ਚੰਡੀਗੜ੍ਹ ਲੁਧਿਆਣਾ ਮਾਰਗ ਉੱਤੇ ਲਾਇਆ ਧਰਨਾ
ਮਾਛੀਵਾੜਾ ਸਾਹਿਬ ਸਮਰਾਲਾ 3 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿੱਚ ਉਦਯੋਗੀਕਰਨ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਫੈਕਟਰੀਆਂ ਇੰਡਸਟਰੀਆਂ ਨੇ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਕਰਨ ਤੋਂ ਬਾਅਦ ਹੁਣ ਪੇਂਡੂ ਇਲਾਕਿਆਂ ਵਿੱਚ ਜਾ ਕੇ ਪਲਾਂਟ ਲਗਾਏ ਜਾ ਰਹੇ ਹਨ। ਅਨੇਕਾਂ ਪਿੰਡਾਂ ਦੇ ਵਿੱਚ ਇਨਾਂ ਫੈਕਟਰੀਆਂ ਦੇ ਤੇਜਾਬੀ ਪੌਣ ਪਾਣੀ ਕਾਰਨ ਵਾਤਾਵਰਣਤਾ ਗੰਧਲਾ ਹੋਇਆ ਹੀ ਹੈ ਨਾਲ ਹੀ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ ਤੇ ਲੋਕ ਬਿਮਾਰੀਆਂ ਦੇ ਵਿੱਚ ਘਿਰ ਗਏ ਹਨ।
ਇਸੇ ਤਰ੍ਹਾਂ ਦਾ ਹੀ ਮਾਮਲਾ ਪਿਛਲੇ ਦਿਨਾਂ ਤੋਂ ਸੁਰਖੀਆਂ ਵਿੱਚ ਹੈ ਸਮਰਾਲਾ ਨਜ਼ਦੀਕ ਪੈਂਦੇ ਪਿੰਡ ਮੁਸ਼ਕਾਬਾਦ ਦੇ ਵਿੱਚ ਇੱਕ ਬਾਇਓਗੈਸ ਫੈਕਟਰੀ ਦਾ ਵੱਡਾ ਪਲਾਂਟ ਲੱਗਣ ਜਾ ਰਿਹਾ ਹੈ। ਜਦੋਂ ਇਸ ਪਲਾਂਟ ਦੇ ਬਾਰੇ ਇਲਾਕੇ ਦੇ ਪਿੰਡਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫੈਕਟਰੀ ਮਾਲਕ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਤੇ ਅਖੀਰ ਨੂੰ ਜਦੋਂ ਗੱਲ ਕੋਈ ਨਾ ਬਣੀ ਤਾਂ ਫਿਰ ਵਿਰੋਧ ਵਿੱਚ ਉੱਤਰ ਆਏ ਮੁਸ਼ਕਾਬਾਦ ਟੱਪਰੀਆਂ ਹਰਿਓ ਇਹ ਤਿੰਨ ਪਿੰਡਾਂ ਦੇ ਵਿਕਾਊ ਹੋਣ ਦੇ ਪੋਸਟਰ ਵੀ ਲੱਗੇ ਤੇ ਖਬਰਾਂ ਲੋਕਾਂ ਵਿੱਚ ਗਈਆਂ। ਉਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਵਿੱਚ ਮੀਟਿੰਗਾਂ ਹੋਈਆਂ ਪਰ ਗੱਲ ਕਿਸੇ ਵੀ ਤਣ ਪੱਤਣ ਨਾ ਲੱਗੀ ਤੇ ਇਸ ਬਾਇਓਗੈਸ ਫੈਕਟਰੀ ਦਾ ਕੰਮ ਚਾਲੂ ਹੋਣ ਲੱਗਾ।
ਇਸ ਤੋਂ ਦੁਖੀ ਹੋਏ ਇਲਾਕਾ ਨਿਵਾਸੀਆਂ ਨੇ ਸਮਰਾਲਾ ਨਜਦੀਕ ਚੰਡੀਗੜ੍ਹ ਲੁਧਿਆਣਾ ਮਾਰਗ ਨੂੰ ਪੂਰੀ ਤਰ੍ਹਾ ਜਾਮ ਕਰਨ ਦਾ ਐਲਾਨ ਕਰਦਿਆਂ ਹੋਇਆਂ ਅੱਜ ਟਰੈਕਟਰ ਟਰਾਲੀਆਂ ਦੇ ਵੱਡੇ ਕਾਫ਼ਲੇ ਦੇ ਵਿੱਚ ਸਮਰਾਲਾ ਨਜਦੀਕ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜੋ ਕਿ ਦਿੱਲੀ ਵਿਚਲੇ ਕਿਸਾਨ ਮੋਰਚੇ ਦੀ ਤਰਜ ਉੱਤੇ ਹੈ। ਇਸ ਬਾਇਓਗੈਸ ਤੋਂ ਪੀੜਤ ਪਿੰਡ ਮੁਸ਼ਕਾਬਾਦ ਖੀਰਨੀਆਂ ਟੱਪਰੀਆਂ ਹਰਿਓ ਊਰਨਾ ਗੜੀ ਤਰਖਾਣਾ ਬਾਲਿਓ ਬੌਂਦਲੀ ਗਹਿਲੇਵਾਲ ਟੋਡਰ ਪੁਰ ਬਰਮਾ ਹੇੜੀਆਂ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਰੋਸ ਜਾਹਰ ਕਰਦਿਆਂ ਇਸ ਫੈਕਟਰੀ ਨੂੰ ਬੰਦ ਕਰਨ ਦੇ ਲਈ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਇਸ ਧਰਨਾ ਪ੍ਰਦਰਸ਼ਨ ਨੂੰ ਜਿੱਥੇ ਇਲਾਕੇ ਦੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਉਥੇ ਹੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ ਹਮਾਇਤ ਕੀਤੀ ਜਾ ਰਹੀ ਹੈ।
ਇਸ ਸਬੰਧ ਦੇ ਵਿੱਚ ਪਿੰਡ ਵਾਸੀਆਂ ਨੇ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਦਿਨ ਬ ਦਿਨ ਕਿ ਪੰਜਾਬ ਦੇ ਲੋਕ ਗਲਤ ਵਾਤਾਵਰਨ ਕਾਰਨ ਪਹਿਲਾਂ ਹੀ ਬਿਮਾਰੀਆਂ ਵਿੱਚ ਘਿਰੇ ਹੋਏ ਹਨ ਤੇ ਹੁਣ ਸਾਡੇ ਇਲਾਕੇ ਦੀ ਵਧੀਆ ਆਬਾਦੀ ਤੇ ਵਧੀਆ ਜਮੀਨ ਵਾਤਾਵਰਣ ਵਾਲੇ ਖੇਤਰ ਵਿੱਚ ਬਾਇਓਗੈਸ ਪਲਾਂਟ ਲਗਾ ਕੇ ਸਾਨੂੰ ਤੇ ਆਉਣ ਵਾਲੀਆ ਪੀੜੀਆਂ ਨੂੰ ਤੰਗ ਕੀਤਾ ਜਾਵੇਗਾ। ਇਸ ਲਈ ਅਸੀਂ ਹੁਣ ਤੋਂ ਹੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪੱਕਾ ਧਰਨਾ ਪ੍ਰਦਰਸ਼ਨ ਜਾਰੀ ਕਰਾਂਗੇ ਇਥੇ ਹੀ ਲੰਗਰ ਬਣ ਰਿਹਾ ਹੈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਲਾਕੇ ਦੇ ਲੋਕ ਬਜ਼ੁਰਗ ਬੀਬੀਆਂ ਨੌਜਵਾਨ ਮੁੰਡੇ ਆਦਿ ਸ਼ਾਮਿਲ ਹਨ ਜੋ ਕਿ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਆਦਿ ਨਿਭਾਉਣ ਵਿੱਚ ਜੁੱਟ ਗਏ ਹਨ।
ਹੁਣ ਇੱਥੇ ਇਹ ਦੇਖਣਾ ਬਣਦਾ ਹੈ ਕਿ ਬਾਇਓ ਗੈਸ ਪਲਾਟ ਤੋਂ ਦੁਖੀ ਇਲਾਕੇ ਦੇ ਲੋਕਾਂ ਨੇ ਇੱਕ ਵੱਡਾ ਧਰਨਾ ਪ੍ਰਦਰਸ਼ਨ ਰੋਸ ਸ਼ੁਰੂ ਕੀਤਾ ਹੈ ਕਿ ਸਰਕਾਰ ਦੇ ਨੁਮਾਇੰਦੇ ਸਰਕਾਰੀ ਅਫਸਰ ਸ਼ਾਹੀ ਇੱਥੇ ਆ ਕੇ ਲੋਕਾਂ ਦੇ ਇਸ ਧਰਨਾ ਪ੍ਰਦਰਸ਼ਨ ਸਬੰਧੀ ਕੋਈ ਗੱਲਬਾਤ ਜਾਂ ਹੱਲ ਕੱਢਣ ਦਾ ਯਤਨ ਕਰੇਗੀ।
Leave a Comment
Your email address will not be published. Required fields are marked with *