ਫਰੀਦਕੋਟ , 12 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਪਿ੍ਰੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੋਕ ਅਦਾਲਤ ਦਾ ਦੌਰਾ ਕੀਤਾ। ਇਸ ਵਿੱਚ ਕਾਲਜ ਦੇ ਵਿਦਿਆਰਥੀਆਂ ਗੀਤਾਂਜਲੀ, ਨਵਦੀਪ, ਹਰਸਿਰਮਨ, ਜਸਵਿੰਦਰ, ਆਰਜੂ, ਰਾਬੀਆ, ਅਰਸ਼ਦੀਪ, ਪਰਵੀਨ, ਜਸਪ੍ਰੀਤ ਅਤੇ ਗਰਿਮਾ ਨੇ ਸ਼੍ਰੀ ਪੰਕਜ (ਮੂਟ ਇੰਚਾਰਜ) ਦੀ ਨਿਗਰਾਨੀ ਹੇਠ ਲੋਕ ਅਦਾਲਤ ਦੀ ਕਾਰਵਾਈ ਦੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਜੱਜ ਸ਼੍ਰੀ ਅਜੀਤਪਾਲ ਸਿੰਘ (ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਰੀਦਕੋਟ) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਲੋਕ ਅਦਾਲਤ ਵਿੱਚ ਕਿਵੇਂ ਸਿਵਲ ਕੇਸਾਂ, ਫੈਮਿਲੀ ਕੇਸਾਂ ਅਤੇ ਚੈੱਕ ਡਿਸਆਨਰ ਕੇਸਾਂ ਅਤੇ ਛੋਟੇ ਅਪਰਾਧਿਕ ਕੇਸਾਂ ਵਿੱਚ ਰਾਜੀਨਾਮਾ ਕਰਵਾ ਕੇ ਜਲਦੀ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੇ ਕਾਲਜ ਵਿਖੇ ਪੁੱਜਣ ਤੇ ਕਾਲਜ ਦੇ ਪਿ੍ਰੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਜਿਲਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਿਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਦਾਲਤੀ ਸਿਸਟਮ ਬਾਰੇ ਜਾਣੂ ਕਰਵਾਇਆ। ਅੰਤ ਵਿੱਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਦੌਰੇ ਦੀ ਸਫਲਤਾ ਲਈ ਵਧਾਈ ਦਿੱਤੀ।