ਫਰੀਦਕੋਟ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਮਾਨਯੋਗ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਵਿੱਚ ਐਨ.ਸੀ.ਸੀ. ਸ਼ੁਰੂ ਕੀਤੀ ਗਈ। ਇਸ ਸਬੰਧੀ ਲਾਅ ਕਾਲਜ ਨੂੰ ਫਿਰੋਜ਼ਪੁਰ ਕੈਂਟ-13 ਪੰਜਾਬ ਬਟਾਲੀਅਨ ਐਨ.ਸੀ.ਸੀ. ਵਲੋਂ ਅਲਾਟਮੈਂਟ ਲੈਟਰ ਜਾਰੀ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਕਾਲਜ ’ਚ ਐਨ.ਸੀ.ਸੀ. ਲਿਆਉਣ ਲਈ ਜ਼ਰੂਰੀ ਸ਼ਰਤਾਂ ਪੂਰੀਆ ਕੀਤੀਆ ਜਾ ਚੁੱਕੀਆ ਹਨ। ਹੁਣ ਕਾਲਜ ਦੇ 18 ਵਿਦਿਆਰਥੀ ਐਨ.ਸੀ.ਸੀ. ਲਈ ਸਬੰਧਤ ਆਰਮੀ ਆਫੀਸਰ ਦੁਆਰਾ ਚੁਣੇ ਜਾਣਗੇ ਅਤੇ ਕਾਲਜ ’ਚ ਐਨ.ਸੀ.ਸੀ. ਕੋਰਸ ਮੁਕੰਮਲ ਤਰੀਕੇ ਨਾਲ ਰੈਗੂਲਰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੀ ਸਕਾਰਾਤਮਕ ਸੋਚ ਨੂੰ ਅਗਾਹਵਧੂ ਸੰਚਾਰ ਕਰਨ ਲਈ ਐਨ.ਸੀ.ਸੀ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ। ਇਸ ਉਪਰੰਤ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਵੀ ਜ਼ਰੂਰੀ ਹੈ। ਇਸ ਮੌਕੇ ਮਾਨਯੋਗ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਪਿ੍ਰੰਸੀਪਲ, ਇੰਚਾਰਜ ਅਕੈਡਮਿਕ, ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਐਨ.ਸੀ.ਸੀ ਆਉਣ ਤੇ ਵਧਾਈ ਦਿੱਤੀ ਅਤੇ ਇਸਨੂੰ ਬਹੁਤ ਸ਼ਲਾਘਾਯੋਗ ਕਦਮ ਦੱਸਿਆ। ਇਸ ਸਮੇਂ ਸ਼੍ਰੀ ਪੰਕਜ (ਐਨ.ਸੀ.ਸੀ. ਕੇਅਰਟੇਕਰ ਆਫਿਸਰ) ਵੀ ਹਾਜ਼ਿਰ ਰਹੇ।
ਫੋਟੋ :- 08