ਸੰਗਰੂਰ 1ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅਜ ਸੰਗਰੂਰ ਅਤੇ ਬਰਨਾਲਾ ਬੀਐਸਐਨਐਲ ਪੈਨਸ਼ਨਰਜ਼ ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਸੰਗਰੂਰ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਪਵਨ ਕੁਮਾਰ ਜਿੰਦਲ, ਵਿਨੋਦ ਕੁਮਾਰ ਮਿਤਲ ,ਲਛਮਣ ਸਰੂਪ ਬਾਂਸਲ ਅਤੇ ਬੁੱਧ ਰਾਮ ਗੋਇਲ ਸ਼ਸ਼ੋਭਿਤ ਸਨ। ਮੀਟਿੰਗ ਦੀ ਸ਼ੁਰੂਆਤ
ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਨਮਨ ਕਰਕੇ ਹੋਈ। ਇਸ ਉਪਰੰਤ ਕੇਸਰ ਸਿੰਘ ਸਰੋਦ ਦੇ ਮਾਤਾ ਜੀ ਦਲੀਪ ਕੌਰ ਨੂੰ 1ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ।ਇਸ ਮਗਰੋਂ
ਭਾਰਤ ਭੂਸ਼ਣ ਧੂਰੀ ਨੇ ਸਾਹਿਬਜਾਦਿਆਂ ਦੀ ਯਾਦ ਵਿੱਚ ਬਹੁਤ ਹੀ ਸ਼ਿੱਦਤ ਅਤੇ ਸੁਰ ਨਾਲ ਇੱਕ ਗੀਤ ਪੇਸ਼ ਕੀਤਾ।
ਅੱਜ ਦੀ ਮੀਟਿੰਗ ਨੂੰ ਸ਼੍ਰੀ ਮੁਖ਼ਤਿਆਰ ਸਿੰਘ ਰਾਓ , ਸ਼੍ਰੀ ਭਾਰਤ ਭੂਸ਼ਣ ਗੋਇਲ ਧੂਰੀ, ਸ਼੍ਰੀ ਦਲਬੀਰ ਸਿੰਘ ਮਲੇਰਕੋਟਲਾ, ਸ਼੍ਰੀ ਪੀਸੀ ਬਾਘਾ, ਸ਼੍ਰੀ ਸ਼ਾਮ ਸੁੰਦਰ ਕਕੜ, ਸ਼੍ਰੀ ਸਾਧਾ ਸਿੰਘ ਵਿਰਕ, ਸ਼੍ਰੀ ਸ਼ਿਵ ਨਰਾਇਣ, ਸ਼੍ਰੀ ਰਘਬੀਰ ਸਿੰਘ, ਸ਼੍ਰੀ ਗੁਰਮੇਲ ਸਿੰਘ, ਪਰਵੀਨ ਕੁਮਾਰ ਅਤੇ ਵੀ਼ ਕੇ ਮਿੱਤਲ ਨੇ ਸੰਬੋਧਨ ਕੀਤਾ ਅਤੇ ਧੂਰੀ ਵਿਖੇ 17 ਦਸੰਬਰ ਦੇ ਘਟਨਾਕਰਮ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ ਪੋਸਟ ਆਫਿਸ ਵਾਲੇ ਪੈਨਸ਼ਨਰਾਂ ਨੂੰ ਪੈਨਸ਼ਨ ਡੇ ਮਨਾਉਣ ਦੇ ਨਾਮ ਤੇ ਸ਼ਮੂਲੀਅਤ ਕਰਾ ਕੇ ਕੀਤੀ ਗਈ ਚੋਣ ਦੀ ਲਗਭਗ ਸਾਰੇ ਬੁਲਾਰਿਆਂ ਨੇ ਵਿਰੋਧਤਾ ਕੀਤੀ ਨਾਲ ਹੀ ਧੂਰੀ ਵਿੱਖੇ ਘਰਾਂ ਵਿੱਚ ਜਾ ਕੇ ਗੈਰ ਹਾਜ਼ਰ ਸਾਥੀਆਂ ਤੋਂ ਦਸਖ਼ਤ ਕਰਾ ਕੇ ਹਾਜ਼ਰੀ ਵਧਾਉਣ ਲਈ ਕੀਤੀ ਕਾਰਵਾਈ ਦੀ ਵੀ ਨਿੰਦਾ ਕੀਤੀ ਗਈ।
