ਫ਼ਖ਼ਰ ਜ਼ਮਾਨ ਵੱਲੋਂ ਲਾਹੌਰ ਵਿਖੇ ਹੋਈ 33 ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਖੇ ਇਹ ਐਲਾਨ ਕੀਤਾ ਗਿਆ ਕਿ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਲਾਹੌਰ ਅਤੇ ਕਨੇਡਾ ਇਕਾਈ ਦਾ ਚੇਅਰਮੈਨ ਥਾਪਿਆ ਗਿਆ ਹੈ । ਇਸ ਖ਼ਬਰ ਨਾਲ ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ । ਡਾ . ਦਲਬੀਰ ਸਿੰਘ ਕਥੂਰੀਆ ਨੂੰ ਸੱਭ ਵਧਾਈਆਂ ਅਤੇ ਸ਼ੁੱਭ ਇੱਛਾਵਾਂ ਦੇ ਰਹੇ ਹਨ । ਡਾ . ਦਲਬੀਰ ਸਿੰਘ ਕਥੂਰੀਆ ਨੇ ਵੀ ਉਹਨਾਂ ਨੂੰ ਆਪਣਾ ਸੰਪੂਰਨ ਸਹਿਯੋਗ ਦੇਣ ਦਾ ਵਾਦਾ ਕੀਤਾ ।
“ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ”
ਇਹ ਖ਼ਬਰ ਕਥੂਰੀਆ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ।