫਤਰ ਮੌਜੂਦ ਨੇ। ਪਰ ਇਸ ਦੇ ਬਾਵਜੂਦ ਚੋਰਾਂ ਵੱਲੋਂ ਆਏ ਦਿਨ ਬੇਖੌਫ ਹੋ ਚੋਰੀਆਂ ਕਰਨਾ ਜਿੱਥੇ ਚੋਰਾਂ ਦੇ ਬੁਲੰਦ ਹੌਸਲੇ ਦੀ ਨਿਸ਼ਾਨੀ ਹਨ ਉੱਥੇ ਹੀ ਸੰਬੰਧਿਤ ਪੁਲਿਸ ਦੀ ਨਲਾਇਕੀ ਦਾ ਵੀ ਪ੍ਰਤੱਖ ਪ੍ਰਮਾਣ ਹਨ। ਇਸੇ ਬੁਲੰਦ ਹੌਸਲੇ ਦੇ ਚਲਦਿਆਂ ਚੋਰਾਂ ਵੱਲੋਂ ਅੱਜ ਫਿਰ ਦਿਨ ਦਿਹਾੜੇ ਕੁਝ ਕੁ ਮਿੰਟਾਂ ਵਿੱਚ ਹੀ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਖਜ਼ਾਨਚੀ ਰਾਜਦੀਪ ਜੋਸ਼ੀ ਦਾ ਮੋਟਸਾਈਕਲ ਚੋਰੀਕਰ ਲਿਆ ਗਿਆ।ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਜ਼ਿਲ੍ਹਾ ਕਚਿਹਰੀ ਬਠਿੰਡਾ ਵਿਖੇ ਵਕੀਲ ਨੂੰ ਮਿਲਣ ਆਏ ਸਨ।ਜਦੋਂ ਉਹ ਕੁਝ ਕੁ ਸਮੇਂ ਬਾਅਦ ਵਾਪਸ ਆਏ ਤਾਂ ਉਹਨਾਂ ਦਾ ਮੋਟਰ ਸਾਈਕਲ ਨੰ: ਪੀਬੀ03 ਐੱਸ 8927 ਚੋਰੀ ਹੋ ਚੁਕਿਆ ਸੀ।।ਇਸ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਵੀ ਰਿਪੋਰਟ ਦਰਜ਼ ਕਰਵਾ ਦਿੱਤੀ ਗਈ ਹੈ ਪ੍ਰੰਤੂ ਅਜੇ ਤੱਕ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ।
ਬਠਿੰਡਾ ਵਿਚ ਲਗਾਤਾਰ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ਦੇ ਮਾਮਲੇ ਵਿੱਚ ਪ੍ਰੈੱਸ ਕੱਲਬ ਦਿਹਾਤੀ ਬਠਿੰਡਾ ਦੀ ਸਮੁਚੀ ਟੀਮ ਨੇ ਪੁਲੀਸ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਦੇ ਬੁਲੰਦ ਹੁੰਦੇ ਹੌਂਸਲੇ ਅਤੇ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਜਗ੍ਹਾ ‘ਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ‘ਚ ਖੜ੍ਹੇ ਵਾਹਨ ਸੁਰੱਖਿਆਤ ਨਾ ਹੋਣਾ ਸਿੱਧੇ ਤੌਰ ‘ਤੇ ਪੁਲੀਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ।ਕਲੱਬ ਮੈਂਬਰਾਂ ਨੇ ਐੱਸ.ਐੱਸ.ਪੀ ਬਠਿੰਡਾ ਤੋਂ ਇਸ ਸਬੰਧੀ ਸਖ਼ਤੀ ਨਾਲ਼ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਤਾਂ ਜੋ ਇਸ ਤਰਾਂ ਹੋ ਰਹੀਆ ਚੋਰੀਆਂ ਨੂੰ ਠੱਲ੍ਹ ਪੈ ਸਕੇ।