ਚੰਡੀਗੜ੍ਹ, 30 ਜਨਵਰੀ: (ਸਟਾਫ਼ ਰਿਪੋਰਟਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਸੰਸਥਾ ਨਵਾਂ ਪੰਧ ਨਵੀਂ ਸੋਚ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਇੱਕ ਵਿੱਲਖਣ ਸਮਾਗਮ ਕਰਵਾ ਕੇ ਬਾਲ ਸਾਹਿਤਕਾਰ ਬੀਬੀ ਬਲਜਿੰਦਰ ਕੌਰ ਸ਼ੇਰਗਿੱਲ ਦੀ ਨਵੀਂ ਬਾਲ ਪੁਸਤਕ ”ਸੋਚ ਤੋਂ ਸੱਚ ਤੱਕ” ਲੋਕ ਅਰਪਣ ਕੀਤੀ ਗਈ ਅਤੇ ਸ਼ਾਨਦਾਰ ਬਾਲ ਕਵੀ ਦਰਬਾਰ ਕਰਵਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਜਸਪਾਲ ਸਿੰਘ ਦੇਸੂਵੀ , ਸੂਫ਼ੀ ਸ਼ਾਇਰ ਤੇ ਚੇਅਰਮੈਨ ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ ਕੈਨੇਡਾ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਸਿੰਘ ਨਿਆਮੀਆ ਸਨ ਜਦੋਂ ਕਿ ਪ੍ਰਧਾਨਗੀ ਪ੍ਰਸਿੱਧ ਸਿੱਖ ਸਕਾਲਰ ਡਾ. ਹਨਵੰਤ ਸਿੰਘ ਪਟਿਆਲਾ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪਿ੍ੰ. ਬਹਾਦਰ ਸਿੰਘ ਗੋਸਲ, ਮੈਡਮ ਬਲਜਿੰਦਰ ਕੌਰ ਸ਼ੇਰਗਿੱਲ, ਅਵਤਾਰ ਸਿੰਘ ਮਹਿਤਪੁਰੀ ਅਤੇ ਸ਼ਾਇਰ ਭੱਟੀ ਸ਼ਾਮਲ ਸਨ।
ਸਮਾਗਮ ਦਾ ਆਰੰਭ ਨਵਾਂ ਪੰਧ ਨਵੀਂ ਸੋਚ ਦੇ ਚੇਅਰਮੈਨ ਸੁਰਜੀਤ ਧੀਰ ਵਲੋਂ ਇੱਕ ਧਾਰਮਿਕ ਸ਼ਬਦ ਨਾਲ ਕੀਤਾ ਗਿਆ ਉਸ ਤੋਂ ਪਿਛੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਵਲੋਂ ਮੁੱਖ ਮਹਿਮਾਨ ਅਤੇ ਆਏ ਦੂਜੇ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਦੇ ਹੋਏ ਸਾਰੇ ਮਹਿਮਾਨਾਂ ਨਾਲ ਜਾਣ-ਪਹਿਚਾਣ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਅੱਜ ਦਾ ਇਹ ਸਮਾਗਮ ਇੱਕ ਵਿਲੱਖਣ ਸਮਾਗਮ ਹੈ ਕਿਉਂਕਿ ਅੱਜ ਦਾ ਇਹ ਸਮਾਗਮ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ, ਇੱਕ ਬਾਲ ਪੁਸਤਕ ਲੋਕ ਅਰਪਣ ਕੀਤੀ ਜਾਣੀ ਹੈ ਅਤੇ ਬੱਚਿਆਂ ਵਲੋਂ ਕਵੀ ਦਰਬਾਰ ਕਰਵਾਇਆ ਜਾਵੇਗਾ।
