ਫਰੀਦਕੋਟ , 20 ਮਾਰਚ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਟਿਕਟ ਦੇ ਕੇ ਸਹੀ ਸਮੇਂ ’ਤੇ ਲਿਆ ਗਿਆ ਦਰੁਸਤ ਕਦਮ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਕੋਟਕਪੂਰਾ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਆਖਿਆ ਕਿ ਉਹ ਕਰਮਜੀਤ ਅਨਮੋਲ ਨੂੰ ਜਿਤਾਉਣ ਲਈ ਉਹ ਦਿਨ-ਰਾਤ ਮਿਹਨਤ ਕਰਨਗੇ ਅਤੇ ਜਿਤਾ ਕੇ ਲੋਕ ਸਭਾ ’ਚ ਭੇਜਣਗੇ। ਉਹਨਾ ਵਿਸ਼ਵਾਸ਼ ਦਿਵਾਇਆ ਕਿ ਕਰਮਜੀਤ ਅਨਮੋਲ ਨੂੰ ਯਕੀਨਣ ਜਿੱਤ ਦਿਵਾਈ ਜਾਵੇਗੀ। ਅੱਜ ਤੋਂ ਹੋ ਉਹਨਾ ਦੀ ਜਿੱਤ ਯਕੀਨੀ ਬਣਾਉਣ ਲਈ ਵਲੰਟੀਅਰ ਤਿਆਰ ਬਰ ਤਿਆਰ ਹੋ ਚੁੱਕੇ ਹਨ। ਸੰਦੀਪ ਸਿੰਘ ਕੰਮੇਆਣਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਕੋਲ ਵਿਕਾਸ ਦਾ ਬਹੁਤ ਵੱਡਾ ਮੁੱਦਾ ਹੈ, ਕਿਉਂਕਿ ਪਾਰਟੀ ਨੇ ਦੋ ਸਾਲਾਂ ਵਿੱਚ ਵਿਕਾਸ ਦੀ ਉਹ ਤਾਰੀਖ ਲਿਖੀ ਹੈ, ਜੋ ਪੰਜਾਬੀਆਂ ਦੇ ਦਿਲਾਂ ਅੰਦਰ ਘੁੰਮ ਰਹੀ ਹੈ। ਉਹਨਾ ਦੱਸਿਆ ਕਿ ਪਾਰਟੀ ਦਾ ਇਕ-ਇਕ ਵਰਕਰ ਕਰਮਜੀਤ ਅਨਮੋਲ ਦੀ ਜਿੱਤ ਲਈ ਜਿੱਥੇ ਪੂਰੀ ਤਾਕਤ ਲਾਵੇਗਾ, ਉੱਥੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੀ ਲੋਕਾਂ ਦੇ ਸਨਮੁੱਖ ਕਰੇਗਾ। ਉਹਨਾ ਦੱਸਿਆ ਕਿ ‘ਆਪ’ ਪਾਰਟੀ ਦਾ ਹੁਣ ਤੱਕ ਦਾ ਮੁੱਖ ਏਜੰਡਾ ਲੋਕਾਂ ਦਾ ਸਰਵਪੱਖੀ ਵਿਕਾਸ ਅਤੇ ਪੰਜਾਬ ਦੀ ਖੁਸ਼ਹਾਲੀ ਨੂੰ ਬਰਕਰਾਰ ਰੱਖਣਾ ਹੈ, ਇਸ ਟੀਚੇ ਨਾਲ ਹੀ ਉਹਨਾਂ ਨੇ ਵਧੀਆ ਅਕਸ ਵਾਲੇ ਉਮੀਦਵਾਰ ਨੂੰ ਸਾਡੀ ਝੋਲੀ ਪਾਇਆ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਗਾਮੀ ਲੋਕ ਸਭਾ ਚੋਣਾ ਵਿੱਚ ਕਰਮਜੀਤ ਅਨਮੋਲ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜੀਏ।
Leave a Comment
Your email address will not be published. Required fields are marked with *