ਫ਼ਰੀਦਕੋਟ, 13 ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ ਅਤੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਅੰਜਨਾ ਕੌਸਲ ਦੀ ਯੋਗ ਅਗਵਾਈ ਹੇਠ ਬਲਾਕ ਫ਼ਰੀਦਕੋਟ-2 ਦਾ ਸਾਇੰਸ ਪ੍ਰਦਰਸ਼ਨੀ-ਮੇਲਾ, ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਲਗਾਇਆ ਗਿਆ। ਇਸ ਮੌਕੇ ਬਲਾਕ ਫ਼ਰੀਦਕੋਟ-2 ਦੇ ਸਮੂਹ ਸਕੂਲਾਂ ਨੇ ਬੜੀ ਹੀ ਦਿਲਚਸਪੀ ਨਾਲ ਭਾਗ ਲਿਆ। ਇਸ ਮੌਕੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਅੰਜਨਾ ਕੌਂਸ਼ਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਅੱਜ ਬਲਾਕ ਪੱਧਰ ਤੇ ਵੱਖ-ਵੱਖ ਥੀਮਜ਼ ’ਚ ਜੇਤੂ ਰਹਿਣ ਵਾਲੇ ਵਿਦਿਆਰਥੀ ਅੱਗੇੇ ਜ਼ਿਲਾ ਪੱਧਰੀ ਸਾਇੰਸ ਮੇਲੇ ’ਚ ਭਾਗ ਲੈਣਗੇ। ਉਨ੍ਹਾਂ ਹਾਜ਼ਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਾਇੰਸ ਦੇ ਖੇਤਰ ਦੀ ਸਹਾਇਤਾ ਨਾਲ ਆਮ ਜੀਵਨ ਨੂੰ ਜੋੜ ਕੇ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਸਾਇੰਸ ਵਿਸ਼ੇ ਤੇ ਅਵਿਸ਼ਕਾਰਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗਿਆਨ ਦੀ ਵਰਤੋਂ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ।ਇਸ ਮੌਕੇ ਵੱਖ-ਵੱਖ ਸਕੂਲ ਵੱਲੋਂ ਤਿਆਰ ਕੀਤੇ ਚਾਰਟਾਂ-ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਦੀ ਲੈਕਚਰਾਰ ਗੁਰਪਿੰਦਰ ਕੌਰ, ਲੈਕਚਰਾਰ ਸਰਬਜੀਤ ਕੌਰ, ਸਾਇੰਸ ਮਾਸਟਰ ਅਮਿਤ ਮੈਣੀ, ਸਾਇੰਸ ਮਿਸਟ੍ਰੈਸ ਪ੍ਰਵੀਨ ਰਾਣੀ ਨੇ ਜੱਜਮੈਂਟ ਕੀਤੀ। ਇਸ ਮੌਕੇ ਸਾਇੰਸ ਮੇਲੇ ਦੀ ਸਫ਼ਲਤਾ ਲਈ ਸਾਇੰਸ ਮਿਸਟ੍ਰੈਸ ਨਵਜੋਤ ਕੌਰ ਕਲਸੀ ਅਤੇ ਕੰਪਿਊਟਰ ਅਧਿਆਪਕ ਵਨੀਸ਼ ਮੌਂਗਾ ਨੇ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਹੈੱਲਥ ਵਿਸ਼ੇ ਤੇ ਛੇਵੀਂ ਤੋਂ ਅੱਠਵੀ ਦੇ ਗਰੁੱਪ ’ਚ ਦੁਪਿੰਦਰ ਕੌਰ ਸਰਕਾਰੀ ਹਾਈ ਸਕੂਲ ਔਲਖ ਨੇ ਪਹਿਲਾ, 9ਵੀਂ ਤੋਂ 12ਵੀਂ ਦੇ ਗਰੁੱਪ ’ਚ ਜਸ਼ਨਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ ਨੇ ਪਹਿਲਾ, ਲਾਫ਼ੀੲ ਸਟਾਈਲ ਵਿਸ਼ੇ ਤੇ ਛੇਵੀਂ ਤੋਂ ਅੱਠਵੀਂ ਦੇ ਗਰੁੱਪ ’ਚ ਹਰਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਨੇ ਪਹਿਲਾ, 9ਵੀਂ ਤੋਂ 12 ਵੀਂ ਤੰਕ ਗਰੁੱਪ ’ਚ ਹਰਪ੍ਰੀਤ ਕੌਰ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਨੇ ਪਹਿਲਾ, ਐਗਰੀਕਲਚਰ ਵਿਸ਼ੇ ਤੇ ਛੇਵੀਂ ਤੋਂ ਅੱਠਵੀਂ ਦੇ ਗਰੁੱਪ ’ਚ ਸਿਮਰਨਜੀਤ ਕੌਰ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਨੇ ਪਹਿਲਾ, 9ਵੀਂ ਤੋਂ 12ਵੀਂ ਜਮਾਤ ਦੇ ਗਰੁੱਪ ’ਚ ਪਿ੍ਰਅੰਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਫ਼ਰੀਦਕੋਟ ਨੇ ਪਹਿਲਾ, ਕੰਪਿਊਟਨਲ ਥਕਿੰਗ ’ਚ ਛੇਵੀਂ ਤੋਂ ਅੱਠਵੀਂ ਦੇ ਗਰੁੱਪ ’ਚ ਹਰਸ਼ ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਬਲਾਕ ਨੋਡਲ ਅਫ਼ਸਰ, ਬਲਾਕ ਫ਼ਰੀਦਕੋਟ-2 ਪ੍ਰਿੰਸੀਪਲ ਅੰਜਨਾ ਕੌਂਸਲ ਨੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਸਮੂਹ ਜੇਤੂ ਵਿਦਿਆਰਥੀ ਜ਼ਿਲਾ ਪੱਧਰ ਤੇ ਭਾਗ ਲੈਣਗੇ। ਉਨ੍ਹਾਂ ਜੇਤੂਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਵਾਸਤੇ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਹਰਵਿੰਦਰ ਕੌਰ, ਵਰਿੰਦਰਪਾਲ ਕੌਰ, ਕਮਲਜੀਤ ਕੌਰ ਹਾਜ਼ਰ ਸਨ।
Leave a Comment
Your email address will not be published. Required fields are marked with *