ਫਰੀਦਕੋਟ, 10 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਪ ਨੈਸ਼ਨਲ ਐਵਾਰਡ 2023 ’ਚ ਬਾਬਾ ਫਰੀਦ ਪਬਲਿਕ ਸਕੂਲ ਅਕੈਡਮਿਕ, ਸਪੋਰਟਸ ਅਤੇ ਕਲਚਰਲ ਵਿੱਚ ਐਵਾਰਡ ਹਾਸਲ ਕਰਕੇ ਸਭ ਤੋਂ ਮੋਹਰੀ ਰਿਹਾ। ਜਿਸ ਵਿੱਚ ਭਾਰਤ ਦੇ ਲਗਭਗ 23 ਰਾਜਾਂ ’ਚੋਂ ਪਿ੍ਰੰਸੀਪਲ ਅਧਿਆਪਕ ਅਤੇ ਵਿਦਿਆਰਥੀ ਸਨ। ਅਦਾਰਾ ਲਈ ਫਖਰ ਦੀ ਗੱਲ ਇਹ ਹੈ ਕਿ ਅਦਾਰੇ ਦੇ ਪਿ੍ਰੰਸੀਪਲ ਕੁਲਦੀਪ ਕੌਰ ਬੈਸਟ ਪਿ੍ਰੰਸੀਪਲ ਅਕੈਡਮਿਕ ਐਂਡ ਸਪੋਰਟਸ, ਬੈਸਟ ਸਕੂਲ ਇਨ ਅਕੈਡਮਿਕ ਐਂਡ ਸਪੋਰਟਸ ਦੇ ਤਹਿਤ ਚਾਰ ਐਵਾਰਡ ਹਾਸਲ ਕੀਤੇ। ਇਹਨਾ ਐਵਾਰਡਾਂ ਤੋਂ ਇਲਾਵਾ ਮੈਡਮ ਕੁਲਦੀਪ ਕੌਰ ਨੇ ਦੱਸਿਆ ਕਿ ਅਦਾਰੇ ਦੇ ਅਧਿਆਪਕ ਗੁਰਵਿੰਦਰ ਸਿੰਘ ਨੇ ਬੈਸਟ ਕੋਚ ਇਨ ਸਪੋਰਟਸ, ਰਣਜੀਤ ਕੌਰ ਬੁੱਟਰ ਨੇ ਬੈਸਟ ਅਧਿਆਪਕ ਦਾ ਐਵਾਰਡ ਹਾਸਲ ਕੀਤਾ। ਅਦਾਰੇ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੇ ਬੈਸਟ ਸਪੋਰਟਸਮੈਨ ਦਾ ਐਵਾਰਡ ਹਾਸਲ ਕੀਤਾ। ਜਿਕਰਯੋਗ ਹੈ ਕਿ ਇਹ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਅਕੈਡਮਿਕ ’ਚ ਵੀ ਅਦਾਰੇ ਦੇ ਦੋ ਵਿਦਿਆਰਥੀਆਂ ਨੇ ਬੈਸਟ-ਇਨ-ਅਕੈਡਮਿਕ ਦੇ ਦੋ ਐਵਾਰਡ ਹਾਸਲ ਕੀਤੇ। ਦੋ ਮਿਊਜਿਕ ਅਧਿਆਪਕਾਂ, ਓਵਰਆਲ ਐਕਟੀਵਿਟੀ ਇੰਚਾਰਜ ਅਤੇ ਛੇ ਵਿਦਿਆਰਥੀਆਂ ਨੇ ਕਲਚਰਲ ’ਚ ਐਵਾਰਡ ਹਾਸਿਲ ਕੀਤੇ। ਇਸ ਵਿਸ਼ੇਸ਼ ਸਨਮਾਨ ਚਿੰਨ੍ਹਾਂ ਰਾਹੀਂ ਅਦਾਰੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਰੜੀ ਮਿਹਨਤ, ਯੋਗ ਅਗਵਾਈ ਅਤੇ ਸੁਚੱਜਾ ਪ੍ਰਬੰਧਨ ਹਮੇਸ਼ਾ ਉਚੇਰੀਆਂ ਬੁਲੰਦੀਆਂ ਹਾਸਲ ਕਰਨ ’ਚ ਮੱਦਦਗਾਰ ਹੁੰਦਾ ਹੈ। ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੇ ਅਸ਼ੀਰਵਾਦ ਸਦਕਾ ਤੇ ਉਹਨਾਂ ਦੇ ਪਾਏ ਪੂਰਨਿਆਂ ’ਤੇ ਅਗਾਂਹ ਵੱਧ ਰਹੀ ਇਹ ਸੰਸਥਾ ਹਮੇਸ਼ਾਂ ਉਚੇਰੀਆਂ ਪ੍ਰਾਪਤੀਆਂ ਵੱਲ ਵੱਧਦੀ ਜਾ ਰਹੀ ਹੈ।
Leave a Comment
Your email address will not be published. Required fields are marked with *