ਸਿੱਖ ਕੌਮ ਮੁੱਢ ਕਦੀਮੀ ਤੋਂ ਹੀ ਇੱਕ ਨਿਡਰ ਤੇ ਨਿਰਪੱਖ ਕੌਮ ਰਹੀ ਏ।ਜੇ ਸਿੱਖ ਕੌਮ ਵੱਲ ਝਾਤ ਮਾਰੀਏ ਤਾਂ ਸਿੱਖ ਕੌਮ ਦੀਆਂ ਦੇਸ਼ ਕੌਮ, ਹੱਕ ਸੱਚ ਧਰਮ ,ਤੇ ਮਜ਼ਲੂਮਾਂ ਦੀ ਰੱਖਿਆ ਲਈ ਦਿੱਤੀਆਂ ਬੇਅੰਤ ਲਾਸਾਨੀ ਕੁਰਬਾਨੀਆਂ ਨਜ਼ਰੀਂ ਆਉਂਦੀਆਂ ਹਨ। ਜਿਹਨਾਂ ਕਾਰਨ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਜਾਨੀ ਮਾਲੀ ਨੁਕਸਾਨ ਵੀ ਝੱਲਣਾ ਪਿਆ ਹੈ।ਪਰ ਸਿੱਖ ਕੌਮ ਤਾਂ ਹੈ ਹੀ ਦਲੇਰ ਨਿਡਰ ਕੌਮ। ਤੇ ਇਹਨਾਂ ਦੀ ਦਲੇਰੀ ਦੇ ਕੁਝ ਦਿਹਾੜੇ ਫ਼ਰਵਰੀ ਮਹੀਨੇ ਵੀ ਹੁੰਦੇ ਹਨ ਜਿਵੇਂ 9 ਫ਼ਰਵਰੀ ਨੂੰ ਜੋ ਕਿ ਵੱਡੇ ਘੱਲੂਘਾਰੇ ਦੇ ਰੂਪ ਵਿੱਚ ਸਿੱਖ ਇਤਿਹਾਸ ਦੀ ਵੱਡੀ ਘਟਨਾ ਨੂੰ ਦੱਸਦਾ ਹੈ। ਜੋ ਕਿ ਮਲੇਰਕੋਟਲਾ ਦੇ ਕੁੱਪ ਰੋਹੀੜਾ ਦੇ ਸਥਾਨ ਤੇ ਵਾਪਰਿਆ ਸੀ,ਤੇ ਇਸ ਨੂੰ ਸਿੱਖ ਇਤਿਹਾਸ ਦੇ ਰੂਪ ਵਿੱਚ ਵੱਡੇ ਘੱਲੂਘਾਰੇ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦੀ ਉਹ ਅਹਿਮ ਘਟਨਾ ਹੈ ਜੋ 9ਫਰਵਰੀ ਨੂੰ ਮਲੇਰਕੋਟਲੇ ਦੇ ਕੁੱਪ ਰੋਹੀੜਾ ਸਥਾਨ ਤੇ ਵਾਪਰੀ ਉਹ ਮਹਾਨ ਇਤਿਹਾਸਕ ਘਟਨਾ ਹੈ ਜਿਸ ਵਿੱਚ ਮੁੱਠੀ ਭਰ ਸਿੱਖਾਂ ਜਥੇਬੰਦੀਆਂ ਨੇ ਅਹਿਮਦਸ਼ਾਹ ਅਬਦਾਲੀ , ਸਰਹਿੰਦ ਦੇ ਨਵਾਬ ਜੈਨ ਖਾਂ, ਮਲੇਰਕੋਟਲਾ ਦੇ ਨਵਾਬ ਭੀਖਣ ਖਾਂ ਦੀਆਂ ਸਾਂਝੀਆਂ ਟਿੰਟੀਦਾਰ ਫੋਜਾਂ ਦਾ ਅਨੋਖੇ ਤਰੀਕੇ ਨਾਲ ਮੁਕਾਬਲਾ ਕੀਤਾ ਸੀ ।
12 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ।
ਨਾਮ ਕਾ ਅਜੀਤ ਹੂੰ,
ਜੀਤਾ ਨਹੀਂ ਜਾਊਂਗਾ,
ਅਗਰ ਜੀਤਾ ਭੀ ਗਿਆ ਤੋ,
ਤੋਂ ਜੀਤਾ ਨਹੀਂ ਆਊਂਗਾ।
ਇਸ ਤੋਂ ਇਲਾਵਾ 14 ਫ਼ਰਵਰੀ ਨੂੰ ਬਸੰਤ ਪੰਚਮੀ ਦਾ ਦਿਹਾੜਾ ਜੋ ਕਿ ਸਿੱਖਾਂ ਦੇ ਨਾਲ ਨਾਲ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ।ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ 14ਫਰਵਰੀ ਗੁਰੂ ਕਾ ਲਾਹੌਰ ਵੀ ਹੈ। 21 ਫਰਵਰੀ ਨੂੰ ਸਾਕਾ ਸ਼੍ਰੀ ਨਨਕਾਣਾ ਸਾਹਿਬ ਤੇ ਜੈਤੋ ਦਾ ਮੋਰਚਾ ਫਰੀਦਕੋਟ ਵੀ ਸਿੱਖ ਇਤਿਹਾਸ ਦਾ ਇਤਿਹਾਸ ਦਿਹਾੜਾ ਹੈ।