ਦਿਲ ਦਾ ਹਾਲ ਦੱਸ ਬਿੱਲੋ।
ਦਿਲ ਦਾ ਹਾਲ ਖੋਲ੍ਹ ਬਿੱਲੋ
ਸੁੱਕ ਸੁੱਕ ਕੇ ਮੈਂ ਹੋ ਗਈ ਤਿਲਾ
ਮੈਨੂੰ ਕੀ ਰੋਗ ਲੱਗ ਗਿਆ।
ਰਾਤ ਦਿਨ ਦਾ ਰੋਣਾ।
ਕਿਸ ਨੂੰ ਦਸਦੀ ਮੈਂ ਆਪਣਾ ਹਾਲ
ਦੁੱਖ ਦਰਦ ਦੀ ਗੰਢੜੀ ਵਿਚ ਨੇ ਸਿਰਫ਼ ਹਾਵਾਂ ਦੇ ਬੋਲ ਨੇ।
ਮੰਗਾਂ ਤੇਰੀ ਖੈਰ ਬਿੱਲੋ
ਮੈਨੂੰ ਸਮਝ ਨਾ ਗੈਰ ਬਿੱਲੋ।
ਸੁਣ ਤੂੰ ਮਾਹੀ ਮੇਰੇ, ਤੂੰ ਕਿੱਥੇ
ਡੇਰੇ ਲਾਏ ਨੇ
ਦਿਲ ਵਿਚ ਹੌਲ ਨੇ ਬਿੱਲੋ
ਕਰੀਂ ਕਿਸੇ ਕੋਲ ਗੱਲ ਨਾ ਬਿੱਲੋ।
ਦੁਨੀਆਂ ਕਰੇ ਮਖੌਲ ਬਿੱਲੋ।
ਰਖੀਂ ਆਪਣੇ ਕੋਲ ਬਿੱਲੋ,
ਕਾਹਦਾ ਪਿੱਟਾਂ ਢੋਲ ਬਿੱਲੋ
ਕੀ ਦਸਾਂ ਮੈਂ ਬੋਲ—-

ਸੁਰਜੀਤ ਸਾੰਰਗ