ਦੋਗਾਣਾ ਜੋੜੀ ਹਰਪ੍ਰੀਤ ਢਿੱਲੋ-ਜੱਸੀ ਨੇ ਅਮਿੱਟ ਛਾਪ ਛੱਡੀ, ਗਾਇਕ ਕੁਲਵਿੰਦਰ ਕੰਵਲ ਦਾ ਹੋਇਆ ਵਿਸ਼ੇਸ਼ ਸਨਮਾਨ
ਫ਼ਰੀਦਕੋਟ, 5 ਮਾਰਚ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ, ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਖੇਡ ਅਤੇ ਸੱਭਿਆਚਾਰਕ ਮੇਲਾ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਹਰਜੀਤ ਸਿੰਘ ਐਸ.ਐਸ.ਪੀ.ਫ਼ਰੀਦਕੋਟ ਸ਼ਾਮਲ ਹੋਏ। ਮਾਲਵਾ ਵਿਰਾਸਤ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ ’ ਫ਼ਰੀਦਕੋਟ ਜ਼ਿਲੇ ਦੇ ਗੁਆਂਢੀ ਜ਼ਿਲਿਆਂ, ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਮੇਲੇ ’ਚ ਪਹੁੰਚੀਆਂ ਹਸਤੀਆਂ ਨੂੰ ਮਿਲ ਕੇ ਜੀ ਆਇਆਂ ਨੂੰ ਆਖਿਆ। ਮੇਲੇ ਦੌਰਾਨ ਕਰਵਾਏ ਕਬੱਡੀ 65 ਕਿਲੋਗ੍ਰਾਮ ਦੇ ਮੁਕਾਬਲੇ ’ਚ ਦਾਨਾ ਰੋਮਾਣਾ ਨੇ ਪਹਿਲਾ ਅਤੇ ਜਗਤ ਸਿੰਘ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ 15,000 ਅਤੇ 10,000 ਦੇ ਨਗਦ ਇਨਾਮ ਦਿੱਤੇ ਗਏ। ਓਪਨ ਕਬੱਡੀ ’ਚ ਡੱਗੋਰੁਮਾਣਾ ਨੇ ਪਹਿਲਾ ਅਤੇ ਡਰੋਲੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ 71,000 ਅਤੇ 51,000 ਦੇ ਇਨਾਮ ਦਿੱਤੇ ਜਾਣਗੇ। ਬੈਸਟ ਰੇਡਰ ਵਰਿੰਦਰ ਪਿਸਟਲ ਡਰੋਲੀ ਅਤੇ ਸਰਨਾ ਡੱਗੋਰੁਮਾਣਾ ਬੈੈਸਟ ਜਾਫ਼ੀ ਚੁਣੇ ਗਏ। ਦੋਹਾਂ ਖਿਡਾਰੀਆਂ ਨੂੰ 11-11 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਵਾਲੀਵਾਲ ਸ਼ੈਮਸ਼ਿੰਗ ’ਚ ਵਾਂਦਰ ਜਟਾਣਾ ਨੇ ਪਹਿਲਾ ਅਤੇ ਹਰੀ ਨੌਂ ਨੇ ਦੂਜਾ ਸਥਾਨ ਹਾਸਲ ਕੀਤਾ।
