ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੌਜਵਾਨ ਕਾਂਗਰਸੀ ਆਗੂ ਬਲਕਰਨ ਸਿੰਘ ਸੂਰਘੁਰੀ ਨੂੰ ਕਾਂਗਰਸ ਐੱਸ.ਸੀ. ਸੈੱਲ ਡਿਪਾਰਟਮੈਂਟ ਦੇ ਸੂਬਾਈ ਸਟੇਟ ਕੋਆਰਡੀਨੇਅਰ ਨਿਯੁਕਤ ਕਰਨ ’ਤੇ ਉਸਦੇ ਦੋਸਤ-ਮਿੱਤਰਾਂ ਸਮੇਤ ਪਾਰਟੀ ਆਗੂਆਂ, ਵਰਕਰਾਂ ਅਤੇ ਜਾਣਕਾਰਾਂ ਵਲੋਂ ਉਹਨਾ ਨੂੰ ਵਧਾਈਆਂ ਮਿਲ ਰਹੀਆਂ ਹਨ। ਪਾਰਟੀ ਹਾਈਕਮਾਂਡ ਵਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵਾਈਸ ਚੇਅਰਮੈਨ ਅਤੇ ਸਟੇਟ ਕੋਆਰਡੀਨੇਟਰ ਲਾਏ ਗਏ ਹਨ। ਜਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬਲਕਰਨ ਸਿੰਘ ਸੂਰਘੁਪਰੀ ਵਲੋਂ ਪਾਰਟੀ ਦੀ ਮਜਬੂਤੀ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਬਸਲਕਰਨ ਸਿੰਘ ਸੂਰਘੁਰੀ ਨੇ ਚੇਅਰਮੈਨ ਰਾਜੇਸ਼ ਲੀਲੋਥੀਆ, ਰਾਹੁਲ ਗਾਂਧੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ ਫਰੀਦਕੋਟ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਅਜੈਪਾਲ ਸਿੰਘ ਸੂੰਧ ਹਲਕਾ ਇੰਚਾਰਜ ਕੋਟਕਪੂਰਾ, ਨਵਦੀਪ ਸਿੰਘ ਬੱਬੂ ਬਰਾੜ, ਦਰਸ਼ਨ ਸਿੰਘ ਢਿੱਲਵਾਂ ਹਲਕਾ ਇੰਚਾਰਜ ਜੈਤੋ, ਬੰਨੀ ਸਿੰਘ ਬਰਾੜ ਸਿਕੰਦਰ ਸਿੰਘ ਮਡਾਕ, ਹਰਪ੍ਰੀਤ ਸਿੰਘ ਡੋਡ, ਮੰਦਰ ਸਿੰਘ, ਕਾਲਾ ਬਿਸ਼ਨੰਦੀ, ਸੱਤਾ ਭਾਊ, ਪਵਨ ਡੋਡ, ਜੀਤੂ ਬਾਂਸਲ, ਮਨਪ੍ਰੀਤ ਸਿੰਘ ਸੇਖੋਂ, ਸਰਪੰਚ ਬਲਤੇਜ ਸਿੰਘ ਸੂਰਘੁਰੀ, ਲਖਵਿੰਦਰ ਸਿੰਘ ਖਾਲਸਾ ਸੂਰਘੁਰੀ, ਮਨਪ੍ਰੀਤ ਸਿੰਘ ਮੈਂਬਰ, ਜਸਵਿੰਦਰ ਸਿੰਘ ਮੱਤਾ, ਹਰਪ੍ਰੀਤ ਸਿੰਘ ਸੂਰਘੁਰੀ ਸਮੇਤ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਇਸੇ ਤਰਾਂ ਯਤਨਸ਼ੀਲ ਰਹਿਣਗੇ।
Leave a Comment
Your email address will not be published. Required fields are marked with *