ਲੋਕ ਗਾਇਕ/ਸੰਗੀਤਕਾਰ ਕੁਲਵਿੰਦ ਕੰਵਲ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਫ਼ਰੀਦਕੋਟ, 28 ਫ਼ਰਵਰੀ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ, ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੇਡ ਅਤੇ ਸੱਭਿਆਚਾਰਕ ਮੇਲਾ 2, 3 ਅਤੇ 4 ਮਾਰਚ ਨੂੰ ਕਰਵਾਇਆ ਜਾਵੇਗਾ। ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਪਹਿਲੇ ਦਿਨ 2 ਮਾਰਚ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਾਨਵਤਾ ਭਲਾਈ ਵਾਸਤੇ ਹੱਡੀਆਂ ਦੀ ਜਾਂਚ ਦਾ ਕੈਂਪ, ਅੱਖਾਂ ਦੀ ਜਾਂਚ ਦਾ ਕੈਂਪ, ਕਾਲਾ ਪੀਲੀਏ ਦੀ ਜਾਂਚ, ਕੈਂਸਰ ਦੀ ਜਾਂਚ ਦਾ ਕੈਂਪ, ਦੰਦਾਂ ਦੇ ਚੈੱਕਅੱਪ ਕੈਂਪ ਅਤੇ ਖੂਨਦਾਨ ਕੈਂਪ ਨਾਲ ਕੀਤੀ ਜਾਵੇਗੀ। ਉਨ੍ਹਾਂ ਸਮੂਹ ਲੋੜਵੰਦ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਤੋਂ ਲਾਭ ਲੈਣ ਵਾਸਤੇ ਅਪੀਲ ਕੀਤੀ ਹੈ। ਇਸ ਦਿਨ ਵਾਲੀਵਾਲ ਸਮੈਸ਼ਿੰਗ ਨਿਰੋਲ ਪਿੰਡ ਵਾਰ, ਹੈਂਡਬਾਲ ਅੰਡਰ-17 , ਬੱਚਿਆਂ ਦੀ ਦੌੜਾਂ ਅੰਡਰ-12 ਸਾਲ ਲੜਕੇ-ਲੜਕੀਆਂ, ਬੱਚਿਆਂ ਦੀ ਦੌੜਾਂ ਲੜਕੇ-ਲੜਕੀਆਂ 12 ਤੋਂ 16 ਸਾਲ ਉਮਰ ਕਰਵਾਈਆਂ ਜਾਣਗੀਆਂ। ਮੇਲੇ ਦੇ ਦੂਜੇ ਦਿਨ 3 ਮਾਰਚ ਨੂੰ ਕਬੱਡੀ 65 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਦੋ ਖਿਡਾਰੀ ਬਾਹਰ ਤੋਂ ਖਿਡਾਉਣ ਦੀ ਆਗਿਆ ਹੋਵੇਗੀ। ਇਸ ਮੁਕਾਬਲੇ ’ਚ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ 15,000 ਅਤੇ 10,000 ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਤਰ੍ਹਾਂ ਓਪਨ ਕਬੱਡੀ ’ਚ ਵੀ 2 ਖਿਡਾਰੀ ਬਾਹਰੋਂ ਖਿਡਾਉਣ ਦੀ ਆਗਿਆ ਹੋਵੇਗੀ। ਓਪਨ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ 71,000 ਅਤੇ 51,000 ਦੇ ਇਨਾਮ ਦਿੱਤੇ ਜਾਣਗੇ। ਬੈਸਟ ਰੇਡਰ ਅਤੇ ਜਾਫ਼ੀ ਨੂੰ 11-11 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਮੇਲੇ ਦੇ ਤੀਜੇ ਦਿਨ 4 ਮਾਰਚ ਨੂੰ ਪੰਜਾਬ ਦੇ ਸਦਾਬਹਾਰ ਲੋਕ ਗਾਇਕ/ਅਦਾਕਾਰ ਹਰਭਜਨ ਮਾਨ, ਦੋਗਾਣਾ ਜੋੜੀ ਹਰਪ੍ਰੀਤ ਢਿੱਲੋਂ-ਜੱਸੀ ਕੌਰ, ਗਾਇਕਾ ਪਾਲੀ ਸਿੱਧੂ ਸਰੋਤਿਆਂ ਦਾ ਮੰਨੋਰੰਜਨ ਕਰਨਗੇ। ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ। ਮੇਲੇ ਦੀ ਸਫ਼ਲਤਾ ਲਈ ਸਰਬਜੀਤ ਸਿੰਘ ਸੰਧੂ, ਕਮਲਜੀਤ ਸ਼ਰਮਾ, ਦੇਬਾ ਸੰਧੂ, ਬਿੰਦਾ ਰੋਮਾਣਾ, ਗੁਰਚਰਨ ਸਿੰਘ ਪੰਚਾਇਤ ਮੈਂਬਰ, ਮੇਜਰ ਸਿੰਘ ਸੰਧੂ, ਕੁਲਵੀਰ ਸਿੰਘ ਗੱਗੀ, ਪਰਮਜੀਤ ਸਿੰਘ ਗਿੱਲ, ਗਗਨਦੀਪ ਸੰਧੂ, ਜਸਪ੍ਰੀਤ ਸਿੰਘ, ਨਛੱਤਰ ਸਿੰਘ ਸੰਧੂ, ਦਿਲਪ੍ਰੀਤ ਕਿੰਗਰਾ, ਸਰਬੀ ਸੰਧੂ, ਸਰਬਜੀਤ ਸ਼ਰਮਾ, ਗੁਰਦੀਪ ਸਿੰਘ ਸੰਧੂ, ਰਾਮਾ ਸਿੰਘ ਸੰਧੂ, ਵੀਰਕਰਨ ਸਿੰਘ ਸੰਧੂ, ਅਮਰੀਕ ਸਿੰਘ ਗਿੱਲ, ਸੌਨੀ ਜੌਹਲ, ਗੋਪੀ ਕਿੰਗਰਾ, ਨਵਰਤਨ ਸਿੰਘ, ਮੰਗਾ ਗਿੱਲ, ਹਰਜੀਤ ਸਿੰਘ ਸੰਧੂ, ਗੁਰਭੇਜ ਗਿੱਲ, ਰਾਜਵੀਰ ਸਿੰਘ ਸੰਧੂ, ਦਿਲਪ੍ਰੀਤ ਗਿੱਲ, ਸੇਵਕ ਸੰਧੂ, ਕਾਲਾ ਨੰਬਰਦਾਰ, ਬਚੀ ਕੰਮੇਆਣਾ ਮੈਂਬਰ ਅਹਿਮ ਭੂਮਿਕਾ ਨਿਭਾ ਰਹੇ ਹਨ।