ਫ਼ਤਹਿਗੜ੍ਹ ਸਾਹਿਬ, 15 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਮੌਜੂਦਾ ਮੌਸਮ ਬੂਟੇ ਲਗਾਉਣ ਲਈ ਬਹੁਤ ਵਧੀਆ ਹੈ, ਆਓ ਬੂਟੇ ਲਗਾ ਮਨੁੱਖੀ ਜੀਵਨ ਨੂੰ ਰੋਗ ਮੁਕਤ ਤੇ ਸਮੁੱਚੀ ਕਾਇਨਾਤ ਨੂੰ ਖ਼ੁਸ਼ਗਵਾਰ ਬਣਾਈਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਵੱਲੋ ਅੱਜ ਬਸੰਤ ਪੰਚਮੀ ਦੇ ਤਿਉਹਾਰ ਤੇ ਬੂਟੇ ਲਗਾਉਂਣ ਮੌਕੇ ਕੀਤਾ। ਉਨ੍ਹਾਂ ਲੋਕਾ ਨੂੰ ਸਵੱਛ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਰੱਖਣ ਲਈ ਧਰਤੀ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਅਤੇ ਲੱਗੇ ਹੋਏ ਬੂਟਿਆ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ। ਵਾਤਾਵਰਣ ਨੂੰ ਬਚਾਉਣ ਤੇ ਜ਼ਿੰਦਗੀ ਨੂੰ ਕੁਦਰਤ ਦੇ ਨਾਲ ਜੋੜਨ ਲਈ ਹਰ ਮਨੁੱਖ ਨੂੰ ਆਪਣੇ ਖੁਸ਼ੀਆਂ ਦੇ ਦਿਨ-ਤਿਉਹਾਰ ਬੂਟੇ ਲਗਾ ਮਨਾਉਣੇ ਚਾਹੀਦੇ ਹਨ। ਹਰ ਮਨੁੱਖ ਨੂੰ ਵੱਧ ਤੋਂ ਵੱਧ ਪ੍ਰਦੂਸ਼ਣ ਮੁਕਤ ਵਾਤਾਵਰਣ ਵਾਸਤੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਸਮਾਜ ਪ੍ਰਤੀ ਇਹ ਸਾਡਾ ਸਭ ਦਾ ਇਖਲਾਕੀ ਫਰਜ਼ ਬਣਦਾ ਹੈ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਪਸ਼ੂ-ਪੰਛੀਆਂ ਅਤੇ ਧਰਤੀ ਤੇ ਰਹਿੰਦੇ ਹਰ ਇਕ ਜੀਵ-ਜੰਤੂ ਨੂੰ ਸਾਫ-ਸੁਥਰਾ ਵਾਤਾਵਰਣ ਦੇ ਸਕੀਏ। ਇਸ ਮੌਕੇ ਕੁਲਵਿੰਦਰ ਸਿੰਘ ਵਿੱਕੀ, ਜਰਨੈਲ ਸਿੰਘ ਜੈਲਾ, ਕਾਕਾ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।