1.ਕੱਲੀ ਜ਼ਿੰਦ ਨੂੰ ਸੌ ਸਿਆਪੇ ,
ਰੁਲਦੇ ਵਿੱਚ ਬੁਢਾਪੇ ਮਾਪੇ,
ਇੱਥੇ ਕੌਣ ਕੀ ਕਿਸਨੂੰ ਆਖੇ-2,
ਕੋਈ ਨਾ ਲੈਂਦਾ ਸਾਰ ਕੁੜੇ,
ਮਾਪੇ ਬਿਰਧ ਆਸ਼ਰਮ ਰੁਲ਼ ਦੇ,
ਕੁੱਤਿਆਂ ਨਾਲ਼ ਪਿਆਰ ਕੁੜੇ ,
ਪਿੱਟ ਬੁੱਲ੍ਹ ਨਾਲ਼ ਪਿਆਰ ਕੁੜੇ
2.ਧੀਆਂ ਪੁੱਤ ਨਾ ਲੱਗਦੇ ਆਖੇ,
ਹੋ ਗਏ ਗਰਜ਼ਾਂ ਦੇ ਨੇ ਨਾਤੇ,
ਉੱਡਗੇ ਚਿਹਰੇ ਉੱਤੋਂ ਹਾਸੇ-2
ਦੇ ਗਈ ਕਿਸਮਤ ਹਾਰ ਕੁੜੇ,
ਮਾਪੇ ਬਿਰਧ ਆਸ਼ਰਮ ਰੁਲ਼ ਦੇ,
ਕੁੱਤਿਆਂ ਨਾਲ਼ ਪਿਆਰ ਕੁੜੇ,
ਪਿੱਟ ਬੁੱਲ੍ਹ ਨਾਲ਼ ਪਿਆਰ ਕੁੜੇ,
3.ਪੁੱਤਰਾਂ ਰਲ਼ ਕੇ ਪਾਈਆ ਵੰਡੀਆਂ,
ਕਰਦੇ ਵਿੱਚ ਸਮਾਜ ਦੇ ਭੰਡੀਆਂ
ਰੱਖੀਆਂ ਵਿੱਚ ਸੁਵਾਤੇ ਮੰਜੀਆਂ -2,
ਕਰਤਾ ਘਰ ਤੋਂ ਬਾਹਰ ਕੁੜੇ,
ਮਾਪੇ ਬਿਰਧ ਆਸ਼ਰਮ ਰੁਲ਼ ਦੇ,
ਕੁੱਤਿਆਂ ਨਾਲ਼ ਪਿਆਰ ਕੁੜੇ,
ਪਿੱਟ ਬੁੱਲ੍ਹ ਨਾਲ਼ ਪਿਆਰ ਕੁੜੇ
4.ਬਾਪੂ ਮੋਢੇ ਮੈਲ਼ੀ ਖ਼ੇਸੀ,
ਲਾਇਆ ਕੁੱਤਿਆਂ ਦੇ ਲਈ ਏ.ਸੀ.
ਬੱਚੇ ਕਹਿਣ ਬੁੱਢੀ ਤੂੰ ਦੇਸੀ
ਹੱਥ ਅਕਲਾਂ ਨੂੰ ਮਾਰ ਕੁੜੇ
ਮਾਪੇ ਬਿਰਧ ਆਸ਼ਰਮ ਰੁਲ਼ ਦੇ,
ਕੁੱਤਿਆਂ ਨਾਲ਼ ਪਿਆਰ ਕੁੜੇ,
ਪਿੱਟ ਬੁੱਲ੍ਹ ਨਾਲ਼ ਪਿਆਰ ਕੁੜੇ,
5.ਸਾਡੀ ਕਦਰ ਰਹੀ ਨਾ ਫੱਕਾ,
ਬਾਪੂ ਤੋੜ ਲਿਆ ਕਰ ਡੱਕਾ,
ਰੋਟੀ ਦੇ ਕੇ ਡੰਮਦੇ ਮੱਥਾ-2,
ਕਰਦੇ ਪ੍ਰਿੰਸ ਨੂੰ ਖ਼ੁਆਰ ਕੁੜੇ
ਮਾਪੇ ਬਿਰਧ ਆਸ਼ਰਮ ਰੁਲ਼ ਦੇ,
ਕੁੱਤਿਆਂ ਨਾਲ਼ ਪਿਆਰ ਕੁੜੇ
ਪਿੱਟ ਬੁੱਲ੍ਹ ਨਾਲ਼ ਪਿਆਰ ਕੁੜੇ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613