ਜੇਕਰ ਅਸੀਸ ਦੇਣ ਦੇ ਸਮਰੱਥ ਨਹੀਂ ਹੋ,
ਫ਼ੇਰ ਦੁਰ-ਅਸੀਸ ਦੇਣ ਦੇ ਸਮਰੱਥ ਕਿਉਂ।
ਜੇਕਰ ਕਿਸੇ ਨੂੰ ਕੁੱਝ ਵੀ ਨਹੀਂ ਦੇ ਸਕਦੇ,
ਫਿਰ ਲੈਣ ਵਾਲ਼ੀ ਇੱਛਾ ਰੱਖਦੇ ਹੋ ਕਿਉਂ।
ਜੇਕਰ ਫ਼ਿਤਰਤ ਹੈ ਸਦਾ ਝੂਠ ਬੋਲਣ ਦੀ,
ਫੇਰ ਝੂਠੇ ਨੂੰ ਝੂਠ ਤੋਂ ਰੋਕਦੇ ਹੀ ਹੋ ਕਿਉਂ।
ਹੋਰਨਾਂ ਨੂੰ ਸ਼ਰੇਆਮ ਕਰਕੇ ਬੇਇੱਜ਼ਤ,
ਆਪਣੀ ਇੱਜ਼ਤ ਦੀ ਗੱਲ ਕਰਦੇ ਹੋ ਕਿਉਂ।
‘ਦੇਵ’ ਨਿਡਰ ਹੋਣ ਦੀਆਂ ਕਰ ਕੇ ਗੱਲਾਂ,
ਡਰਪੋਕਾਂ ਦੇ ਵਾਂਗ ਫ਼ੇਰ ਭੱਜਦੇ ਹੋ ਕਿਉਂ।

✒ਲੈਕਚਰਾਰ ਦਵਿੰਦਰ ਪਾਲ ਬਾਤਿਸ਼✒