ਫਰੀਦਕੋਟ , 11 ਮਾਰਚ (ਵਰਲਡ ਪੰਜਾਬੀ ਟਾਈਮਜ਼)
ਜਿਲਾ ਬਾਰ ਕੌਂਸਲ ਫਰੀਦਕੋਟ ਦੇ ਸੀਨੀਅਰ ਮੈਂਬਰ ਅਤੇ ਬਸਪਾ ਦੇ ਸੂਬਾ ਸਕੱਤਰ ਐਡਵੋਕੇਟ ਅਵਤਾਰ ਕਿ੍ਰਸ਼ਨ ਸਮੇਤ ਪ੍ਰੋ. ਮਨਮੋਹਨ ਕ੍ਰਿਸ਼ਨ ਅਤੇ ਏਐੱਸਆਈ ਬਾਲ ਕਿ੍ਰਸ਼ਨ ਦੇ ਸਤਿਕਾਰਤ ਪਿਤਾ ਕਿਸ਼ੋਰੀ ਲਾਲ (77) ਦੇ ਅਚਾਨਕ ਵਿਛੋੜੇ ’ਤੇ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਕਿਸ਼ੋਰੀ ਲਾਲ ਨੇ ਜਿੱਥੇ ਆਪਣੇ ਜੀਵਨ ਦੌਰਾਨ ਆਪਣੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦਿਵਾ ਕੇ ਉਹਨਾਂ ਨੂੰ ਵਧੀਆ ਢੰਗ ਨਾਲ ਸਥਾਪਤ ਕੀਤਾ, ਓਥੇ ਆਪਣੀ ਸੇਵਾਮੁਕਤੀ ਤੋਂ ਪਿਛੋਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਜੁਟ ਗਏ। ਲੰਮੇ ਸਮੇਂ ਤੱਕ ਉਨਾਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਨੂੰ ਜੋੜਨ ਲਈ ਸਿਰ ਤੋੜ ਯਤਨ ਕੀਤਾ। ਸਵ: ਕਿਸ਼ੋਰੀ ਲਾਲ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਅਜੈਪਾਲ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਇੰਜੀ. ਸੁਖਜੀਤ ਸਿੰਘ ਢਿੱਲਵਾਂ, ਗੁਰਮੀਤ ਸਿੰਘ ਆਰੇਵਾਲਾ, ਜਗਸੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਬੱਬੂ, ਡਾ. ਮਨਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਜੀਤ ਸਿੰਘ ਖੀਵਾ, ਬਸੰਤ ਕੁਮਾਰ ਆਦਿ ਵੀ ਸ਼ਾਮਲ ਹਨ। ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ, ਜਿਲਾ ਫਰੀਦਕੋਟ ਦੀ ਚੀਫ਼ ਪੈਟਰਨ ਹੀਰਾਵਤੀ ਸੇਵਾਮੁਕਤ ਨਾਇਬ ਤਹਿਸੀਲਦਾਰ, ਜਿਲਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਤੇ ਮੁੱਖ ਸਲਾਹਕਾਰ ਪਿ੍ਰੰ. ਕਿ੍ਰਸ਼ਲ ਲਾਲ ਐਡਵੋਕੇਟ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵਰਗੀ ਕਿਸ਼ੋਰੀ ਲਾਲ ਦੇ ਅਚਾਨਕ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਕਿਸ਼ੋਰੀ ਲਾਲ ਨਮਿਤ ਅੰਤਿਮ ਅਰਦਾਸ 13 ਮਾਰਚ 2024 ਦਿਨ ਬੁੱਧਵਾਰ ਨੂੰ ਉਹਨਾਂ ਦੇ ਜੱਦੀ ਸ਼ਹਿਰ ਕੋਟਕਪੂਰਾ ਦੇ ਮੋਗਾ ਰੋਡ ਸਥਿਤ ਬਾਬਾ ਵਿਸ਼ਵਕਰਮਾ ਭਵਨ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਹੋਵੇਗੀ।