ਫਰੀਦਕੋਟ 21 ਜੂਨ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਇੱਥੋਂ ਥੋੜੀ ਦੂਰ ਪਿੰਡ ਕਿਲ੍ਹਾ ਨੌਂ ਵਿੱਖੇ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦੀ ਪ੍ਰਬੰਧਕ ਕਮੇਟੀ ਵੱਲੋ ਪਲੇਠਾ ਸਾਹਿਤਕ ਸਮਾਗਮ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਨੌਂ ਵਿਖੇ ਕਰਵਾਇਆ ਗਿਆ। ਇਸ ਸਮੇਂ ਵਿਸ਼ਾਲ ਕਵੀ ਦਰਬਾਰ ਤੋਂ ਇਲਾਵਾ ਰੂਬਰੂ , ਪੁਸਤਕ ਲੋਕ ਅਰਪਣ ਅਤੇ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ ।
ਕਿਲ੍ਹਾ ਨੌਂ ਦਾ ਇਹ ਸਮਾਗਮ ਮਾਸਟਰ ਪਰਮਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕਰਵਾਇਆਂ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਜਗਤਾਰ ਸਿੰਘ ਮਾਨ ਬੀਪੀਈਓ 1 ਫਰੀਦਕੋਟ ਸਨ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਅਨੁਰਾਧਾ ਦਿਉੜਾ ਦੇ ਸਹਾਇਕ ਟੀਚਰ ਰਕੇਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਹਨਾਂ ਦੇ ਨਾਲ ਹੀ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰ ਨਵਰਾਹੀ ਘੁਗਿਆਣਵੀ,ਕਰਨਲ ਬਲਬੀਰ ਸਿੰਘ ਸਰਾਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ, ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਸੁੱਖਣਵਾਲਾ, ਪ੍ਰਧਾਨ ਇਕਬਾਲ ਸਿੰਘ ਵਾਂਦਰ ਸ਼ਸ਼ੋਭਿਤ ਸਨ।
ਇਸ ਸਮਾਗਮ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਪੜਾਅ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਬਲਵਿੰਦਰ ਸਿੰਘ ਫਿੱਡੇ, ਜਗਦੀਪ ਹਸਰਤ,ਗੁਰਤੇਜ ਪੱਖੀ, ਬਲਦੇਵ ਇੱਕਵੰਨ ਮੁਕਤਸਰ ਸਾਹਿਬ, ਗੁਰਦੇਵ ਸਿੰਘ ਘਾਰੂ,ਨੇਕ ਮਾਹੀ, ਪਵਨਦੀਪ ਕੌਰ,ਜਗਤਾਰ ਵਿਰਕ, ਹਰਦੇਵ ਸਿੰਘ ਦੇਵ ਵਾਂਦਰ ਜਟਾਣਾਂ, ਸ਼ਿਵ ਨਾਥ ਦਰਦੀ, ਜਸਵੀਰ ਸਿੰਘ ਫੀਰਾ, ਕੁਲਵੰਤ ਸਰੋਤਾ, ਮਨਜਿੰਦਰ ਗੋਲ੍ਹੀ, ਹਰ ਸੰਗੀਤ ਗਿੱਲ, ਜਗਤਾਰ ਵਿਰਕ ਹਰੀਕੇ ਕਲਾਂ, ਕੁਲਦੀਪ ਸਿੰਘ ਹਰੀਕੇ ਕਲਾਂ, ਪ੍ਰਿੰਸੀਪਲ ਹਰੀਸ਼ ਮੌਂਗਾ,ਬੂਟਾ ਸਿੰਘ ,ਜਤਿੰਦਰ ਪਾਲ ਸਿੰਘ ਟੈਕਨੋ,ਗਾਇਕ ਗੁਰਚਰਨ ਚੀਮਾਂ,ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਆਦਿ ਨੇ ਆਪਣੀ ਸੁਪਰ ਹਿੱਟ ਗੀਤ ਘੋੜੀ ਸੁਣਾ ਕੇ ਵਾਹ ਵਾਹ ਖੱਟੀ।
ਦੂਜੇ ਪੜਾਅ ਦੌਰਾਨ ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਸੁੱਖਣਵਾਲਾ ਨਾਲ ਰੂ ਬ ਰੂ ਪ੍ਰਸਿੱਧ ਸਾਹਿਤਕਾਰ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਨੇ ਸਵਾਲ ਜਵਾਬ ਕਰਕੇ ਕੀਤਾ। ਇਸ ਉਪਰੰਤ ਮਾਸਟਰ ਪਰਮਜੀਤ ਸਿੰਘ ਸੰਧੂ ਦੀ ਪੁਸਤਕ ਅੰਨ ਦਾਤੇ ਦੇ ਭਾਗੀ ਅਤੇ ਸ. ਸੁਰਜੀਤ ਸਿੰਘ ਖ਼ਾਲਸਾ ਦੀ ਪਿੰਡ ਕਿਲ੍ਹਾ ਨੌਂ ਦੇ ਗੁਰਦੁਆਰਾ ਗੁਰਮਤਿ ਪ੍ਰਕਾਸ਼ ਦੇ ਇਤਹਾਸ ਤੇ ਲਿਖੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ। ਮਾਸਟਰ ਪਰਮਜੀਤ ਸਿੰਘ ਸੰਧੂ ਦੀ ਪੁਸਤਕ ਅੰਨਦਾਤੇ ਦੇ ਭਾਗੀ 2 ਤੇ ਪਰਚਾ ਪ੍ਰੋ. ਮੁਕੇਸ਼ ਭੰਡਾਰੀ ਨੇ ਪੜਿਆ। ਨਵਰਾਹੀ ਘੁਗਿਆਣਵੀ , ਇਕਬਾਲ ਘਾਰੂ, ਸੁਰਿੰਦਰ ਸਿੰਘ ਖੀਵਾ ਨੇ ਬਿਸਮਿਲ ਫਰੀਦਕੋਟੀ ਨਾਲ ਬਿਤਾਏ ਪਲ ਸਾਂਝੇ ਕੀਤੇ।ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਧਰਮ ਪ੍ਰਵਾਨਾਂ ਨੇ ਬਾਖੂਬੀ ਨਿਭਾਈ।
ਇਸ ਉਪਰੰਤ ਸਨਮਾਨ ਸਮਾਰੋਹ ਕਰਵਾਇਆ ਗਿਆ ਅਤੇ ਲਾਇਬ੍ਰੇਰੀ ਦਾ ਉਦਘਾਟਨ ਪ੍ਰਸਿੱਧ ਸਾਹਿਤਕਾਰ ਨਵਰਾਹੀ ਘੁਗਿਆਣਵੀ ਅਤੇ ਕਰਨਲ ਬਲਬੀਰ ਸਿੰਘ ਸਰਾਂ ਨੇ ਰੀਬਨ ਕੱਟ ਕੇ ਕੀਤਾ ਗਿਆ। ਇਸ ਸਮੇਂ ਕਰਨਲ ਬਲਬੀਰ ਸਿੰਘ ਸਰਾਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ, ਜਗਤਾਰ ਸਿੰਘ ਮਾਨ, ਮੁਕੇਸ਼ ਭੰਡਾਰੀ ,ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਇਸ ਲਾਇਬ੍ਰੇਰੀ ਦੀ ਆਰਥਿਕ ਸਹਾਇਤਾ ਵੀ ਕੀਤੀ।
ਇਸ ਸਮੇਂ ਲਾਇਬ੍ਰੇਰੀ ਇੰਚਾਰਜ਼ ਜੋਗਿੰਦਰ ਪਾਲ, ਜੁਗਰਾਜ ਸਿੰਘ ਰਾਜਾ, ਇੰਦਰਜੀਤ ਸਿੰਘ ਮੈਂਬਰ ਪੰਚਾਇਤ,ਤੇਜਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਗੱਲੋਂ, ਸੱਤਪਾਲ ਸਿੰਘ ਸੱਤਾ, ਜਸਪ੍ਰੀਤ ਸਿੰਘ ਜੱਸਾ, ਗੁਰਪ੍ਰੀਤ ਸਿੰਘ ਬਿੱਟੂ, ਅਮਰਜੀਤ ਸਿੰਘ, ਸੁਖਬੀਰ ਸਿੰਘ, ਬਲਰਾਜ ਸਿੰਘ ਅਮਰੀਕ ਸਿੰਘ,ਰਵੀ ਸਿੰਘ, ਆਦਿ ਹਾਜ਼ਰ ਸਨ