ਫਰੀਦਕੋਟ, 23 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਅੱਜ ਮਿਤੀ. 21/11/2023 ਨੂੰ ਬਾਬਾ ਫਰੀਦ ਲਾਅ ਕਾਲਜ ਵਿਖੇ ਐਨਐਸਕਿਊਐੱਫ ਅਧੀਨ ਵੋਕੇਸ਼ਨਲ ਸਿੱਖਿਆ ਲਈ ਸਰਕਾਰੀ ਸੈਕੰਡਰੀ ਸਮਾਰਟ ਸਕੂਲ, ਘੁਗਿਆਣਾ, ਫਰੀਦਕੋਟ ਦੇ 121 ਵਿਦਿਆਰਥੀਆਂ ਵੱਲੋਂ ਵਿਜਿਟ ਕੀਤੀ ਗਈ। ਇਹ ਵਿਜਿਟ ਪ੍ਰਾਈਵੇਟ ਸਕਿਊਰਟੀ ਟਰੇਡ ਵੋਕੇਸ਼ਨਲ ਵਿਸ਼ੇ ਅਧੀਨ ਕਰਵਾਈ ਗਈ। ਇਸ ਵਿਜਿਟ ਵਿੱਚ ਵਿਦਿਆਰਥੀਆਂ ਨੂੰ ਲਾਇਬ੍ਰੇਰੀ, ਮੂਟ ਕੋਰਟ, ਕੰਪਿਊਟਰ ਲੈਬ, ਫੌਰੈਂਸਿਕ ਲੈਬ, ਲੀਗਲ ਏਡ ਸੈੱਲ ਅਤੇ ਕਾਲਜ ਕੈਂਪਸ ਦਾ ਦੌਰਾ ਕਰਵਾਇਆ ਗਿਆ ਜਿਸ ਤਹਿਤ ਵਿਦਿਆਰਥੀਆਂ ਨੂੰ ਕਾਨੂੰਨੀ ਵਿਸ਼ਿਆ ਦੇ ਕੋਰਸਾਂ ਅਤੇ ਵੱਖ-ਵੱਖ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਮਾਨਯੋਗ ਪਿ੍ਰੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਵਿਧਾਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਉਨਾਂ ਵਿਦਿਆਰਥੀਆਂ ਨੂੰ ਕਾਨੂੰਨ ਸੁਹਿਰਦ ਨਾਗਰਿਕ ਬਣਨ ਦੀ ਅਪੀਲ ਕੀਤੀ ਅਤੇ ਆਏ ਹੋਏ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ, ਡਾ. ਪਰਮਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਅਤੇ ਸਟਾਫ ਦੇ ਹੋਰ ਮੈਂਬਰ ਵੀ ਹਾਜਿਰ ਰਹੇ।