ਅੰਧਵਿਸ਼ਵਾਸੀ ਸੋਚ ਤਿਆਗੋ ਵਿਗਿਆਨਕ ਸੋਚ ਅਪਣਾਓ- ਮਾਸਟਰ ਪਰਮਵੇਦ
ਸੰਗਰੂਰ 30 ਮਾਰਚ (ਸੁਰਿੰਦਰ ਪਾਲ ਉਪਲੀ/ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਬੀਐਸਐਨਐਲ ਪਾਰਕ ਵਿੱਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਵਿੱਚ ਸਾਧਾ ਸਿੰਘ ਨੇ ਸ਼ਹੀਦੇ ਆਜਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀ ਅਦੁੱਤੀ ਸ਼ਹਾਦਤ ਅਤੇ ਸਰਦਾਰ ਭਗਤ ਸਿੰਘ ਵੱਲੋਂ ਰਚੀਆਂ ਗਈਆਂ ਲਿਖ਼ਤਾਂ ਬਾਰੇ ਚਾਨਣਾ ਪਾਇਆ।
ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰਿਵਾਰਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ ਗਈ । ਮੀਟਿੰਗ ਵਿੱਚ
ਪਟਿਆਲਾ ਵਿਖੇ ਸਥਾਪਿਤ ਹੋਣ ਵਾਲੇ ਸੀ ਜੀ ਐਚ ਐਸ ਵੈਲਨੈਸ ਸੈਂਟਰ ਲਈ ਜਤਨ ਕਰਨ ਵਾਲੇ ਸ਼੍ਰੀ ਰਾਜ ਕੁਮਾਰ ਜਨਰਲ ਸੈਕਟਰੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ।
ਮੀਟਿੰਗ ਵਿੱਚ ਸਿਹਤਯਾਬ ਹੋਣ ਉਪਰੰਤ ਜਿਥੇ ਰਣਜੀਤ ਸਿੰਘ ਧਾਲੀਵਾਲ ਅਤੇ ਦੀਦਾਰ ਸਿੰਘ ਜਾਗੋਵਾਲ ਦਾ ਨਿੱਘਾ ਉੱਥੇ ਉਨ੍ਹਾਂ ਨੇ ਪੈਨਸ਼ਨਰ ਐਸੋਸ਼ੀਏਸ਼ਨ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਹਰ ਪੱਖੋਂ ਉਨ੍ਹਾਂ ਦਾ ਸਾਥ ਦਿੱਤਾ।
ਤਰਕਸ਼ੀਲ਼ ਸੋਸਾਇਟੀ ਪੰਜਾਬ ਵੱਲੋਂ ਮਾਸਟਰ ਪਰਮ ਵੇਦ ਅਤੇ ਸ਼੍ਰੀ ਸੀਤਾ ਰਾਮ ਬਾਲਦ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਾਸਟਰ ਪਰਮਵੇਦ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧਵਿਸ਼ਵਾਸ, ਵਹਿਮ ਭਰਮ, ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਉਨ੍ਹਾਂ ਤਰਕਸ਼ੀਲ਼ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਕਰਵਾਏ ਜਾ ਰਹੇ ਮਾਨਸਿਕ ਰੋਗਾਂ ਪ੍ਰਤੀ ਜਾਗਰੂਕਤਾ ਦੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ।
ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ਼ 20 ਤੋਂ ਵੱਧ ਮੌਤਾਂ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਲਈ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਪ੍ਰਭਾਵਿਤ ਪ੍ਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬ ਪੁਲਿਸ ਵੱਲੋਂ ਰਾਤ ਨੂੰ ਜਮਹੂਰੀ ਜਥੇਬੰਦੀਆਂ ਦੇ ਦਫ਼ਤਰ ਗ਼ਦਰ ਭਵਨ ਦੀ ਦੀਵਾਰ ਟੱਪ ਕਿਰਤੀ ਕਿਸਾਨ ਯੂਨੀਅਨ ਤੇ ਪੀ ਐਸ ਯੂ ਦੇ ਆਗੂਆਂ ਨੂੰ ਬਿਨਾਂ ਵਜ੍ਹਾ ਹਿਰਾਸਤ ਵਿੱਚ ਲੈਣ ਦੀ ਵੀ ਨਿਖੇਧੀ ਕੀਤੀ ਗਈ ।ਬਹਾਦਰ ਸਿੰਘ ਅਹਿਮਦਗੜ੍ਹ ਤੇ ਭਾਰਤ ਭੂਸ਼ਨ ਧੂਰੀ ਨੇ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ।ਸ਼ਾਮ ਸੁੰਦਰ ਕੱਕੜ ਨੇ ਹਾਸਰਸ ਭਰਪੂਰ ਆਪਣੇ ਭਾਸ਼ਣ ਵਿੱਚ ਚੰਗੇ ਤੰਦਰੁਸਤ ਜੀਵਨ ਜਿਉਣ ਦੇ ਭੇਦ ਦੱਸੇ।
ਗੁਰਮੇਲ ਸਿੰਘ ਭੱਟੀ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਸੰਗਰੂਰ ਟੀਮ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਚਾਨਣਾ ਪਾਇਆ।ਸਾਧਾ ਸਿੰਘ ਵਿਰਕ ਨੇ ਵੇਜ ਤੇ ਪੈਨਸ਼ਨ ਰੇਵਿਜਣ ਬਾਰੇ ਚੱਲ ਰਹੀਆਂ ਗਤਵਿਧੀਆਂ ਬਾਰੇ ਵਿਸਥਾਪੂਰਵਕ ਚਾਨਣਾ ਪਾਇਆ। ਸੁਰਿੰਦਰ ਪਾਲ ਅਤੇ ਅਸ਼ਵਨੀ ਕੁਮਾਰ ਵੱਲੋਂ ਸ਼੍ਰੀ ਨਵਨੀਤ ਬਰਨਾਲਾ ਨੂੰ ਆਪਣੀਆਂ ਵਿਲੱਖਣ ਸੇਵਾਵਾਂ ਬਦਲੇ ਤੇ ਨਵੇਂ ਮੈਂਬਰ ਅਮਰ ਨਾਥ ਐਸ ਡੀ ਓ ਤੇ ਦਰਸ਼ਨਾ ਦੇਵੀ ਆਫਿਸ ਸੁਪਰਡੈਂਟ ਦੀ ਆਮਦ ਲਈ ਸਵਾਗਤ ਕੀਤਾ ਗਿਆ।
ਅੰਤ ਵਿੱਚ ਸ਼੍ਰੀ ਮਹਿੰਦਰ ਸਿੰਘ ਚੌਧਰੀ ਨੇ ਵੱਖ ਵੱਖ ਸਟੇਸ਼ਨਾਂ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਹਰ ਮਹੀਨੇਂ ਹਾਜ਼ਰੀ ਭਰਨ ਲਈ ਬੇਨਤੀ ਕੀਤੀ।
Leave a Comment
Your email address will not be published. Required fields are marked with *