ਮੇਲ ਤੇ ਅੰਤਿਮ ਦਿਨ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਪੰਮਾ ਗਿੱਲ ਰੋਡੇ ਨੇ ਧਾਰਮਿਕ ਨਾਲ ਕੀਤੀ। ਫ਼ਿਰ ਕਰਨੈਲ ਸਿੰਘ, ਅਮਰੀਕ ਸੰਧੂ, ਬਾਈ ਨੂਰ-ਪਰਮਜੀਤ ਕੌਰ, ਬੀਬਾ ਸਾਲੀਨਾ ਪਾਰਸ, ਨੌਜਵਾਨ ਗਾਇਕ ਅਭੀਜੀਤ ਬਰਾੜ, ਵਿੱਕੀ ਬਰਾੜ, ਮਨਪ੍ਰੀਤ ਦਾਣਾ ਰੋਮਾਣਾ, ਮੰਗਲ ਧੀਂਦੋ, ਸੱਤਾ ਮੱਤਾ, ਰਾਣ ਕੰਮੇਆਣੀਆਂ, ਗਾਇਕਾ ਪਾਲੀ ਸਿੱਧੂ ਨੇ ਆਪਣੇ ਸੁਚੱਜੇ ਢੰਗ ਨਾਲ ਹਾਜ਼ਰੀ ਲਗਵਾਈ। ਫ਼ਿਰ ਵਾਰੀ ਆਈ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਹਰਪ੍ਰੀਤ ਢਿੱਲੋਂ-ਜੱਸੀ ਕੌਰ ਦੀ। ਲੋਕ ਗਾਇਕ ਹਰਪ੍ਰੀਤ ਢਿੱਲੋਂ ਨੇ ਧਾਰਮਿਕ ਗੀਤ ਨਾਲ ਆਪਣੇ ਪ੍ਰੋਗਰਾਮ ਦਾ ਮੁੱਢ ਬੰਨ੍ਹਦਿਆਂ ਸਰੋਤਿਆਂ ਨੂੰ ਟਿੱਕ ਕੇ ਬੈਠਣ ਲਈ ਮਜ਼ਬੂਰ ਕੀਤਾ। ਫ਼ਿਰ ਆਪਣੇ ਹਿੱਟ ਦੋਗਾਣੇ ਸਾਡੇ ਬਾਪੂ ਦੀ ਕਮਾਈ, ਕਿਸ਼ਤਾਂ ਤੇ ਪੈਲਟੀਨਾ, ਕਾਲੀ ਔਡੀ, ਚਿੱਟ ਕੁੜਤੇ, ਜੱਟ ਦੇ ਬਲੱਡ ’ਚ ਪੇਸ਼ ਕਰਦਿਆਂ ਹਾਜ਼ਰੀਨ ਪ੍ਰਭਾਵਿਤ ਕੀਤਾ। ਸਰੋਤਿਆਂ ਨੇ ਵਾਰ-ਵਾਰ ਭਰਵੀਂ ਦਾਦ ਦਿੱਤੀ।
ਫ਼ਿਰ ਵਾਰੀ ਆਈ ਸਦਾਬਹਾਰ ਗਾਇਕ/ਅਦਾਕਾਰ ਹਰਭਜਨ ਮਾਨ ਦੀ। ਉਨ੍ਹਾਂ ਨੇ ਕਵੀਸ਼ਰੀ ਨਾਲ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ। ਫ਼ਿਰ ਸਰੋਤਿਆਂ ਦੀ ਫ਼ਰਮਾਇਸ਼ ਤੇ ਜੱਗ ਜਿਉਂਦਿਆਂ ਦੇ ਮੇਲੇ, ਤੇਰੀ ਭਿੱਜ ਗਈ ਕੁੜਤੀ, ਮਿਰਜ਼ਾ, ਗੱਲ੍ਹਾਂ ਗੋਰੀਆਂ ’ਚ ਟੋਏ, ਅੱਖੀਆਂ, ਕਈ ਜੱਗ ਦੇ ਹੁਕਮ ਚਲਾ ਤੁਰਗੇ, ਕਾਲ ਜਲੰਧਰ ਤੋਂ, ਜਦੋਂ ਅੱਖਆਂ ਨੇ ਅੱਖੀਆਂ ਤੱਕੀਆਂ ਸਮੇਤ ਕਈ ਚਰਚਿਤ ਗੀਤਾਂ ਸਰੋਤਿਆਂ ਦੀ ਮੰਗ ਤੇ ਦੋ-ਦੋ, ਤਿੰਨ-ਤਿੰਨ ਵਾਰ ਗਾਉਂਦਿਆਂ ਐਸਾ ਮਾਹੌਲ ਸਿਰਜਿਆ ਕਿ ਸਰੋਤੇ ਅਸ਼-ਅਸ਼ ਕਰ ਉੱਠੇ। ਕਰੀਰ ਢਾਈ ਘੰਟੇ ਬਿਨ੍ਹਾਂ ਬਰੇਕ ਹਰਭਜਨ ਮਾਨ ਦੀ ਦਮਦਾਰ ਆਵਾਜ਼, ਦਮਦਾਰ ਲੇਖਣੀ ਤੇ ਬਾ-ਕਮਾਲ ਸਾਜ਼ਾਂ ਦੀ ਸੈਟਿੰਗ ਨੇ ਸਰੋਤਿਆਂ ਆਨੰਦ ਦੀ ਸਥਿਤੀ ’ਚ ਪਹੰੁਚਾ ਕੇ ਝੂਮਣ ਲਗਾ ਦਿੱਤਾ। ਲੋਕ ਗਾਇਕ ਹਰਭਜਨ ਮਾਨ ਨੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਰਹੀ ਮੁਹੱਬਤ-ਪਿਆਰ ਲਈ ਹਾਜ਼ਰੀਨ ਦਾ ਭਾਵੁਕ ਲਹਿਜੇ ’ਚ ਧੰਨਵਾਦ ਕਰਦਿਆਂ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਸਰੋਤਿਆਂ ਨੂੰ ਕੀਲ੍ਹੀ ਰੱਖਿਆ। ਗੀਤਾਂ, ਲੋਕ ਗੀਤਾਂ ਤੇ ਲੋਕ ਗਥਾਵਾਂ ਨੂੰ ਹਰਭਜਨ ਮਾਨ ਨੇ ਮਨਮੋਹਕ ਅੰਦਾਜ਼ ’ਚ ਗਾ ਕੇ ਸਾਬਤ ਕਰ ਦਿੱਤਾ ਕਿ ਅੱਜ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀਤਾ। ਇਸ ਮੌਕੇ ਨੌਜਵਾਨ ਚਿੱਤਰਕਾਰ ਗੁਰਦੀਪ ਸਿੰਘ ਨੇ ਇੱਕ ਗੀਤ ’ਚ ਲਾਈਵ ਹਰਭਜਨ ਮਾਨ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਭੇਟ ਕੀਤੀ। ਇਸ ਮੌਕੇ ਐਸ.ਐਸ.ਪੀ.ਹਰਜੀਤ ਸਿੰਘ, ਪੰਜਾਬ ਦੇ ਨਾਮਵਰ ਸੰਗੀਤਕਾਰ/ਲੋਕ ਗਾਇਕ ਕੁਲਵਿੰਦਰ ਕੰਵਲ, ਸਤਿੰਦਰਪਾਲ ਸਿੰਘ ਸਿੱਧਵਾਂ ਪ੍ਰੋਡਿਊਸਰ/ਡਾਇਰੈਕਟਰ ਪੰਜਾਬ ਲਹਿਰਾਂ ਰੇਡੀਓ ਟਰਾਂਟੋ, ਲੋਕ ਗਾਇਕ ਹਰਿੰਦਰ ਸੰਧੂ, ਗੀਤਕਾਰ ਸੁਖਵੰਤ ਕਿੰਗਰਾ ਕੰਮੇਆਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ ਦੀ ਸਫ਼ਲਤਾ ਲਈ ਲੋਕ ਗਾਇਕ ਹਰਿੰਦਰ ਸੰਧੂ, ਸਰਬਜੀਤ ਸਿੰਘ ਸੰਧੂ, ਕਮਲਜੀਤ ਸ਼ਰਮਾ, ਦੇਬਾ ਸੰਧੂ, ਬਿੰਦਾ ਰੋਮਾਣਾ, ਗੁਰਚਰਨ ਸਿੰਘ ਪੰਚਾਇਤ ਮੈਂਬਰ, ਨਰਿੰਦਰਪਾਲ ਕੌਰ,ਮੇਜਰ ਸਿੰਘ ਸੰਧੂ, ਕੁਲਵੀਰ ਸਿੰਘ ਗੱਗੀ, ਪਰਮਜੀਤ ਸਿੰਘ ਗਿੱਲ, ਮੱਖਣ ਨੰਬਰਦਾਰ ਆਸਟ੍ਰੇਲੀਆ ਗੋਲਡੀ ਆਸਟ੍ਰੇਲੀਆ,ਭਗਵੰਤ ਆਸਟੇ੍ਰਲੀਆ,ਛਿੰਦਰ ਸਿੰਘ ਗਿੱਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ,ਗਗਨਦੀਪ ਸੰਧੂ,ਜਸਪ੍ਰੀਤ ਸਿੰਘ,ਨਛੱਤਰ ਸਿੰਘ ਸੰਧੂ,ਦਿਲਪ੍ਰੀਤ ਕਿੰਗਰਾ, ਸਰਬੀ ਸੰਧੂ,ਸਰਬਜੀਤ ਸ਼ਰਮਾ,ਗੁਰਦੀਪ ਸਿੰਘ ਸੰਧੂ,ਰਾਮਾ ਸਿੰਘ ਸੰਧੂ,ਵੀਰਕਰਨ ਸਿੰਘ ਸੰਧੂ, ਅਮਰੀਕ ਸਿੰਘ ਗਿੱਲ, ਸੌਨੀ ਜੌਹਲ, ਗੋਪੀ ਕਿੰਗਰਾ,ਨਵਰਤਨ ਸਿੰਘ, ਮੰਗਾ ਗਿੱਲ, ਹਰਜੀਤ ਸਿੰਘ ਸੰਧੂ, ਗੁਰਭੇਜ ਗਿੱਲ, ਰਾਜਵੀਰ ਸਿੰਘ ਸੰਧੂ, ਦਿਲਪ੍ਰੀਤ ਗਿੱਲ, ਸੇਵਕ ਸੰਧੂ, ਕਾਲਾ ਨੰਬਰਦਾਰ, ਹਰਪਾਲ ਸਿੰਘ ਬਾਲੀ, ਬੋਹੜ ਸਿੰਘ ਠੇਕੇਦਾਰ, ਸੁਖਪਾਲ ਸਿੰਘ ਸੰਧੂ, ਬਚੀ ਕੰਮੇਆਣਾ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।