ਲੋਕ ਸਭਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਟਿਕਟ ਦੇਣ ਦੀ ਕੀਤੀ ਮੰਗ
ਮੈਡਮ ਪੂਨਮ ਕਾਂਗੜਾ ਨੇ ਹਜ਼ਾਰਾਂ ਲੋਕਾਂ ਨੂੰ ਇੰਨਸਾਫ਼ ਦਿਵਾਇਆ: ਜਰਨੈਲ ਸਿੰਘ ਬੱਲੂਆਣਾ
ਬਠਿੰਡਾ 23 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਚੋਣਾਂ ਦੇ ਚਲਦਿਆਂ ਵੱਖ ਵੱਖ ਵਰਗਾਂ ਵੱਲੋਂ ਆਪਣੇ ਆਪਣੇ ਆਗੂਆਂ ਨੂੰ ਚੋਣ ਲੜਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਪੰਜਾਬ ਦੀ ਤੇਜ਼ ਤਰਾਰ ਮਹਿਲਾ ਲੀਡਰ ਸ਼੍ਰੀਮਤੀ ਪੂਨਮ ਕਾਂਗੜਾ ਐਸ ਸੀ ਕਮਿਸ਼ਨ ਪੰਜਾਬ ਨੂੰ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਅੱਜ ਜਰਨੈਲ ਸਿੰਘ ਬੱਲੂਆਣਾ ਜ਼ਿਲ੍ਹਾ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਬਠਿੰਡਾ ਦਿਹਾਤੀ ਸਣੇ ਵੱਡੀ ਗਿਣਤੀ ਆਗੂਆਂ ਵੱਲੋਂ ਵੀ ਮੈਡਮ ਪੂਨਮ ਕਾਂਗੜਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸ ਹਾਈਕਮਾਂਡ ਤੋਂ ਮੈਡਮ ਪੂਨਮ ਕਾਂਗੜਾ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਕੀਤੀ ਗਈ ਉਕਤ ਆਗੂਆਂ ਨੇ ਕਿਹਾ ਕਿ ਪੂਨਮ ਕਾਂਗੜਾ ਗਰੀਬ ਤੇ ਲਾਚਾਰ ਲੋਕਾਂ ਲਈ ਇੱਕ ਇਨਸਾਫ਼ ਦੀ ਕਿਰਨ ਹੈ ਜਿਨ੍ਹਾਂ ਪੰਜਾਬ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਇੰਨਸਾਫ਼ ਦਿਵਾਇਆ ਹੈ। ਮੈਡਮ ਪੂਨਮ ਕਾਂਗੜਾ ਇੱਕ ਬਹੁਤ ਹੀ ਮਿਹਨਤੀ ਅਤੇ ਦਲੇਰ ਮਹਿਲਾ ਹੈ ਜ਼ੋ ਨਿਡਰਤਾ ਨਾਲ ਸਮਾਜ ਦੀ ਸੇਵਾ ਕਰ ਰਹੀ ਹੈ ਅਜਿਹੀਆਂ ਮਹਿਲਾਵਾਂ ਨੂੰ ਹੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਵਿੱਚ ਭੈਜਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਮੈਂਬਰ ਪਾਰਲੀਮੈਂਟ ਬਣ ਕੇ ਹੋਰ ਵੀ ਮਜ਼ਬੂਤੀ ਨਾਲ ਸਮਾਜ ਦੀ ਸੇਵਾ ਕਰਨਗੇ ਉਕਤ ਆਗੂਆਂ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਲੋਕ ਸਭਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਜਰਨੈਲ ਸਿੰਘ ਬੱਲੂਆਣਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ। ਜਸਵੰਤ ਸਿੰਘ ਗੰਗਾ ਸੀਨੀਅਰ ਜ਼ਿਲ੍ਹਾ ਵਾਈਸ ਪ੍ਰਧਾਨ ਦਿਹਾਤੀ ਬਠਿੰਡਾ। ਕਰਨ ਕੁਮਾਰOSD, ਮੈਡਮ ਪੂਨਮ ਕਾਂਗੜਾ ਜੀ। ਕ੍ਰਿਸ਼ਨ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਬਠਿੰਡਾ। ਜਗਸੀਰ ਸਿੰਘ ਹਰਾਏਪੁਰ ਜ਼ਿਲ੍ਹਾ ਜਰਨਲ ਸਕੱਤਰ ਬਠਿੰਡਾ। ਬਲਵਿੰਦਰ ਸਿੰਘ ਬੁਰਜ ਮਹਿਮਾ ਜ਼ਿਲ੍ਹਾ ਖਜਾਨਚੀ ਬਠਿੰਡਾ ਦਿਹਾਤੀ।ਨਰਦੇਵ ਸਿੰਘ ਕਰਮਗੜ ਸੱਤਰਾਂ ਜ਼ਿਲ੍ਹਾ ਜਰਨਲ ਸਕੱਤਰ ਬਠਿੰਡਾ ਦਿਹਾਤੀ।ਪਾਲਾ ਰਾਮ ਸਰਪੰਚ ਮੱਲਵਾਲਾ ਸਕੱਤਰ ਪੰਜਾਬ। ਗੁਰਜੰਟ ਸਿੰਘ ਬੁਰਜ ਮਹਿਮਾ ਸਕੱਤਰ ਪੰਜਾਬ। ਸਕਿੰਦਰ ਸਿੰਘ ਹਰਰਾਏਪੁਰ ਸੂਬਾ ਯੂਥ ਸਕੱਤਰ।ਗੱਗੀ ਸਿੰਘ ਜੋਧਪੁਰ ਰੋਮਾਣਾ ਬਲਾਕ ਪ੍ਰਧਾਨ ਬਠਿੰਡਾ ਦਿਹਾਤੀ। ਸ਼ਮਿੰਦਰ ਸਿੰਘ ਖੜਕ ਸਿੰਘ ਵਾਲਾ ਬਲਾਕ ਪ੍ਰਧਾਨ ਸੰਗਤ। ਜਗਮੋਹਨ ਚੰਦ ਨਥਾਣਾ ਬਲਾਕ ਪ੍ਰਧਾਨ ਭੁੱਚੋ ਮੰਡੀ। ਜਗੀਰ ਸਿੰਘ ਗੰਗਾ ਬਲਾਕ ਕਮੇਟੀ ਮੈਂਬਰ। ਜਗਤਾਰ ਸਿੰਘ ਗੰਗਾ ਪੰਚ ਬਲਾਕ ਕਮੇਟੀ ਮੈਂਬਰ ਭੁੱਚੋ ਮੰਡੀ। ਅਮ੍ਰਿਤਪਾਲ ਸਿੰਘ ਹਰਰਾਏਪੁਰ ਜ਼ਿਲ੍ਹਾ ਸਕੱਤਰ ਬਠਿੰਡਾ ਦਿਹਾਤੀ ਤੋਂ ਇਲਾਵਾ ਡਾ ਗੁਰਜੀਤ ਚੌਹਾਨ ਸ਼ੋਸ਼ਲ ਮੀਡੀਆ ਕੁਆਰਡੀਨੇਟਰ ਅੰਬੇਦਕਰ ਮਿਸ਼ਨ ਬਠਿੰਡਾ ਦਿਹਾਤੀ ਨੇ ਵੀ ਕਾਗਰਸ ਪਾਰਟੀ ਤੋਂ ਮੈਡਮ ਪੂਨਮ ਕਾਂਗੜਾ ਜੀ ਨੂੰ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਟਿਕਟ ਦੇਣ ਦੀ ਮੰਗ ਕੀਤੀ।