ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸਿੰਗਲਾ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਸਰਵਸਿਸ ਦੇ ਐਮ.ਡੀ. ਅਰੁਣ ਸਿੰਗਲਾ ਦੀ ਟੀਮ ਵਿੱਚੋਂ ਬਲਵਿੰਦਰ ਸਿੰਘ ਨੇ ਐਮ.ਡੀ.ਆਰ.ਟੀ. ਕਰਕੇ ਯੂ.ਐੱਸ.ਏ. ਦਾ ਟੂਰ ਕੁਆਲੀਫਾਈ ਕੀਤਾ ਹੈ। ਬਰਾਂਚ ਮੈਨੇਜਰ ਸ਼੍ਰੀ ਪ੍ਰਵੀਨ ਪੂਨੀਆ ਅਤੇ ਅਰੁਣ ਸਿੰਗਲਾ ਸੀ.ਐੱਲ.ਆਈ ਨੇ ਬਲਵਿੰਦਰ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਾਰੀ ਦੁਨੀਆ ਦੇ ਐਜੇਂਟਸ ਵਿੱਚੋਂ ਸਿਰਫ ਇੱਕ ਪ੍ਰਤੀਸ਼ਤ ਹੀ ਇਹ ਕਾਰਨਾਮਾ ਕਰ ਪਾਉਂਦੇ ਹਨ। ਇਸ ਸਮੇਂ ਬਲਵਿੰਦਰ ਸਿੰਘ ਨੂੰ ਉਹਨਾਂ ਨੇ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਇਸ ਮੌਕੇ ਬਲਵਿੰਦਰ ਸਿੰਘ ਦੇ ਭਰਾ ਬੂਟਾ ਸਿੰਘ ਵੀ ਮੌਜੂਦ ਸਨ। ਬਲਵਿੰਦਰ ਸਿੰਘ ਨੇ ਇਸ ਸਨਮਾਨ ਮੌਕੇ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ।