ਬਚਪਨ ਦੀ ਅਸਲ ਕੀਮਤ ,
ਉਸ ਇਨਸਾਨ ਤੋਂ ਬਿਹਤਰ ਕੌਣ ਜਾਣ ਸਕਦਾ ਹੈ,
ਜੀਹਨੇ ਖੇਡਣ ਦੀ ਉਮਰੇ,
ਜ਼ਿੰਮੇਵਾਰੀ ਦਾ ਬੋਝ ਉਠਾਉਣਾ ਸਿੱਖਿਆ ਹੋਵੇ।
ਜੀਹਨੇ ਖੱਟੀ ਮਿੱਠੀ ਚਟਪਟੇ ਚੂਰਨ,ਟੌਫੀਆਂ ਲਈ ਪੈਸੇ ਖਰਚਣ ਦੀ ਉਮਰ ਵਿੱਚ ਹੀ,
ਪੈਸੇ ਕਮਾਉਣ ਦਾ ਹੁਨਰ ਸਿੱਖਿਆ ਹੋਵੇ।
ਜੀਹਨੇ ਸਕੂਲ ਵਿੱਚ ਪੜ੍ਹਨ ਦੀ ਉਮਰ ਵਿੱਚ,
ਜ਼ਿੰਦਗੀ ਦੇ ਖੌਫਨਾਕ, ਕੌੜੇ ਸਬਕ ਸਿੱਖੇ ਹੋਣ।
ਬਚਪਨ ਵਿੱਚ ਮੀਂਹ ਦੇ ਪਾਣੀ ਵਿੱਚ ਕਿਸ਼ਤੀਆਂ ਚਲਾਉਣ ਦੀ ਉਮਰ ਵਿੱਚ,
ਵੱਡੀਆਂ ਵੱਡੀਆਂ ਗੱਡੀਆਂ ਧੌਣੀਆਂ
ਸਿੱਖੀਆਂ ਹੋਣ।
ਜੀਹਨੇ ਕਿਸੇ ਚੀਜ਼ ਦੀ ਜਿੱਦ ਕਰਨ ਦੀ ਉਮਰ ਵਿੱਚ,
ਬਲੀਦਾਨ,ਤਿਆਗ, ਕੁਰਬਾਨੀਆਂ ਕਰਨੀਆਂ ਸਿੱਖੀਆਂ ਹੋਣ।
ਜੀਹਨੇ ਖਿਡੌਣਿਆਂ ਨਾਲ ਖੇਡਣ ਦੀ ਉਮਰੇ ,
ਦੁੱਖ, ਹਾਲਾਤ ਨਾਲ ਲੜਨਾ ਸਿੱਖਿਆ ਹੋਵੇ।
ਜੀਹਨੇ ਬਚਪਨ ਵਿੱਚ ਬੱਚਿਆਂ ਦੀ ਥਾਂ ਦੁੱਖਾਂ ਨੂੰ ਹੀ ,ਆਪਣੇ ਆੜੀ ਬਣਾਇਆ ਹੋਵੇ।
ਜੀਹਨੇ ਬਚਪਨ ਦੀ ਮਾਸੂਮ ਉਮਰ ਨੂੰ
ਬਚਪਨ ਵਿੱਚ ਹੀ ਜਵਾਨ ਹੁੰਦਿਆਂ ਦੇਖਿਆ ਹੋਵੇ।
ਓਹੀ ਇਨਸਾਨ ਜਾਣਦਾ ਏ ਬਚਪਨ ਦੀ ਅਸਲ ਕੀਮਤ।
ਬਚਪਨ ਦੀ ਅਸਲ ਕੀਮਤ।

ਪ੍ਰੀਤ ਕੌਰ ਪ੍ਰੀਤੀ।
ਫਗਵਾੜਾ।