ਫਰੀਦਕੋਟ 5 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਫਰੀਦਕੋਟ ਦੇ ਪੰਜਾਬੀ ਕਲਾਕਾਰ ਅਤੇ ਗੀਤਕਾਰਾਂ ਦੀ ਇੱਕ ਸਾਂਝੀ ਇਕੱਤਰਤਾ ਸਥਾਨਕ ਸੁਰ ਮਿਉਜਿਕ ਸਟੂਡੀਓ ਫਰੀਦਕੋਟ ਵਿਖੇ ਹੋਈ। ਇਸ ਸਮੇਂ ਪਿਛਲੇ ਦਿਨੀ ਫਰੀਦਕੋਟ ਦੇ ਪ੍ਰਸਿੱਧ ਗਾਇਕ ਮੇਜਰ ਮਹਿਰਮ ਦੀ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਦੀ ਆਤਮਾਂ ਲਈ ਅਰਦਾਸ ਕੀਤੀ। ਇਸ ਮੀਟਿੰਗ ਵਿੱਚ ਪ੍ਰਸਿੱਧ ਸਾਹਿਤਕਾਰ ਮਨਜਿੰਦਰ ਸਿੰਘ ਗੋਲ੍ਹੀ (ਨਿਰਮਾਤਾ ਸੁਰਤਾਲ ਕੰਪਨੀ, ਸੀਨੀਅਰ ਲੋਕ ਗਾਇਕ ਬਲਧੀਰ ਮਾਹਲਾ, ਲੋਕ ਗਾਇਕ ਬਿੱਲਾ ਮਾਣੇਵਾਲੀਆ,ਸੰਗੀਤਕਾਰ ਰਵਿੰਦਰ ਟੀਨਾ, ਫਿਲਮ ਨਿਰਦੇਸ਼ਕ ਸਰਬਜੀਤ ਸਿੰਘ ਟੀਟੂ, ਬਿੱਟਾ ਗਿੱਲ ਸੁਰ ਮੈਜਿਕ ਸਟੂਡੀਓ,ਗੀਤਕਾਰ ਜੀਤ ਕੰਮੇਆਣਾ, ਸੰਗੀਤਕਾਰ ਜੇ.ਪੀ. ਸਿੰਘ, ਭਜਨ ਗਾਇਕ ਗੁਰਸੇਵਕ ਮਾਨ,ਗੀਤਕਾਰ ਡਾਕਟਰ ਲੱਕੀ ਕੰਮੇਆਣਾ, ਕਾਕਾ ਯੂ ਲਾਈਕ ਸਾਉੰਡ,ਗੀਤਕਾਰ ਪੰਮਾ ਨੰਦਾ ਚੌਰੀਆ.ਗਾਇਕ ਹਰਜਿੰਦਰ ਸੰਧੂ ਤੇ ਉੱਘੇ ਸ਼ਾਇਰ ਤੇ ਪੱਤਰਕਾਰ ਡਾਕਟਰ ਧਰਮ ਪ੍ਰਵਾਨਾ ਆਦਿਕ ਸ਼ਾਮਿਲ ਹੋਏ
ਇਸ ਸਮੇਂ ਉਨ੍ਹਾਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਉਹਨਾਂ ਨਮਿੱਤ ਸਹਿਜ ਭੋਗ ਤੇ ਅੰਤਮ ਅਰਦਾਸ 9 ਫਰਵਰੀ 2024 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਨਿਸ਼ਾਨ ਸਾਹਿਬ, ਜਰਮਨ ਕਲੋਨੀ , ਪੁਰਾਣੀ ਕੈਂਟ ਰੋਡ ਨੇੜੇ ਬਾਬਾ ਸੈਦੂ ਸ਼ਾਹ ਚੌਕ (ਕੰਮੇਆਣਾ ਰੋਡ ) ਫਰੀਦਕੋਟ ਵਿਖੇ 1.00 ਵਜੇ ਪਾਇਆ ਜਾਵੇਗਾ। ਸਭ ਸਾਹਿਤ ਪ੍ਰੇਮੀਆਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ।