ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਜਨਾਬ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਫਰੀਦਕੋਟ ਨੇ ਡੀ.ਆਰ.ਐੱਮ. ਰੇਲਵੇ ਫਿਰੋਜ਼ਪੁਰ ਦੇ ਨਾਂਅ ’ਤੇ ਨਰਿੰਦਰ ਕੁਮਾਰ ਰਾਠੌਰ ਪ੍ਰਧਾਨ ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਨੂੰ ਇੱਕ ਪੱਤਰ ਦਿੱਤਾ। ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕੋਟਕਪੂਰਾ ਵਿਖੇ ‘ਅੰਮ੍ਰਿਤ ਭਾਰਤ ਯੋਜਨਾ’ ਤਹਿਤ ਲੋਕਾਂ ਦੀ ਸਹੂਲਤ ਲਈ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਐਕਸਕੇਲੇਟਰ ਲਾਉਣ ਲਈ ਆਪਣਾ ਸਹਿਮਤੀ ਪੱਤਰ ਦਿੱਤਾ। ਐਕਸਕੇਲੇਟਰ (ਬਿਜਲੀ ਨਾਲ ਚੱਲਣ ਵਾਲੀ ਪੌੜੀ) ਲੱਗਣ ਨਾਲ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਜੋ ਪਹਿਲਾਂ ਪੁੱਲ ’ਤੇ ਚੜ੍ਹਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਐਕਸਕੇਲੇਟਰ ਲੱਗਣ ਨਾਲ ਪ੍ਰੇਸ਼ਾਨੀ ਨਹੀਂ ਆਵੇਗੀ। ਪ੍ਰਧਾਨ ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਨਰਿੰਦਰ ਕੁਮਾਰ ਰਾਠੌਰ ਨੇ ਜਨਾਬ ਮੁਹੰਮਦ ਸਦੀਕ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਂਗਰਸ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਹਰਪ੍ਰੀਤ ਸਿੰਘ ਚਾਨਾ, ਨਰੇਸ਼ ਗੋਇਲ, ਐਡਵੋਕੇਟ ਵਿਨੋਦ ਮੈਣੀ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਸੂਰਜ ਭਾਰਦਵਾਜ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *