ਬਠਿੰਡਾ ਵਾਸੀਆਂ ਨੂੰ ਪ੍ਰੀਮੀਅਮ ਸੇਵਾਵਾਂ ਦੇਣ ਲਈ ਭਵਿੱਖ ‘ਚ ਹੋਰ ਵੀ ਚੰਗੇ ਬ੍ਰਾਂਡ ਲਿਆਂਦੇ ਜਾਣਗੇ– ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ।
ਬਠਿੰਡਾ,27 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ ਦੇ ਮਿੱਤਲ ਸਿਟੀ ਮਾਲ ਵਿਖੇ ਦੇਸ਼ ਦੇ ਮਸ਼ਹੂਰ ਬ੍ਰਾਂਡ ਲੁਕਸ ਸੈਲੂਨ ਦੀ ਸ਼ੁਰੂਆਤ ਹੋ ਗਈ ਹੈ। ਜਿਸ ਦਾ ਰਸ਼ਮੀ ਉਦਘਾਟਨ ਏਡੀਜੀਪੀ ਐਸਪੀਐਸ ਪਰਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਮਿੱਤਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਹੋਰ ਪਰਿਵਾਰ ਮੈਂਬਰ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਦੇਸ਼ ਦੇ ਮਸ਼ਹੂਰ ਬ੍ਰਾਂਡ ਲੁਕਸ ਸੈਲੂਨ ਦੀਆਂ ਹੁਣ ਤੱਕ ਦੇਸ਼ ਭਰ ’ਚ 210 ਦੇ ਕਰੀਬ ਬ੍ਰਾਂਚਾਂ ਹਨ ਜਦੋਂ ਕਿ ਇਹ 211 ਵੀ ਬ੍ਰਾਂਚ ਹੈ ਜਿਸ ਨੂੰ ਮਿੱਤਲ ਗਰੁੱਪ ਵੱਲੋਂ ਹੀ ਆਪਣੇ ਸ਼ਹਿਰ ਬਠਿੰਡਾ ’ਚ ਲਿਆਂਦਾ ਗਿਆ ਹੈ ਤਾਂ ਜੋ ਇਸ ਖੇਤਰ ’ਚ ਵੀ ਲੋਕਾਂ ਨੂੰ ਇਸ ਖੇਤਰ ’ਚ ਚੰਗੀ ਸਰਵਿਸ ਮਿਲ ਸਕੇ। ਮਿੱਤਲ ਮਾਲ ਦੇ ਗਰਾਊਂਡ ਫਲੋਰ ਵਿਖੇ ਖੋਲ੍ਹੀ ਗਈ ਲੁਕਸ ਸੈਲੂਨ ਦੀ ਨਵੀਂ ਬ੍ਰਾਂਚ ਦਾ ਉਦਘਾਟਨ ਕਰਨ ਲਈ ਏਡੀਜੀਪੀ ਐਸਪੀਐਸ ਪਰਮਾਰ ਆਪਣੇ ਪਰਿਵਾਰ ਸਮੇਤ ਪਹੁੰਚੇ। ਇਸ ਮੌਕੇ ਉਨ੍ਹਾਂ ਰਿਵਨ ਅਤੇ ਕੇਕ ਕੱਟ ਦੇ ਇਸ ਸੈਲੂਨ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆ ਐਸਪੀਐਸ ਪਰਮਾਰ ਹੋਰਾਂ ਨੇ ਦੱਸਿਆ ਕਿ ਇਹ ਬਠਿੰਡਾ ਲਈ ਕਾਫੀ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਨਾਮੀ ਬ੍ਰਾਂਡ ਹੁਣ ਬਠਿੰਡਾ ਦੀ ਧਰਤੀ ’ਤੇ ਆ ਰਹੇ ਹਨ ਇਸ ਨਾਲ ਜਿਥੇ ਬਠਿੰਡਾ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ ਉਥੇ ਹੀ ਲੋਕਾਂ ਲਈ ਰੋਜ਼ਗਾਰ ਦੇ ਵੀ ਨਵੇਂ ਨਵੇਂ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਇਸ ਉਪਰਾਲੇ ਲਈ ਮਿੱਤਲ ਪਰਿਵਾਰ ਨੂੰ ਜਿਥੇ ਵਧਾਈ ਦਿੱਤੀ ਉਥੇ ਹੀ ਸ਼ਹਿਰ ’ਚ ਇਕ ਨਵੀਂ ਲਗਜ਼ਰੀ ਸਹੂਲਤ ਲਿਆਉਣ ਲਈ ਤਾਰੀਫ਼ ਵੀ ਕੀਤੀ। ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਹੋਰਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ’ਚ ਬਠਿੰਡਾ ਲਗਾਤਾਰ ਤਰੱਕੀ ਕਰਦਾ ਆ ਰਿਹਾ ਹੈ ਤਾਂ ਇਥੇ ਬਾਹਰ ਤੋਂ ਵੀ ਵੱਡੀ ਗਿਣਤੀ ’ਚ ਲੋਕ ਆ ਕੇ ਵਸ ਰਹੇ ਹਨ। ਜਿਸ ਕਾਰਨ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹਿਰ ’ਚ ਚੰਗੇ ਚੰਗੇ ਬ੍ਰਾਂਡ ਇਕ ਛੱਤ ਦੇ ਹੇਠਾਂ ਲੈ ਕਿ ਆਈਏ। ਉਨ੍ਹਾਂ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਮਾਲ ਦੇ ਅੰਦਰ ਕਲਟ ਜਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਕੁਝ ਦਿਨਾਂ ਦੇ ਅੰਦਰ ਇਹ ਦੂਜਾ ਵੱਡਾ ਬ੍ਰਾਂਡ ਲੁਕਸ ਸੈਲੂਨ ਲੋਕਾਂ ਲਈ ਲਿਆਂਦਾ ਗਿਆ ਹੈ। ਇਸ ਮੌਕੇ ਬੋਲਦਿਆ ਮੈਡਮ ਸੁਨੀਤਾ ਮਿੱਤਲ ਨੇ ਦੱਸਿਆ ਕਿ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ’ਚ ਲੁਕਸ ਸੈਲੂਨ ਸਨ ਪਰ ਬਠਿੰਡਾ ’ਚ ਇਹ ਪਹਿਲੀ ਬ੍ਰਾਂਚ ਹੈ ਇਸ ਨਾਲ ਲੋਕਾਂ ਨੂੰ ਇਕ ਛੱਤ ਦੇ ਹੇਠਾਂ ਪ੍ਰੀਮੀਅਮ ਸੇਵਾਵਾਂ ਮਿਲਣਗੀਆਂ ਅਤੇ ਭਵਿੱਖ ’ਚ ਵੀ ਅਸੀਂ ਆਪਣੇ ਸ਼ਹਿਰ ਨੂੰ ਅੱਗੇ ਲਿਆਉਣ ਲਈ ਹਰ ਸੰਭਵ ਯਤਨ ਕਰਾਗੇਂ। ਮਿੱਤਲ ਪਰਿਵਾਰ ਤੋਂ ਹੀ ਮੈਡਮ ਸਾਰਾ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਖਾਹਿਸ਼ ਸੀ ਕਿ ਲੁਕਸ ਵਰਗਾ ਬ੍ਰਾਂਡ ਬਠਿੰਡਾ ’ਚ ਲਿਆਂਦਾ ਜਾਵੇ ਅਤੇ ਭਵਿੱਖ ’ਚ ਮਿੱਤਲ ਮਾਲ ਦੇ ਅੰਦਰ ਹੋਰ ਵੀ ਚੰਗੇ ਨਾਮੀ ਬ੍ਰਾਂਡ ਲਿਆਂਦੇ ਜਾਣਗੇ ਤਾਂ ਜੋ ਲੋਕਾਂ ਨੂੰ ਬਠਿੰਡਾ ’ਚ ਵੀ ਲਗਜ਼ਰੀ ਸਹੂਲਤਾਂ ਦਿੱਤੀਆਂ ਜਾ ਸਕਣ।