ਤਿਆਗ, ਉਦਾਰਤਾ ਤੇ ਦੂਰਦਰਿਸ਼ਟਤਾ ਦੇ ਸਵਾਮੀ : ਬਾਬਾ ਲਾਲ ਦਿਆਲ ਜੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ ‘ਦਰਬਾਰ ਧਿਆਨਪੁਰ’ ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਖੇ ਦੇਸ਼, ਵਿਦੇਸ਼ ਦੇ ਸ਼ਰਧਾਲੂਆਂ ਦੀ ਹਾਜ਼ਰੀ ਵਿਚ 23ਜਨਵਰੀ ਨੂੰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਦਰਬਾਰ ਧਿਆਨਪੁਰ ਭਾਰਤ ਦੇ ਸਭ ਤੋਂ ਪਵਿੱਤਰ ਸਥਾਨਾਂ ਵਿਚ ਮੰਨਿਆ ਜਾਂਦਾ ਹੈ | ਇਸ ਮੌਕੇ ‘ਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਤੋਂ ਇਲਾਵਾ ਵਿਸ਼ੇਸ ਤੌਰ ‘ਤੇ ਦਿੱਲੀ, ਨੇਪਾਲ, ਪਾਕਿਸਤਾਨ, ਕਾਬੂਲ, ਯੂ.ਪੀ., ਮੱਧ ਪ੍ਰਦੇਸ਼, ਸਹਾਰਨਪੁਰ, ਰਾਮਪੁਰ, ਪੰਜਾਬ ਆਦਿ ਤੋਂ ਸ਼ਰਧਾਲੂ ਭਾਰੀ ਗਿਣਤੀ ਵਿਚ ਇਕੱਠੇ ਹੁੰਦੇ ਹਨ | ਬਾਬਾ ਲਾਲ ਦਿਆਲ ਜੀ ਦੇ ਤਿਆਗ, ਉਦਾਰਤਾ, ਦੂਰਦਰਿਸ਼ਟਤਾ ਅਤੇ ਵਿਦਵਤਾ ਸਬੰਧੀ ਕੋਈ ਸੰਦੇਹ ਨਹੀਂ ਹੈ, ਇੱਥੋਂ ਤਕ ਕਿ ਇਨ੍ਹਾਂ ਦੇ ਸ਼ਰਧਾਲੂਆਂ ਵਿਚ ਮੁਸਲਿਮ ਹਾਕਮ ਔਰਰੰਗਜੇਬ ਅਤੇ ਉਸ ਦਾ ਭਰਾ ਸ਼ਿਕੋਹ ਵੀ ਰਹੇ ਹਨ | ਰਾਜਕੁਮਾਰ ਦਾਰਾ ਸ਼ਿਕੋਹ ਨੇ ਅਪਣੀ ਪੁਸਤਕ ਹਸਰਤ ਉਨ ਆਰਫਿਨ ਵਿਚ ਇਨ੍ਹਾਂ ਨੂੰ ਗੁਰੂ ਮੰਨਿਆ ਹੈ | ਜਿਸ ਨਜ਼ਰ ਨਾਲ ਮੁਸਲਮਾਨ ਮੱਕਾ, ਯਹੂਦੀ ਫਿਲਿਸਤੀਨ ਅਤੇ ਇਸਾਈ ਰੋਮ ਨੂੰ ਵੇਖਦੇ ਹਨ, ਉਸੇ ਤਰ੍ਹਾਂ ਹੀ ਦਰਬਾਰ ਸ੍ਰੀ ਧਿਆਨਪੁਰ ਦੇ ਪ੍ਰਤੀ ਪਰਮਹੰਸ 1008 ਬਾਬਾ ਲਾਲ ਦਿਆਲ ਜੀ ਦੀ ਬਹੁਤ ਮਹਾਨਤਾ ਹੈ |
ਬਾਬਾ ਲਾਲ ਦਿਆਲ ਜੀ ਦੇ ਪਿਤਾ ਸ੍ਰੀ ਭੋਲਾ ਰਾਮ ਜੀ ਜਾਣੇਂ-ਪਹਿਚਾਣੇਂ ਕੁਲੀਨ ਖੱਤਰੀ ਪਰਿਵਾਰ ਨਾਲ ਸੰਬੰਧ ਰਖਦੇ ਹਨ | ਉਨ੍ਹਾਂ ਦਾ ਜਨਮ 1412 ਈ. ਵਿਚ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਹੋਇਆ | ਜਦੋਂ ਉਹ ਅੱਠ ਸਾਲਾਂ ਦੇ ਸਨ ਤਾਂ ਉਹ ਗਊਆਂ ਚਰਾਨ ਵਾਸਤੇ ਜੰਗਲ ਵਿਚ ਗਏ ਅਤੇ ਨਦੀ ਕਿਨਾਰੇ ਇਕ ਰੁੱਖ ਹੇਠਾਂ ਬੈਠ ਗਏ | ਉਸ ਸਮੇਂ ਕੜਕਦੀ ਧੁੱਪ ਪੈ ਰਹੀ ਸੀ, ਉਨ੍ਹਾਂ ਨੂੰ ਨੀਂਦ ਆ ਗਈ ਅਤੇ ਉਹ ਪ੍ਰਭੂ ਭਗਤੀ ਵਿਚ ਲੀਨ ਹੋ ਗਏ | ਉਸ ਸਮੇਂ ਮਹਾਤਮਾ ਚੈਤਨਿਆ ਜੀ ਸਾਧੂਆਂ-ਸੰਤਾਂ ਨਾਲ ਉਧਰੋਂ ਦੀ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਦਿ੍ਸ਼ ਵੇਖਿਆ ਤੇ ਉਸੇ ਵਕਤ ਉਨ੍ਹਾਂ ਨੂੰ ਅਠ ਸਾਲ ਪਹਿਲਾ ਮਥੁਰਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਮੰਦਿਰ ਵਿਚ ਅਪਣੀ ਸਮਾਧੀ ਯਾਦ ਆ ਗਈ, ਜਿਸ ਨਾਲ ਉਨ੍ਹਾਂ ਦਾ ਸਰੀਰ ਅਚਾਨਕ ਖੁਸ਼ੀ ਨਾਲ ਭਰ ਉਠਿਆ ਚੈਤਨਿਆ ਮਹਾਰਾਜ ਕੁਝ ਸਮੇਂ ਲਈ ਉਥੇ ਠਹਿਰ ਗਏ ਅਤੇ ਸਮਾਧੀਲੀਨ ਬਾਲਕ ਨੂੰ ਇਕ ਟੱਕ ਦੇਖਦੇ ਹੋਏ ਕਿਹਾ, ਬੇਟਾ, ਹਰੀ ਓਮ ਤਪਸਮ ਬ੍ਰਹਮਾ ਸਚਿਦਾਨੰਦ ਬੋਲੋ ਅਤੇ ਭਗਤੀ ਵਿਚ ਮਗਨ ਰਹੋ | ਉਨ੍ਹਾਂ ਨੇ ਕਿਹਾ ਕਿ ਇਕ ਦਿਨ ਤੁਸੀਂ ਜ਼ਰੂਰ ਪਰਮਹੰਸ ਯੋਗੀਰਾਜ ਕਹਿਲਾਉਗੇ ਅਤੇ ਉਨ੍ਹਾਂ ਨੇ ਚੌਲਾਂ ਦੇ ਤਿੰਨ ਦਾਣੇ ਦਿੱਤੇ | ਬਾਲਕ ਨੂੰ ਬ੍ਰਹਮ ਗਿਆਨ ਨਾਲ ਪੂਰਨ ਕਰ ਦਿੱਤਾ ਕਿ ਪਰਮਾਤਮਾ ਇਕ ਹੈ, ਨਿਰਾਕਾਰ ਹੈ ਤੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ | ਇਹ ਵੀ ਉਪਦੇਸ਼ ਦਿੱਤਾ ਕਿ ਕਰਮ ਕਰੋ ਪਰ ਉਸ ਨਾਲ ਮੋਹ ਨਾ ਕਰੋ | ਸੰਸਾਰ ਵਿਚ ਰਹਿ ਕੇ ਗੁਰੂ ਦੀ ਸ਼ਰਣ ਵਿਚ ਲੱਗਣਾ ਚਾਹੀਦਾ ਹੈ | ਉਸੇ ਸ਼ਾਮ ਬਾਬਾ ਲਾਲ ਦਿਆਲ ਜੀ ਨੇ ਅਪਣੇ ਮਾਤਾ-ਪਿਤਾ ਤੋਂ ਆਗਿਆ ਲਈ ਅਤੇ ਸਵਾਮੀ ਚੇਤਨਿਆ ਨੰਦ ਦੀ ਸ਼ਰਣ ਵਿਚ ਆ ਗਏ ਅਤੇ ਧਰਮ ਦਾ ਪ੍ਰਚਾਰ, ਮਾਨਵਤਾ ਦਾ ਪ੍ਰਚਾਰ, ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ | ਉਹ ਦਿੱਲੀ, ਨੇਪਾਲ, ਯੂ.ਪੀ., ਮੱਧ ਪ੍ਰਦੇਸ਼, ਕਾਬੁਲ, ਸਹਾਨਪੁਰ, ਹਰੀਦੁਆਰਾ, ਪੰਜਾਬ ਆਦਿ ਕਈ ਸਥਾਨਾਂ ਤੇ ਗਏ ਅਤੇ ਸਦਗੁਣ ਵਿਚਾਰਾਂ ਨਾਲ ਲੋਕਾਂ ਦਾ ਕਲਿਆਣ ਕੀਤਾ, ਲੋਕ ਉਨ੍ਹਾਂ ਨੂੰ ਗੁਰੂ ਮੰਨਣ ਲੱਗੇ | ਕਾਬੁਲ ਦੇ ਪਠਾਨ ਵੀ ਉਨ੍ਹਾਂ ਨੂੰ ਗੁਰੂ ਮੰਨਦੇ ਹਨ | ਉਨ੍ਹਾਂ ਨੇ ਕਾਫ਼ੀ ਸਮੇਂ ਸਹਾਰਨਪੁਰ ਵਿਚ ਬਿਤਾਉਂਦੇ ਹੋਏ ਕਰਮਠ-ਭਗਤੀ ਦਾ ਜਾਪ ਕੀਤਾ | ਉਹ ਰੋਜ਼ਾਨਾ ਹੱਥ ਵਿਚ ਕਮੰਡਲ ਲੈ ਕੇ ਇਸ਼ਨਾਨ ਕਰਨ ਲਈ ਪੈਦਲ ਹਰੀਦੁਆਰ ਜਾਇਆ ਕਰਦੇ ਸਨ | ਉਨ੍ਹਾਂ ਨੇ ਕਈ ਸਾਲ ਸਹਾਰਨਪੁਰ ਵਿਚ ਤਪਸਿਆ ਕੀਤੀ, ਜਿਸ ਨੂੰ ਅਜ ਕਲ ਬਾਬਾ ਲਾਲ ਦਿਆਲ ਜੀ ਦੀ ‘ਤਪੋ ਭੂਮੀ’ ਕਿਹਾ ਜਾਂਦਾ ਹੈ | ਇਸ ਤੋਂ ਬਾਅਦ ਉਹ ਕਲਾਨੌਰ (ਜਿਲ੍ਹਾ ਗੁਰਦਾਸਪੁਰ, ਪੰਜਾਬ) ਵਿਖੇ ਆ ਗਏ | ਕਿਰਣ ਨਦੀ ਦੇ ਕਿਨਾਰੇ ਅਪਣਾ ਆਸਨ ਲਗਾ ਲਿਆ | ਇਥੇ ਉਨ੍ਹਾਂ ਦੇ ਸੱਚੇ ਸੇਵਕ ਧਿਅਨ ਦਾਸ ਉਨ੍ਹਾਂ ਦੀ ਸੇਵਾ ਵਿਚ ਆਉਣ ਲੱਗੇ | ਧਿਆਨ ਦਾਸ ਦੀ ਸੱਚੀ ਸ਼ਰਧਾ ਭਗਤੀ ਨੂੰ ਦੇਖਦੇ ਹੋਏ ਉਹ ਬਹੁਤ ਖੁਸ਼ ਹੋਏ | ਉਸ ਸਮੇਂ ਸੇਵਕ ਧਿਆਨ ਦਾਸ ਮਨ ਵਿਚ ਸੋਚ ਰਿਹਾ ਸੀ ਕਿ ਸਤਗੁਰੂ ਬਾਬਾ ਲਾਲ ਦਿਆਲ ਜੀ ਦੀ ਕੋਈ ਆਪਣੀ ਕੁਟੀਆ ਬਣਾਈ ਜਾਏ | ਬਾਬਾ ਲਾਲ ਦਿਆਲ ਜੀ ਨੇ ਉਨ੍ਹਾਂ ਦੀ ਧਿਆਨ ਵਿ੍ਤੀ ਨੂੰ ਸਮਝਿਆ ਅਤੇ ਉਨ੍ਹਾਂ ਨੇ ਕਿਹਾ ਜੋ ਤੁਹਾਡੀ ਇੱਛਾ ਹੈ, ਤੁਹਾਨੂੰ ਆਗਿਆ ਹੇ ਕਿ ਇਥੋਂ ਛੇ ਕੋਹ ਇਕ ਟਿੱਲਾ ਹੈ ਜੋ ਕਿ ਮਹਾਂਭਾਰਤ ਦੇ ਸਮੇਂ ਰਾਜ਼ਾ ਪ੍ਰਰੂ ਦਾ ਕਿਲ੍ਹਾ ਜੋ ਅਜਕਲ ਵੀਰਾਨ ਪਿਆ ਹੈ, ਉਥੇ ਜਾ ਕੇ ਅਪਣੀ ਇੱਛਾ ਮੁਤਾਬਿਕ ਕੁਟੀਆ ਬਣਾ ਲਵੋ | ਬਾਬਾ ਲਾਲ ਦਿਆਲ ਜੀ ਨੇ ਉਨ੍ਹਾਂ ਦੀ ਧਿਆਨ ਵਿ੍ਤੀ ਨੂੰ ਸਮਝਿਆ ਅਤੇ ਉਨ੍ਹਾਂ ਨੇ ਕਿਹਾ ਜੋ ਤੁਹਾਡੀ ਇੱਛਾ ਹੈ, ਤੁਹਾਨੂੰ ਆਗਿਆ ਹੈ ਕਿ ਇੱਥੋਂ ਛੇ ਕੋਹ ਇਕ ਟਿੱਲਾ ਹੈ ਜੋ ਕਿ ਮਹਾਭਾਰਤ ਦੇ ਸਮੇਂ ਰਾਜਾ ਪਰੂ ਦਾ ਕਿਲ੍ਹਾ ਜੋ ਅਜਕਲ ਵੀਰਾਨ ਪਿਆ ਹੈ, ਉਥੇ ਜਾ ਕੇ ਅਪਣੀ ਇੱਛਾ ਮੁਤਾਬਿਕ ਕੁਟੀਆ ਬਣਾ ਲਵੋ, ਜਿਸ ਨੂੰ ਅਜਕਲ ਧਿਆਨਪੁਰ ਸਾਹਿਬ ਕਿਹਾ ਜਾਂਦਾ ਹੈ | ਸੰਮਤ 1552 ਈ. ਵਿਚ ਬਾਬਾ ਲਾਲ ਦਿਆਲ ਜੀ ਪਹਿਲੀਵਾਰ ਇਸ ਕੁਟੀਆ ਵਿਚ ਬਿਰਾਜਮਾਨ ਹੋਏ ਅਤੇ ਅਪਣੇ ਸੇਵਕ ਧਿਆਨ ਦਾਸ ਦੇ ਨਾਂਅ ਤੇ ਹੀ ਇਸ ਪਵਿੱਤਰ ਗੱਦੀ ਦਾ ਨਾਂਅ ਧਿਆਨਪੁਰ ਰੱਖਿਆ | ਉਨ੍ਹਾਂ ਦਾਇਕ ਸੇਵਕ ਸੀ ਜੋ ਅਲੋਕਿਕ ਸ਼ਕਤੀਆਂ ਦਾ ਸਵਾਮੀ ਸੀ, ਉਸ ਦੀ ਸਮਾਧੀ ਬਾਬਾ ਲਾਲ ਦਿਆਲ ਜੀ ਦੀ ਸਮਾਧੀ ਤੋਂ ਕੁੱਝ ਹੀ ਦੂਰੀ ਤੇ ਹੈ ਉਸ ਸਥਾਨ ਤੇ ਵੀ ਲੋਕ ਮਨ ਦੀਆਂ ਮੁਰਾਂਦਾ ਪਾਉਦੇ ਹਨ | ਇਸ ਪਵਿੱਤਰ ਸਥਾਨ ਦੇ ਨਜਦੀਕ ਹੀ ਇਕ ਪ੍ਰਾਚੀਨ ਬੋਹਲੀ ਹੈ, ਜਿਹੜੇ ਸ਼ਰਧਾ ਸਚੇ ਮਨ ਨਾਲ ਬੋਹਲੀ (ਬਾਹਲੀ) ਵਿਚ ਇਸ਼ਨਾਨ ਕਰਦੇ ਹਨ, ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ |
ਬਾਬਾ ਲਾਲ ਦਿਆਲ ਜੀ ਲੰਬੀ ਉਮਰ ਤੋਂ ਬਾਅਦ ਪ੍ਰਭੂ ਚਰਨਾਂ ਵਿਚ ਬ੍ਰਹਮਲੀਨ ਹੋ ਗਏ | ਇਨ੍ਹਾਂ ਤੋਂ ਬਾਅਦ ਮਹੰਤ ਗੁਰਮੁੱਖ ਲਾਲ ਜੀ, ਮਹੰਤ ਦਿਆਲ ਰਾਮ, ਸ੍ਰੀ ਗੁਰਜਨਦਾਸ, ਮਹੰਤ ਰਾਮ ਸਹਾਇ, ਮਹੰਤ ਲਾਲ ਦਿਆਲ ਜੀ, ਮੰਹਤ ਸ਼ੀਤਲ ਦਾਸ, ਮੰਹਤ ਹਰਭਜਨ ਦਾਸ, ਮਹੰਤ ਬਲਰਾਮ ਦਾਸ, ਮਹੰਤ ਰਾਘਵਦਾਸ, ਮਹੰਤ ਹਰੀਨਾਮ ਦਾਸ, ਮਹੰਤ ਸੁੰਦਰ ਦਾਸ ਅਤੇ ਦੁਆਰਕਾ ਦਾਸ, ਮੰਹਤ ਨਰਾਇਣਦਾਸ ਅਤੇ ਵਰਤਮਾਨ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਗੱਦੀ ਨਸ਼ੀਨ ਹੋਏ | ਅੱਜ ਕਲ ਇਹ ਸਥਾਨ ਇਕ ਵਿਸ਼ਾਲ ਰੂਪ ਲੈ ਚੁੱਕਿਆ ਹੈ ਜੋ ਕਿ ਸੰਪੂਰਨ ਸੰਗਮਰਮਰ ਨਾਲ ਸ਼ੁਸ਼ੋਭਿਤ ਹੈ |
ਬਲਵਿੰਦਰ ਬਾਲਮ ਗੁਰਦਾਸਪੁਰ
ਉਕਾਰ ਨਗਰ ਗੁਰਦਾਸਪੁਰ (ਪੰਜਾਬ)
ਮੋ. 9815625409
Leave a Comment
Your email address will not be published. Required fields are marked with *