ਜੰਮੂ,19 ਜਨਵਰੀ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਹਿੰਦੀ ਫ਼ਿਲਮ ਉੜਤਾ ਜੰਮੂ ਦਾ ਪੋਸਟਰ 12 ਜਨਵਰੀ ਨੂੰ ਅਭਿਨੈਥੇਟਰ ਜੰਮੂ ਵਿਚ ਲਾਂਚ ਕੀਤਾ ਗਿਆ ਜਿਸ ਵਿਚ ਇਸ ਦੇ ਸਾਰੇ ਐਕਟਰ ਵੀ ਪਹੁੰਚੇ ਸਨ ਡਾਇਰੈਕਟਰ, ਪ੍ਰਡਿਊਸਰ ਜੇਅਸ ਗੁਪਤਾ ਜੀ ਨੇ ਇਸ ਸ਼ੁਭ ਕਾਰਜ ਸਮੇਂ ਕੁਲਵੰਤ ਕੌਰ ਚੰਨ ਫਰਾਂਸ ਜੀ ਨੂੰ ਸਪੈਸ਼ਲ 12 ਜਨਵਰੀ ਨੂੰ ਬੁਲਾਇਆ ਪਰ ਕਿਸੇ ਕਾਰਨ ਨਾ ਪਹੁੰਚਣ ਤੇ ਕਲ 17 ਜਨਵਰੀ ਨੂੰ ਜੇ ਅਸ ਗੁਪਤਾ ਜੀ ਤੇ ਮੀਡੀਆ ਟੀਮ ਨੇ ਆਰ ਐਸ ਪੁਰਾ ਚੰਨ ਜੀ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਫੁਲਕਾਰੀ ਅਤੇ ਮੋਮੈਂਟਓ ਨਾਲ ਸਨਮਾਨਿਤ ਕੀਤਾ । ਚੈਨਲ ਸਟੋਰੀ ਟੀਵੀ ਤੇ ਖਾਨ ਸਾਹਿਬ ਜੀ ਨੇ ਮੈਡਮ ਕੁਲਵੰਤ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਜੋ ਜੰਮੂ ਟੀਵੀ ਤੇ ਵਿਖਾਈ ਜਾਵੇਗੀ । ਇਸ ਮੋਕੇ ਸ੍ਰ ਰਣਜੀਤ ਸਿੰਘ ਚੰਨ ,ਸੁਮਨਜੀਤ ਕੌਰ ਅਸਟ੍ਰੇਲੀਆ,ਪ੍ਰਨੀਤ ਕੌਰ ਅਸਟ੍ਰੇਲੀਆ,ਕੁਲਦੀਪ ਕੌਰ ਜੰਮੂ, ਊਸ਼ਾ ਰਾਣੀ ਜੰਮੂ ਸ਼ਾਮਿਲ ਸਨ ।