ਅਗਾਮੀ ਲੋਕ ਸਭਾ ਚੋਣਾ ਅਤੇ ਐੱਸਜੀਪੀਸੀ ਚੋਣਾ ਦੇ ਮਾਮਲੇ ’ਚ ਫਿਲਹਾਲ ਫੈਸਲਾ ਮੁਲਤਵੀ : ਦਿਉਲ
ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਬਰਗਾੜੀ ਵਿਖੇ ਕੀਤੇ ਗਏ ਪਸ਼ਚਾਤਾਪ ਮੌਕੇ 1 ਜੂਨ 2021 ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਜੇਕਰ 30 ਜੂਨ ਤੱਕ ਇਨਸਾਫ ਨਾ ਮਿਲਿਆ ਤਾਂ 1 ਜੁਲਾਈ ਤੋਂ ਬਰਗਾੜੀ ਇਨਸਾਫ ਮੋਰਚੇ ਦੀ ਸ਼ੁਰੂਆਤ ਹੋ ਜਾਵੇਗੀ। ਜਦੋਂ 1 ਜੁਲਾਈ ਨੂੰ ਮੋਰਚੇ ਦੀ ਸ਼ੁਰੂਆਤ ਹੋਣ ਲੱਗੀ ਤਾਂ ਪੁਲਿਸ ਨੇ ਧਰਨਾਕਾਰੀਆਂ ਨੂੰ ਜਬਰੀ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਪਰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਰੋਜਾਨਾ ਸ਼ਾਂਤਮਈ ਗਿ੍ਰਫਤਾਰੀਆਂ ਦੇਣ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਉਕਤ ਇਨਸਾਫ ਮੋਰਚੇ ਦੌਰਾਨ ਵੱਖ ਵੱਖ ਸਮੇਂ ਪਾਰਟੀ ਪ੍ਰਧਾਨ ਸਮੇਤ ਸੀਨੀਅਰ ਆਗੂ ਵੀ ਹਾਜਰੀਆਂ ਭਰਦੇ ਰਹੇ ਪਰ ਲਗਾਤਾਰ 766 ਦਿਨਾਂ ਤੱਕ ਗਿ੍ਰਫਤਾਰੀਆਂ ਦੇਣ ਦਾ ਸਿਲਸਿਲਾ ਜਾਰੀ ਰਿਹਾ। ਬੇਅਦਬੀ ਮਾਮਲਿਆਂ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹਰ ਰੋਜ ਪੰਜ ਸਿੰਘਾਂ ਵਲੋਂ ਗਿ੍ਰਫਤਾਰੀਆਂ ਦਿੱਤੀਆਂ ਜਾਂਦੀਆਂ ਸਨ। ਹੁਣ ਇਹਨਾਂ ਕੇਸਾਂ ’ਚ ਚਾਰਜਸ਼ੀਟਾਂ ਦਾਖਲ ਹੋ ਗਈਆਂ ਹਨ, ਇਸ ਲਈ ਇਹ ਗਿ੍ਰਫਤਾਰੀਆਂ ਦੇਣ ਦਾ ਫੈਸਲਾ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਇਨਸਾਫ ਲਈ ਸੰਘਰਸ਼ ਕੀਤਾ ਹੈ, ਹੁਣ ਪਾਰਲੀਮੈਂਟ ਅਤੇ ਐੱਸ.ਜੀ.ਪੀ.ਸੀ. ਚੋਣਾਂ ਨੂੰ ਧਿਆਨ ’ਚ ਰੱਖਦਿਆਂ ਇਹ ਗਿ੍ਰਫਤਾਰੀ ਜੱਥੇ ਭੇਜਣ ਦਾ ਰੋਸ ਪ੍ਰੋਗਰਾਮ ਕੁਝ ਸਮੇਂ ਮੁਲਤਵੀ ਕੀਤਾ ਗਿਆ ਹੈ।
Leave a Comment
Your email address will not be published. Required fields are marked with *