ਇਸ ਤੋਂ ਬਾਅਦ ਸਮਾਗਮ ਦੇ ਪਹਿਲੇ ਪੜਾਅ ਵਿੱਚ ਬਾਲ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਦੀ ਬਾਲ ਪੁਸਤਕ ”ਸੋਚ ਤੋਂ ਸੱਚ ਤੱਕ” ਪੂਰੇ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਪਰ ਪਰਚਾ ਸ੍ਰੀ ਕਿ੍ਸ਼ਨ ਰਾਹੀਂ ਨੈਸ਼ਨਲ ਅਵਾਰਡੀ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਅਤੇ ਬੱਚਿਆਂ ਲਈ ਇਸ ਪੁਸਤਕ ਨੂੰ ਬਹੁਤ ਹੀ ਉਪਯੋਗੀ ਦੱਸਿਆ ਅਤੇ ਲੇਖਿਕਾ ਨੂੰ ਵਧਾਈ ਦਿੱਤੀ।
ਲੇਖਿਕਾ ਬਲਜਿੰਦਰ ਕੌਰ ਸ਼ੇਰਗਿੱਲ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਹਿਯੋਗੀ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਪ੍ਰੋਗਰਾਮ ਨੂੰ ਰੰਗਾਰੰਗ ਬਣਾਉਣ ਲਈ ਸ੍ਰੀ ਕਿ੍ਸ਼ਨ ਰਾਹੀਂ ਅਤੇ ਜਗਤਾਰ ਸਿੰਘ ਜੋਗ ਨੇ ਪੁਸਤਕ ਵਿਚੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਕਿ੍ਸ਼ਨ ਰਾਹੀਂ ਦੇ ਵਲੋਂ ਲਿਖੇ ਅਤੇ ਗਾਏ ਪੰਜਾਬੀ ਗੀਤ ਦੀ ਸਮੂਹ ਹਾਜ਼ਰੀ ਨੇ ਤਾੜੀਆਂ ਮਾਰ ਕੇ ਪ੍ਰਸੰਸਾ ਕੀਤੀ।
ਇਸ ਦੌਰਾਨ ਹਰਦੀਪ ਵਿਰਕ ਨੇ ਨਵੀਂ ਬਾਲ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੱਚਿਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨ ਲਈ ਕਿਹਾ। ਉਨ੍ਹਾਂ ਨੇ ਬਲਜਿੰਦਰ ਕੌਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦਿਸ਼ਾ ਵੂਮਨ ਟਰੱਸਟ ਵਲੋਂ ਵੂਮਨ ਆਵਰਡ ਦੇਣ ਦਾ ਐਲਾਨ ਕੀਤਾ। ਇਸ ਤੋਂ ਪਿਛੋਂ ਇੱਕ ਸ਼ਾਨਦਾਰ ਬਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ’ਚ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਆਪਣੀਆਂ ਮਨਭਾਉਂਦੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਜਿਨ੍ਹਾਂ ਬੱਚਿਆਂ ਨੇ ਬਾਲ ਕਵੀ ਦਰਬਾਰ ਵਿੱਚ ਹਿੱਸਾ ਲਿਆ ਉਨ੍ਹਾਂ ਵਿੱਚ ਏਕਮ ਸਿੰਘ, ਸ਼ਰਨਜੀਤ ਕੌਰ, ਜਸ਼ਨਪ੍ਰੀਤ ਕੌਰ, ਜਗਜੀਤ ਸਿੰਘ, ਹਰਬਾਜ ਸਿੰਘ, ਲਕਸ਼, ਮਨਵੀਰ ਸਿੰਘ, ਸਹਿਜਪ੍ਰੀਤ ਕੌਰ, ਜਪਨੀਤ ਕੌਰ, ਗਗਨਦੀਪ ਸਿੰਘ, ਜਤਨਪ੍ਰੀਤ ਸਿੰਘ, ਨਵਜੋਤ ਸਿੰਘ, ਪਲਕ, ਲਾਡੋ, ਜੀਨਲ ਨੇ ਆਪਣੀਆਂ ਕਵਿਤਾਵਾਂ ਸੁਣ ਕੇ ਸਾਰਾ ਮਾਹੌਲ ਰੰਗਮਈ ਕਰ ਦਿੱਤਾ। ਸਮੂਹ ਗਾਉਣ ਵਾਲੇ ਵਿਦਿਆਰਥੀਆਂ ਵਿੱਚ ਸੁਨੈਨਾ, ਕੁਸ਼ਮਤਾਰਾ, ਸਾਨੀਆ, ਖੁਸ਼ਬੂ, ਸੋਨੀਆ, ਬਰੀਤੀ, ਇਸ਼ਮੀਤ, ਗੁਰਮਨ, ਮਹਿਮਾ, ਸ਼ਰੂਤੀ, ਤਨਿਸ਼, ਵਿਸ਼ਨੂੰ ਗੁਰੱਪ ਵਲੋਂ ਦੇਸ਼ ਭਗਤੀ ਦਾ ਗੀਤ ਮਿਊਜ਼ਿਕ ਨਾਲ ਗਾਇਆ ਗਿਆ।
ਬਾਲ ਕਵੀ ਦਰਬਾਰ ਤੋਂ ਬਾਅਦ ਦੂਜੇ ਪੜਾਅ ਵਿੱਚ ਬਾਲ ਕਵੀਆਂ ਨੂੰ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਅਤੇ ਸਭ ਬੱਚਿਆਂ ਨੂੰ ਸ਼ਾਨਦਾਰ ਇਨਾਮ ਅਤੇ ਕੈਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਨਵਾਂ ਪੰਧ ਅਤੇ ਨਵੀਂ ਸੋਚ ਸੰਸਥਾਵਾਂ ਵਲੋਂ ਆਏ ਮਹਿਮਾਨਾਂ ਸਮੇਤ ਕਈ ਉਘੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਸ੍ਰੀ ਕਿ੍ਸ਼ਨ ਰਾਹੀਂ, ਡਾ. ਰਵਿੰਦਰ ਸਿੰਘ ਲੁਬਾਣਾ, ਸ੍ਰ. ਬਾਜਵਾ (ਅਫਰੀਕਾ ਤੋਂ), ਹਰਦੇਵ ਸਿੰਘ ਭੁੱਲਰ ਜੀਰਾ ਤੋਂ, ਕਈ ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਆਪਕ ਸ਼ਾਮਲ ਸਨ।
ਮੁੱਖ ਮਹਿਮਾਨ ਜਸਪਾਲ ਸਿੰਘ ਦੇਸੂਵੀ ਅਤੇ ਵਿਸ਼ੇਸ਼ ਮਹਿਮਾਨ ਨੇ ਲੇਖਿਕਾਂ ਨੂੰ ਮੁਬਾਰਕਾਂ ਦੇਂਦੇ ਹੋਏ ਬਾਲ ਸਾਹਿਤ ਦੀ ਰਚਨਾ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਹਨਵੰਤ ਸਿੰਘ ਨੇ ਪੰਜਾਬੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਹਰਮਨ ਪਿਆਰੀ ਬਣਾਉਣ ਲਈ ਸੰਸਥਾਵਾਂ ਦਾ ਧੰਨਵਾਦ ਕੀਤਾ।
ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਬੱਚਿਆਂ ਤੋਂ ਇਲਾਵਾ ਬਹੁਤ ਸਾਰੇ ਬੁੱਧੀਜੀਵੀ, ਸਾਹਿਤਕਾਰੀ ਅਤੇ ਪਤਵੰਤੇ ਵੀ ਹਾਜ਼ਰ ਸਨ। ਜਿਨ੍ਹਾਂ ਵਿੱਚ ਮੈਡਮ ਸਤਵੀਰ ਕੌਰ, ਕਿਰਨ ਬੇਦੀ, ਪਰਮਜੀਤ ਕੌਰ ਪਰਮ, ਰਾਜਿੰਦਰ ਸਿੰਘ ਧੀਮਾਨ, ਸਿਕੰਦਰ ਸਿੰਘ ਪੱਲਾ, ਨਵਜੋਤ ਸਿੰਘ, ਅਜਾਇਬ ਔਜਲਾ, ਡਾ. ਮਨਜੀਤ ਸਿੰਘ ਮੁਝੈਲ, ਤਰਲੋਚਨ ਸਿੰਘ, ਬਲਕਾਰ ਸਿੰਘ ਸਿੱਧੂ, ਭੁਪਿੰਦਰ ਮਾਲਿਕ, ਪਿਆਰਾ ਸਿੰਘ ਰਾਹੀਂ, ਬਾਜਵਾ ਸਾਊਥ ਅਫ਼ਰੀਕਾ, ਕਰਮਜੀਤ ਬੱਗਾ, ਬਾਬੂ ਰਾਮ ਦੀਵਾਨਾ, ਮੰਦਰ ਗਿੱਲ, ਜੈ ਸਿੰਘ ਭੁੱਲਰ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ, ਉਦੇ ਕੁਮਾਰ, ਮੈਡਮ ਸੋਨੀਆ, ਜਸਮੀਤ ਕੌਰ, ਸੁਰਜੀਤ ਸਿੰਘ ਧੀਰ, ਨੀਰੂ ਕੁਮਾਰੀ, ਸ਼ਮਸ਼ੀਲ ਸਿੰਘ ਸੋਢੀ, ਸੁਧਾ ਜੈਨ ਸੁਦੀਪ, ਡਾ ਰਜਿੰਦਰ ਕੌਰ ਰੇਨੂੰ, ਪ੍ਰਿੰਸੀਪਲ ਨਵਜੋਤ ਕੌਰ, ਮੈਡਮ ਗੁਰਮੀਤ ਕੌਰ, ਡਾ. ਰਵਿੰਦਰ ਸਿੰਘ, ਰਸ਼ਨਦੀਪ ਸਿੰਘ, ਸਵਰਨ ਕੌਰ, ਤਰਸੇਮ ਸਿੰਘ ਫੌਜੀ, ਭਗਤ ਰਾਮ ਰੰਗਾੜਾ, ਸੰਦੀਪ ਸਿੰਘ, ਸਿਕੰਦਰ ਸਿੰਘ, ਜੈ ਸਿੰਘ ਛਿੱਬਰ, ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
ਅੰਤ ਵਿੱਚ ਅਵਤਾਰ ਸਿੰਘ ਮਹਿਤਪੁਰੀ ਨੇ ਆਏ ਮਹਿਮਾਨਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ। ਮਹਿਤਪੁਰੀ ਜੀ ਨੇ ਬਲਜਿੰਦਰ ਲਈ ਹਿੰਦੀ ਵਿੱਚ ਕੁਝ ਸਤਰਾਂ ਬਿਆਨ ਕੀਤੀਆਂ’’ਜਬ ਵੀ ਕਭੀ ਕਿਆਮਤ ਕਾ ਜ਼ਿਕਰ ਹੋਗਾ ਤੋਂ ਤੇਰੇ ਜਲਵੋਂ ਕੀ ਬਾਤ ਹੋਗੀ ਤੁਮ ਚਾਹੋਗੇ ਤੋਂ ਦਿਨ ਨਿਕਲਗੇ ਤੁਮ ਚਾਹੋਗੇ ਤੇ ਰਾਤ ਹੋਗੀ ’’ ਜਿਸ ਨਾਲ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਅਵਤਾਰ ਸਿੰਘ ਮਹਿਤਪੁਰੀ ਤੇ ਸ਼ਾਇਰ ਭੱਟੀ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ ਸਮਾਪਤੀ ਤੇ ਸਾਰੇ ਸਹਿਤਕਾਰਾਂ ਤੇ ਬੱਚਿਆਂ ਨੇ ਦੁਪਿਹਰ ਦਾ ਖਾਣਾ ਰਲ ਕੇ ਛਕਿਆ।
ਫੋਟੋ ਕੈਪਸ਼ਨ- ਮੁੱਖ ਮਹਿਮਾਨ ਸਮੇਤ ਪ੍ਰਧਾਨਗੀ ਮੰਡਲ ਬੀਬੀ ਬਲਜਿੰਦਰ ਕੌਰ ਸ਼ੇਰਗਿੱਲ ਦੀ ਬਾਲ ਪੁਸਤਕ ”ਸੋਚ ਤੋਂ ਸੱਚ ਤੱਕ” ਨੂੰ ਲੋਕ ਅਰਪਣ ਕਰਦੇ ਹੋਏ
Leave a Comment
Your email address will not be published. Required fields are marked with *