ਚੰਡੀਗੜ੍ਹ, 14,ਜਨਵਰੀ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ:) ਮੋਹਾਲੀ ਜਿੱਥੇ ਮਾਂ-ਬੋਲੀ ਪੰਜਾਬੀ ਦੀ ਸੇਵਾ ਲਈ ਵਚਨਬੱਧ ਹੈ, ਉਥੇ ਮੰਚ ਵਲੋਂ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਤੇ ਉਹਨਾਂ ਨੂੰ ਖੁਸ਼ਹਾਲੀ ਭਰਿਆ ਜੀਵਨ ਜਿਊਣ ਲਈ ਉਤਸ਼ਾਹਿਤ ਕਰਨ ਦਾ ਕਾਰਜ ਵੀ ਕਰ ਰਿਹਾ ਹੈ। ਇਸ ਸੰਦਰਭ ਵਿੱਚ ਅੱਜ ਮਿਤੀ 13.01.2024 ਨੂੰ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਤੇ ਐਕਟਿੰਗ ਮੈਂਬਰ ਜਗਪਾਲ ਸਿੰਘ (ਆਈ.ਏ.ਐੱਫ. ਰਿਟਾ.) ਜਿੰਨ੍ਹਾਂ ਨੇ ਕ੍ਰਮਵਾਰ 87 ਅਤੇ 78 ਵਰ੍ਹੇ ਵਿੱਚ ਪੈਰ ਧਰਿਆ ਹੈ ਹੁਰਾਂ ਦਾ ਜਨਮ ਦਿਨ ਨਿਵੇਕਲੇ ਅੰਦਾਜ਼ ਵਿੱਚ ਮਨਾਉਣ ਲਈ ਵਿਸ਼ੇਸ਼ ਸਮਾਗਮ ਕਟਾਣੀ ਵੈਸ਼ਨੂੰ ਢਾਬਾ ਸੈਕਟਰ-125 ਮੁਹਾਲੀ ਵਿਖੇ ਰਚਾਇਆ ਜਿਸ ਦੀ ਪ੍ਰਧਾਨਗੀ ਉੱਘੇ ਲੇਖਕ ਡਾ. ਸ਼ਿੰਦਰਪਾਲ ਸਿੰਘ ਨੇ ਕੀਤੀ ਜਦ ਕਿ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਗੁਰਦਰਸ਼ਨ ਸਿੰਘ ਮਾਵੀ ਅਤੇ ਰਣਜੋਧ ਸਿੰਘ ਰਾਣਾ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਹੋਏ। ਇਨ੍ਹਾਂ ਤੋਂ ਇਲਾਵਾ ਰੰਗਾੜਾ ਤੇ ਜਗਪਾਲ ਸਿੰਘ ਵੀ ਪ੍ਰਧਾਨਗੀ ਮੰਡਲ ਦਾ ਹਿੱਸਾ ਰਹੇ। ਪ੍ਰੋਗਰਾਮ ਦਾ ਆਰੰਭ ਗੀਤਕਾਰ ਰਣਜੋਧ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ਤੇ ਜਨਮ ਦਿਨ ਸਬੰਧੀ ਲਿਖੀ ਆਪਣੀ ਰਚਨਾ ਨਾਲ ਕੀਤਾ। ਦੋਵੇਂ ਬਜ਼ੁਰਗ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਹੋਰ ਹਾਜ਼ਰੀਨ ਨੇ ਇਕੱਠੇ ਹੋ ਕੇ ਕੇਕ ਕੱਟਿਆ ਤੇ ਮੁਬਾਰਕਾਂ ਦਿੱਤੀਆਂ। ਇਸ ਮੌਕੇ ਦੋਵਾਂ ਸ਼ਖ਼ਸੀਅਤਾਂ ਨੂੰ ਬੁੱਕੇ ਤੇ ਸ਼ਾਲ ਭੇਟ ਕਰਕੇ ਉਹਨਾਂ ਦੇ ਜਨਮ ਦਿਨ ਮੌਕੇ ਤੇ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਤੇ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਇਸ ਪ੍ਰੋਗਰਾਮ ਦੀ ਵਿਸ਼ੇਸ਼ ਖਿੱਚ ਇਹ ਸੀ ਕਿ ਜਨਮ ਦਿਨ ਮੁਬਾਰਿਕ ਕਹਿਣ ਵਾਲੇ ਸ਼ਾਇਰਾਂ ਤੇ ਗਾਇਕਾਂ ਨੇ ਕਾਵਿ-ਰੰਗ ਬਾਖ਼ੂਬੀ ਬਿਖੇਰਿਆ। ਕਵੀ ਦਰਬਾਰ ਦੀ ਫ਼ਿਜ਼ਾ ਵਿੱਚ ਰੰਗੀਨੀ ਭਰਦਿਆਂ ਲੋਕ ਗਾਇਕ ਅਮਰ ਵਿਰਦੀ, ਧਿਆਨ ਸਿੰਘ ਕਾਹਲੋਂ, ਅਜਮੇਰ ਸਾਗਰ, ਪਿਆਰਾ ਸਿੰਘ ਰਾਹੀ, ਕਰਮਜੀਤ ਸਿੰਘ ਬੱਗਾ, ਦਰਸ਼ਨ ਤਿਉਣਾ, ਜਗਤਾਰ ਸਿੰਘ ਜੋਗ, ਸਰਬਜੀਤ ਕੌਰ, ਮਨਜੀਤਪਾਲ ਸਿੰਘ, ਬਹਾਦਰ ਸਿੰਘ ਗੋਸਲ, ਸਿਮਰਜੀਤ ਗਰੇਵਾਲ, ਗੁਰਦਰਸ਼ਨ ਮਾਵੀ, ਮਨਜੀਤਪਾਲ ਸਿੰਘ, ਰਜਿੰਦਰ ਰੈਣੂ, ਜਸਪਾਲ ਸਿੰਘ ਦੇਸੂਵੀ, ਬਲਵਿੰਦਰ ਸਿੰਘ ਢਿੱਲੋਂ, ਡਾ. ਅਜੀਤ ਕੰਵਲ ਹਮਦਰਦ ਨੇ ਆਪੋ ਆਪਣੇ ਅੰਦਾਜ਼ ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ ਤੇ ਸਰੋਤਿਆਂ ਤੋਂ ਤਾੜੀਆਂ ਬਟੋਰੀਆਂ। ਰਾਜ ਕੁਮਾਰ ਸਾਹੋਵਾਲੀਆ ਨੇ ਆਪਣੀ ਨਵੀਂ ਰਚਨਾ “ਨਕਾਰਾ ਸੋਚ” ਵਿਅੰਗ ਭਰਪੂਰ ਅੰਦਾਜ਼ ਵਿੱਚ ਸਰੋਤਿਆਂ ਮੂਹਰੇ ਪੇਸ਼ ਕੀਤੀ। ਇਸ ਮੌਕੇ ਤੇ ਡਾ. ਐਨ.ਕੇ. ਕਲਸੀ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ, ਅਮਰੀਕ ਸਿੰਘ ਸੇਠੀ, ਸੁਰਿੰਦਰ ਕੁਮਾਰ ਵਰਮਾ, ਹਰਨੂਰ ਸਿੰਘ ਕਾਹਲੋਂ, ਦਿਲਪ੍ਰੀਤ ਸਿੰਘ ਕਾਹਲੋਂ, ਰੁਪਿੰਦਰ ਪਾਲ ਸਿੰਘ, ਸੁਖਵੀਰ ਸਿੰਘ ਮੁਹਾਲੀ, ਵੀਨਾ ਅਰੋੜਾ, ਕਸ਼ਿਸ਼ ਸਿੰਗਲਾ ਤੇ ਸੁਰਜੀਤ ਸਿੰਘ ਧੀਰ ਤੇ ਹੋਰਾਂ ਨੇ ਲੰਬਾ ਸਮਾਂ ਹਾਜ਼ਰੀ ਭਰ ਕੇ ਸਮਾਗਮ ਦੀ ਖੂਬਸੂਰਤੀ ਵਿੱਚ ਵਾਧਾ ਕੀਤਾ। ਡਾ. ਸ਼ਿੰਦਰਪਾਲ ਸਿੰਘ ਵੱਲੋਂ ਪ੍ਰਧਾਨਗੀ ਕਰਦਿਆਂ ਇਸ ਨੂੰ ਇਕ ਮਿਆਰੀ ਤੇ ਸੇਧ ਪ੍ਰਦਾਨ ਕਰਨ ਵਾਲਾ ਪ੍ਰੋਗਰਾਮ ਦੱਸਿਆ। ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਆਏ ਸਾਰੇ ਸਾਹਿਤਕਾਰਾਂ ਤੇ ਸਨੇਹੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਚਾਹ ਪਾਣੀ ਤੇ ਦੁਪਹਿਰ ਦੇ ਖਾਣੇ ਦਾ ਵੀ ਚੰਗਾ ਪ੍ਰਬੰਧ ਸੀ। ਇਸ ਤਰ੍ਹਾਂ ਇਹ ਪ੍ਰੋਗਰਾਮ ਨਿਵੇਕਲੀ ਪਛਾਣ ਬਣਾਉਂਦਾ ਸੰਪੰਨ ਹੋਇਆ। ਇਸ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖੂਬੀ ਕੀਤਾ ਗਿਆ।
Leave a Comment
Your email address will not be published. Required fields are marked with *