ਮਹੀਨਾ ਚੰਗਾ ਹੁੰਦੈ ਫੱਗਣ ਤੇ ਸਾਉਣ ਦਾ ਵਿਹਲੀਆਂ ਥਾਵਾਂ ਦੇ ਉੱਤੇ ਰੁੱਖ ਲਾਉਣ ਦਾ
ਪੰਜ ਪੰਜ ਰੁੱਖ ਆਪਾਂ ਸਾਰੇ ਲਾ ਦੀਏ
ਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾ ਦੀਏ
ਵਾੜ ਕਰ ਰੁੱਖਾਂ ਨੂੰ ਪਾਣੀ ਵੀ ਪਾਈਏ ਜੀ
ਚੰਗਾ ਕੰਮ ਸ਼ੁੱਧ ਵਾਤਾਵਰਨ ਬਣਾਈਏ ਜੀ
ਠੰਡੀ ਹਵਾ ਮਿਲੂ ਜਦੋਂ ਲਹਿ ਲਹਾਉਣਗੇ
ਨਾਲ਼ੇ ਉੱਤੇ ਪੰਛੀ ਆਲ੍ਹਣੇ ਵੀ ਪਾਉਣਗੇ
ਫੁੱਲ ਫ਼ਲ਼ ਨਾਲ਼ੇ ਠੰਡੀ ਛਾਂ ਦੇਣਗੇ
ਤੋੜ ਦੇਣ ਨਾ ਅਵਾਰਾ ਪਸ਼ੂ, ਤਾਂ ਦੇਣਗੇ
ਕੁਦਰਤ ਨਾਲ਼ ਜਿਹੜਾ ਕਰੇ ਮੋਹ ਜੀ
ਸਭ ਨੂੰ ਪਿਆਰਾ ਲੱਗੇ ਬੰਦਾ ਉਹ ਜੀ
ਰੁੱਤ ਪਤਝੜ ਲੰਘੀ ਤੇ ਬਸੰਤ ਆ ਗਈ
ਨਵੀਆਂ ਕਰੂੰਬਲਾਂ ਫੁੱਟਣ ਲਾ ਗਈ
ਛੇਤੀ ਕਰ “ਫ਼ੌਜੀਆ” ਤੂੰ ਖੁੰਝ ਜਾਈਂ ਨਾ
ਹੋਰਾਂ ਨੂੰ ਵੀ ਕਹਿ ਐਵੇਂ ਦੇਰ ਲਾਈਂ ਨਾ

ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804