ਇਹ ਦੋਵੇਂ ਘਟਨਾਵਾਂ ਹੀ 20 ਵੀ ਸਦੀ ਦੀਆਂ ਸਿੱਖ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਨੇ ਤੇ ਦੋਵੇਂ ਹੀ ਗੁਰੂਦੁਆਰਾ ਸੁਧਾਰ ਲਹਿਰ ਦਾ ਹਿੱਸਾ ਹਨ। ਇਹਨਾਂ ਦਿਹਾੜਿਆਂ ਨੂੰ ਸਮੁੱਚੀ ਸਿੱਖ ਕੌਮ ਬੜੀ ਸ਼ਰਧਾ ਨਾਲ ਮਨਾਉਂਦੀਆਂ ਹਨ ਤੇ ਆਪਣੇ ਸ਼ਹੀਦ ਸਿੱਖ ਯੋਧਿਆਂ ਨੂੰ ਯਾਦ ਕਰਦਿਆਂ ਉਹਨਾਂ ਦੀ ਡੱਟ ਕੇ ਜ਼ੁਲਮ ਦਾ ਸਾਹਮਣਾ ਕਰਦਿਆਂ ਸ਼ਹੀਦੀ ਤੱਕ ਪਾ ਗਏ ਉਹਨਾਂ ਦੀ ਯਾਦ ਵਿੱਚ ਇਹ ਦਿਹਾੜੇ ਮਨਾਉਂਦੇ ਹਨ।
ਸ਼ਾਹਨ ਸ਼ਹਿ ਹਕ ਨਸਕ ਗੁਰੂ ਕਰਤਾ ਹਰ ਰਾਇ।
ਫਰਮਾਂ ਦੇਹ ਨੋਹ ਤਬਕ ਗੁਰੂ ਕਰਤਾ ਹਰ ਰਾਇ ।
ਗਰਦਨ ਜ਼ਨਿ ਸਰਕਸ਼ਾਂ ਗੁਰੂ ਕਰਤਾ ਹਰਿ ਰਾਇ।
ਯਾਰਿ ਮੁਤਜ਼ਰ ਆਂ ਗੁਰੂ ਕਰਤਾ ਹਰਿ ਰਾਇ।( ਭਾਈ ਨੰਦ ਲਾਲ ਗੋਯਾ) ਸੱਤਵੇਂ ਗੁਰੂ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਹੈ 22 ਫਰਵਰੀ ਨੂੰ ਜਿਹਨਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਅਵਤਾਰ ਧਾਰਿਆ।22 ਫਰਵਰੀ ਨੂੰ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ।
ਇਸ ਤੋਂ ਇਲਾਵਾ 24 ਫਰਵਰੀ ਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ।
ਮੇਰੀ ਜਾਤਿ ਕਮੀਨੀ ਪਾਤਿ ਕਮੀਨੀ
ਓਛਾ ਜਨਮੁ ਹਮਾਰਾ।।
ਤੁਮ ਸਰਨਾਗਤਿ ਰਾਜਾ ਰਾਮ
ਚੰਦ ਕਹਿ ਰਵਿਦਾਸ ਚਮਾਰਾ ।।
ਭਗਤ ਰਵਿਦਾਸ ਜੀ 14 ਵੀਂ ਸਦੀ ਦੇ ਮਹਾਨ ਕ੍ਰਾਂਤੀਕਾਰੀ ਭਗਤ ਰਹੇ ਹਨ ਜਿਹਨਾਂ ਨੇ ਭਗਤ ਲਹਿਰ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਉਹਨਾਂ ਦੇ ਜਨਮ ਦਿਹਾੜੇ ਨੂੰ ਰਵਿਦਾਸ ਸੰਪ੍ਰਦਾ ਅਨੁਆਈਆਂ ਦੇ ਨਾਲ ਨਾਲ ਸਿੱਖ ਕੌਮ ਦੇ ਲੋਕ ਵੀ ਬੜੀ ਸ਼ਰਧਾ ਪੂਰਵਕ ਮਨਾਉਂਦੇ ਹਨ।
ਇਹ ਸਨ ਸਿੱਖ ਇਤਿਹਾਸ ਦੇ ਫਰਵਰੀ ਮਹੀਨੇ ਦੇ ਇਤਿਹਾਸਕ ਯਾਦਗਾਰੀ ਦਿਹਾੜੇ।
ਵਾਹਿਗੁਰੂ ਜੀ ਕਾ ਖ਼ਾਲਸਾ ।।
ਵਾਹਿਗੁਰੂ ਜੀ ਕੀ ਫਤਿਹ।।

ਪੇਸ਼ਕਾਰੀ
ਪ੍ਰੀਤ ਕੌਰ ਪ੍ਰੀਤੀ।
ਫਗਵਾੜਾ।
8360124269