ਮੈਂ ਹਾਂ ਬਾਲਕ ਬੀਬਾ ਰਾਣਾ,
ਉਮਰੋਂ ਛੋਟਾ ਅਕਲੋਂ ਸਿਆਣਾ,
ਖੁਸ਼ੀਆਂ ਘੁੰਮਣ ਸੱਜੇ ਖੱਬੇ,
ਨਿੱਕੀਆਂ ਸੋਚਾਂ ਸੁਪਨੇ ਵੱਡੇ,
ਦੇਖਣ ਨੂੰ ਭਾਵੇਂ ਮੈਂ ਨਿਆਣਾ,
ਮੈਂ ਹਾਂ ਬਾਲਕ ਬੀਬਾ ਰਾਣਾ,
ਉਮਰੋਂ ਛੋਟਾ ਅਕਲੋਂ ਸਿਆਣਾ,
ਫੁੱਲ ਤਿਤਲੀਆਂ ਪਿੱਛੇ ਨੱਸਾਂ
ਗੋਲ -ਮਟੋਲ ਜੇ ਹਾਸੇ ਹੱਸਾਂ ,
ਕਦੇ ਨਾ ਮੋੜਾ ਕਿਸੇ ਦਾ ਕਹਿਣਾ,
ਮੈਂ ਹਾਂ ਬਾਲਕ ਬੀਬਾ ਰਾਣਾ,
ਉਮਰੋਂ ਛੋਟਾ ਅਕਲੋ ਸਿਆਣਾ
ਸਿਦਕ ਲਗਨ ਦਾ ਫੜ ਕੇ ਪੱਲਾ,
ਪੜ੍ਹਨ ਲਿਖਣ ਵਿੱਚ ਮਾਰਾਂ ਮੱਲਾਂ,
ਵਿੱਦਿਆ ਦਾ ਮੈਂ ਪਾ ਕੇ ਗਹਿਣਾ,
ਮੈਂ ਹਾਂ ਬਾਲਕ ਬੀਬਾ ਰਾਣਾ,
ਉਮਰੋਂ ਛੋਟਾ ਅਕਲੋਂ ਸਿਆਣਾ,
ਮਾਪਿਆਂ ਦੀ ਮੈਂ ਅੱਖ ਦਾ ਤਾਰਾ,
ਅਧਿਆਪਕਾਂ ਨੂੰ ਵੀ ਲੱਗਾਂ ਪਿਆਰਾ,
ਲੋਕੀਂ ਆਖਣ ਪ੍ਰਿੰਸ ਨਿਮਾਣਾ,
ਮੈਂ ਹਾਂ ਬਾਲਕ ਬੀਬਾ ਰਾਣਾ,
ਉਮਰੋਂ ਛੋਟਾ ਅਕਲੋਂ ਸਿਆਣਾ,
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
Leave a Comment
Your email address will not be published. Required fields are marked with *