ਫਰੀਦਕੋਟ, 1 ਦਸੰਬਰ (ਵਰਲਡ ਪੰਜਾਬੀ ਟਾਈਮਜ)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਮਾਨਯੋਗ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਵਿੱਚ ਐਨ.ਸੀ.ਸੀ ਸ਼ੁਰੂ ਕੀਤੀ ਗਈ ਹੈ, ਜਿਨਾਂ ਦੀਆਂ ਰੈਗੂਲਰ ਕਲਾਸਾਂ ਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਲਾਅ ਕਾਲਜ ’ਚ ਫਿਰੋਜ਼ਪੁਰ ਕੈਂਟ-13 ਪੰਜਾਬ ਬਟਾਲੀਅਨ ਐਨ.ਸੀ.ਸੀ ਵੱਲੋਂ ਸੂਬੇਦਾਰ ਸੁਖਚੈਨ ਸਿੰਘ, ਹੌਲਦਾਰ ਗੁਰਬਿੰਦਰ ਸਿੰਘ, ਹੌਲਦਾਰ ਅਮਰੀਕ ਸਿੰਘ, ਹੌਲਦਾਰ ਅਵਤਾਰ ਸਿੰਘ, ਹੌਲਦਾਰ ਮੰਗਤ ਸਿੰਘ ਅਤੇ ਹੌਲਦਾਰ ਰਾਏਅਜ਼ਾਦ ਸਿੰਘ ਨੇ ਆਰਮੀ ਰੈਜੀਮੈਂਟਾਂ ਦੀ ਬਣਤਰ, ਅਲੱਗ-ਅਲੱਗ ਐਨ.ਸੀ.ਸੀ ਕੈਂਪ ਅਤੇ ਡਰਿੱਲ ਪਰੇਡ ਬਾਰੇ ਵੱਖੋਂ ਵੱਖ ਦਿਨ ਕਾਲਜ ’ਚ ਆ ਕੇ ਪਰੌਪਰ 10 ਤੋਂ 12 ਵਜੇ ਤੱਕ ਕਲਾਸਾਂ ਲਗਾ ਕੇ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਪੰਕਜ (ਐਨ.ਸੀ.ਸੀ ਕੇਅਰਟੇਕਰ ਆਫੀਸਰ) ਵਲੋਂ ਵੀ ਵਿਦਿਆਰਥੀਆਂ ਨੂੰ ਐਨ.ਸੀ.ਸੀ ਦਾ ਜਨਰਲ ਸਬਜੈਕਟ ਪੜਾਇਆ ਜਾਂਦਾ ਹੈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਐਨ.ਸੀ.ਸੀ. ਕੋਰਸ ਮੁਕੰਮਲ ਤਰੀਕੇ ਨਾਲ ਰੈਗੂਲਰ ਚੱਲ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਦੀ ਸਕਾਰਾਤਮਕ ਸੋਚ ਨੂੰ ਅਗਾਹਵਧੂ ਸੰਚਾਰ ਕਰਨ ਲਈ ਐਨ.ਸੀ.ਸੀ. ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਸੀ। ਇਸ ਉਪਰੰਤ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਕਿਹਾ ਕਿ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਵੀ ਜ਼ਰੂਰੀ ਹੈ।