ਕੋਟਕਪੂਰਾ, 1 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਢੁੱਡੀ ਵਿਖੇ ਸੰਤ ਬਾਬਾ ਵਰਿਆਮਦਾਸ ਜੀ ਸੇਵਾਦਾਰਾਂ ਕਮੇਟੀ ਵੱਲੋ ਬਰਸਾਤਾਂ ਦੇ ਮੱਦੇਨਜ਼ਰ ਪਿੰਡ ਦੀਆਂ ਗਲੀਆਂ ਵਿਚਲੀਆਂ ਨਾਲੀਆਂ ਦੀ ਸਫ਼ਾਈ ਕੀਤੀ ਗਈ ਅਤੇ ਨਾਲੀਆਂ ਵਿੱਚੋ ਨਿਕਲਣ ਵਾਲੀ ਗਾਰ ਨੂੰ ਚੁੱਕਿਆ ਗਿਆ ਤਾਂ ਇਹ ਮੀਂਹ ਤੋਂ ਨਾਲ ਦੁਬਾਰਾ ਨਾਲੀਆਂ ਵਿਚ ਨਾ ਚਲੀ ਜਾਵੇ। ਇਸ ਮੌਕੇ ਕਮੇਟੀ ਆਗੂ ਜਸਪਾਲ ਸਿੰਘ ਢੁੱਡੀ, ਗੁਰਪ੍ਰੀਤ ਸਿੰਘ ਢੁੱਡੀ, ਰਾਮਦੇਵ ਸਿੰਘ, ਸੁਰਜੀਤ ਸਿੰਘ ਚੌਧਰੀ ਸੁਖਬੀਰ ਸਿੰਘ ਮੋਟਾ, ਕੁਲਦੀਪ ਸਿੰਘ ਕੱਪਾ, ਭਰਤ ਸਿੰਘ, ਰਾਮਜੀਤ ਪ੍ਰਿੰਸ, ਬਲਜੀਤ ਸਿੰਘ, ਰਾਜਵਿੰਦਰ ਸਿੰਘ, ਬਲਜੀਤ ਸਿੰਘ ਬੀਤਾ, ਜਸ਼ਨ, ਸਰਬਜੀਤ ਸਿੰਘ ਸੂਬਾ ਆਦਿ ਨੇ ਦੱਸਿਆ ਕਿ ਬਰਸਾਤਾਂ ਵਿਚ ਨਿਰਵਿਘਨ ਮੀਂਹ ਦੇ ਪਾਣੀ ਦੀ ਸਪਲਾਈ ਅਤੇ ਗੰਦਗ਼ੀ ਤੋ ਫਬਚਨ ਲਈ ਅਪਣੇ ਆਲੇ ਦੁਆਲੇ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ। ਗੰਦੇ ਪਾਣੀ ਵਿੱਚ ਮੱਖੀਆਂ ਮੱਛਰਾਂ ਦਾ ਪਾਲਣ ਹੁੰਦਾ ਹੈ ਅਤੇ ਬਿਮਾਰੀਆਂ ਫੈਲਣ ਦੇ ਖ਼ਤਰੇ ਤੋਂ ਹਰੇਕ ਵਿਅਕਤੀ ਨੂੰ ਅਪਣੇ ਘਰਾਂ ਦੇ ਆਲੇ ਦੁਆਲੇ ਗਲੀਆਂ ਅਤੇ ਜਨਤਕ ਥਾਵਾਂ ਦੀ ਸਾਫ਼ ਸਫ਼ਾਈ ਕਰਨੀ ਜਰੂਰੀ ਹੈ।