ਜੇ ਫੁੱਲਾਂ ਦੇ ਨਾਲ਼ ਖ਼ਾਰ ਨਾ ਹੁੰਦੇ,
ਮਤਲਬ ਖ਼ੋਰ ਜੇ ਯਾਰ ਨਾ ਹੁੰਦੇ,
ਫੁੱਲਾਂ ਨੇ ਕਦ ਮਹਿਕਣਾ ਸੀ ਪ੍ਰਿੰਸ,
ਜੇ ਤਿਤਲੀਆਂ ਸੰਗ ਭੌਰ ਨਾ ਹੁੰਦੇ,
ਪੰਛੀਆਂ ਦੇ ਜੇ ਖੰਭ ਨਾ ਹੁੰਦੇ,
ਸਰਹੱਦਾਂ ‘ਤੇ ਜੇ ਜੰਗ ਨਾ ਹੁੰਦੇ,
ਪ੍ਰਿੰਸ ਦਿਲਾਂ ਵਿੱਚ ਸਾਂਝ ਜੇ ਹੁੰਦੀ,
ਵੱਖ ਅੰਮ੍ਰਿਤਸਰ ਲਾਹੌਰ ਨਾ ਹੁੰਦੇ
ਗਿਰਗਟ ਵਾਂਗ ਜੇ ਰੰਗ ਨਾ ਹੁੰਦੇ,
ਸੱਪਾਂ ਜਿਹੇ ਜੇ ਡੰਗ ਨਾ ਹੁੰਦੇ,
ਪ੍ਰਿੰਸ ਬੰਦਾ ਜੇ ਬੰਦਾ ਰਹਿੰਦਾ,
ਚਿੱਤ ਵਿੱਚ ਕਿਤੇ ਜੇ ਚੋਰ ਨਾ ਹੁੰਦੇ ,
ਜੇਕਰ ਝੰਗ ਸਿਆਲ ਨਾ ਹੁੰਦੇ,
ਤਰਕਸ਼ ਟੰਗੇ ਜੰਡ ਨਾ ਹੁੰਦੇ,
ਸੱਸੀ ਵੀ ਨਾ ਥਲਾਂ ਚ ਸੜਦੀ,
ਪ੍ਰਿੰਸ ਲੁੱਟੇ ਸ਼ਹਿਰ ਭੰਬੋਰ ਨਾ ਹੁੰਦੇ,

ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613