ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ।
ਮਾਨਵਤਾ ਨੂੰ ਸੱਚੇ ਸ਼ਬਦ ਗੁਰੂ ਲੜ ਲਾ ਦਿੱਤਾ।
ਰੂਹਾਨੀਅਤ ਦੇ ਸੱਚੇ ਮਾਰਗ ਰਾਹ ਪਾ ਦਿੱਤਾ।
ਜਾਤ ਪਾਤ ਊਚ ਨੀਚ ਦਾ ਭਰਮ ਮਿਟਾ ਦਿੱਤਾ।
ਸਭਨਾ ਅੰਦਰ ਇੱਕੋ ਰੱਬੀ ਜੋਤ ਸਮਝਾ ਦਿੱਤਾ।
ਖਾਲਸੇ ਨੂੰ ਵਿਸ਼ਵ ਵਿੱਚ ਵਿਲੱਖਣ ਬਣਾ ਦਿੱਤਾ।
ਸੇਵਾ ਭਾਵਨਾ ਰੱਬ ਦਾ ਸ਼ੁਕਰਾਨਾ ਸਮਝਾ ਦਿੱਤਾ।
ਪ੍ਭੂ ਮਿਲਾਪ ਸੱਚੇ ਪ੍ਰੇਮ ਦਾ ਰਾਹ ਦਰਸਾ ਦਿੱਤਾ।
ਤੁਸਾਂ ਲੱਖਾਂ ਦਾ ਅਮੋਲਕ ਬਣਾਇਆ ਖਾਲਸਾ।
ਅਸੀਂ ਨਿੱਜ ਲਈ ਕੌਡੀਆਂ ਤੇ ਵਿਕਣ ਲੱਗ ਗੇ।
ਟੂਣੇ ਟਾਮਣ ਮੜੀਆਂ ਮਸਾਣਾ ਪੂਜਣ ਲੱਗ ਗਏ।
ਤੇਰੇ ਦਰ ਨੂੰ ਛੱਡ ਡੇਰਿਆਂ ਤੇ ਵਿਕਣ ਲੱਗ ਗਏ।
ਕਲਯੁਗ ਘੋਰ ਹਨੇਰੀ ਵਿੱਚ ਉੱਡਣ ਲੱਗ ਗਏ।
ਅਸੀਂ ਨਸ਼ੇ ਦਰਿਆਵਾਂ ਵਿੱਚ ਰੁੜਨ ਲੱਗ ਗਏ।
ਤੇਰੇ ਸਿੱਖੀ ਬਾਣੇ ਤੋਂ ਕਿਨਾਰਾ ਕਰਨ ਲੱਗ ਗਏ।
ਘੋਰ ਵਿਕਾਰਾਂ ਦਲਦਲ ਵਿੱਚ ਧਸਣ ਲੱਗ ਗਏ।
ਧੁਰ ਕੀ ਬਾਣੀ ਸੰਗ ਸੱਚੀ ਦਰਗਾਹ ਸੀ ਜਾਣਾ ,
ਓਹੀ ਬਾਣੀ ਦਾ ਬਾਬੇ ਕਰਨ ਵਪਾਰ ਲੱਗ ਗਏ।
ਧੀਆਂ ਭੈਣਾਂ ਇੱਜਤਾਂ ਲਈ ਕੁਰਬਾਨ ਹੋ ਜਾਣਾ ,
ਓਹੀ ਕੌਮ ਭਰੂਣ ਹੱਤਿਆ ਕਰਾਉਣ ਲੱਗ ਗਏ।
ਜਾਤਾਂ ਪਾਤਾਂ ਤੋਂ ਉੱਪਰ ਬਣਾਇਆ ਜੋ ਖ਼ਾਲਸਾ।
ਜਾਤਾਂ ਪਾਤਾਂ ਤੇ ਗੁਰੂਘਰ ਬਣਾਉਣ ਲੱਗ ਗਏ।
ਖ਼ਾਲਸਾ ਕੌਮ ਉੱਪਰ ਦੁਨੀਆਂ ਕਰਦੀ ਹੈ ਭਰੋਸਾ।
ਖਾਲਸਾ ਕੌਮ ਦੇ ਗਦਾਰ ਧੋਖਾ ਦੇਣ ਲੱਗ ਗਏ।
ਤੇਰੇ ਦਰ ਦੇ ਧੱਕੇ ਦੀ ਦਾਤਾ ਨਾ ਕੋਈ ਬਾਂਹ ਫੜੇ।
ਤੇਰੇ ਦਰ ਦੇ ਬਖ਼ਸ਼ੇ ਨੂੰ ਦਾਤਾ ਨਾ ਕੋਈ ਰੋਕ ਸਕੇ।
ਤੇਰੀ ਮਿਹਰ ਨਾਲ ਦਾਤਾ ਸਿਫ਼ਤ ਸਾਲਾਹ ਹੋ ਸਕੇ।
ਤੇਰੀ ਨਦਰਿ ਨਾਲ ਦਾਤਾ ਰੂਹਾਨੀ ਪੌੜੀ ਚੜ ਸਕੇ।
ਇਕਬਾਲ ਔਗੁਣ ਭਰਿਆ ਦਿਲੋਂ ਅਰਦਾਸ ਕਰੇ।
ਦਸ਼ਮੇਸ਼ ਪਿਤਾ ਜੀ ਫੜੋ ਬਾਂਹ ਰੋ ਰੋ ਬੇਨਤੀ ਕਰੇ।
ਮੈਂ ਅਜਾਣ ਅਗਿਆਨੀ ਮੱਤਹੀਣ ਫਰਿਆਦ ਕਰੇ।
ਬਖ਼ਸ਼ ਦਿਓ ਔਗੁਣ ਮੇਰੇ ਦਿਲ ਤੋਂ ਅਰਦਾਸ ਕਰੇ।

ਇਕਬਾਲ ਸਿੰਘ ਪੁੜੈਣ
8872897500