17 ਦਸੰਬਰ ਨੂੰ ਧੂਰੀ ਵਿਖੇ ਬਹੁਤ ਹੈ ਥੋੜ੍ਹੇ ਬੀਐਸਐਨਐਲ ਪੈਨਸ਼ਨਰਾਂ ਦੀ ਹਾਜ਼ਰੀ ਵਿੱਚ ਗੈਰ- ਸੰਵਿਧਾਨਕ ਤਰੀਕੇ ਨਾਲ਼ ਚੁਣੀ ਗਈ ਕਮੇਟੀ ਨੂੰ ਮਾਨਤਾ ਨਾ ਦੇਣ ਦਾ ਇੱਕ ਮਤਾ ਪਾਸ ਕੀਤਾ ਗਿਆ ਜਿਸ ਨੂੰ ਸਦਨ ਵਿੱਚ ਹਾਜ਼ਰ ਪੈਨਸ਼ਨਰਾਂ ਨੇ ਦੋਵੇਂ ਹੱਥ ਖੜੇ
ਕਰਕੇ ਪਾਸ ਕੀਤਾ।
ੱ ਲਗਭਗ ਸਭ ਬੁਲਾਰਿਆਂ ਨੇ ਸ਼੍ਰੀ ਅਸ਼ਵਨੀ ਕੁਮਾਰ ਅਤੇ ਸ਼੍ਰੀ ਸੁਰਿੰਦਰਪਾਲ ਦੀ ਟੀਮ ਦਾ ਪੈਨਸ਼ਨਰਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ , ਸਾਥੀ ਨਵਨੀਤ ਸਿੰਘ ਬਰਨਾਲਾ ਦੀ ਵੀ ਬਹੁਤ ਸਰਾਹਣਾ ਕੀਤੀ ਗਈ।
ਇਸ ਮੌਕੇ ਕੇਵਲ ਸਿੰਘ ਮਲੇਰਕੋਟਲਾ ਨੇ ਤੂੰਬੀ ਨਾਲ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ।
ਭਾਰੀ ਸਰਦੀ ਦੇ ਬਾਵਜੂਦ ਸੰਗਰੂਰ ਬਰਨਾਲਾ ਦੇ ਬੀਐਸਐਨਐਲ ਪੈਨਸ਼ਨਰਜ਼ ਕਾਰਕੁੰਨ ਸਾਥੀ ਪੂਰੇ ਉਤਸ਼ਾਹ ਵਿੱਚ ਸਨ। ਖਾਲਸ ਬੀਐਸਐਨਐਲ ਦੇ 140 ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਲੱਗਭਗ 10 ਸਾਥੀਆਂ ਨੇ ਬਾਹਰੋਂ ਫ਼ੋਨ ਕਰਕੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ । ਅੱਜ ਦੀ ਮੀਟਿੰਗ ਵਿੱਚ ਧੂਰੀ,ਮਲੇਰਕੋਟਲਾ,ਸੁਨਾਮ, ਬਰਨਾਲਾ ਅਤੇ ਸੰਗਰੂਰ ਦੇ ਬਜ਼ੁਰਗ ਅਤੇ ਲੇਡੀਜ਼ ਪੈਨਸ਼ਨਰ ਵੀ ਸਨ ।
ਇਸਤੋਂ ਉਪ੍ਰੰਤ ਪ੍ਰਧਾਨਗੀ ਮੰਡਲ ਵੱਲੋਂ ਆਪਣੀ ਦੇਖ ਰੇਖ ਵਿੱਚ ਚੋਣ ਸਬੰਧੀ ਪੈਨਲ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ ।ਅੱਧੇ ਘੰਟੇ ਲਈ ਢੁੱਕਵਾਂ ਸਮਾਂ ਦਿੱਤਾ ਗਿਆ।
ਪੀ ਸੀ ਬਾਘਾ ਵੱਲੋਂ ਇੱਕ ਪੈਨਲ ਪ੍ਰਪੋਜ਼ ਕੀਤਾ ਗਿਆ ਜਿਸਨੂੰ ਸਦਨ ਵਿੱਚ ਹਾਜ਼ਰ ਸਾਥੀਆਂ ਨੇ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ।
ਅੰਤ ਵਿੱਚ ਸ੍ਰੀ ਅਲੋਕ ਜਿੰਦਲ ਨੇ ਦੂਰ ਦੁਰਾਡੇ ਸਥਾਨਾਂ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਉੱਥੇ ਨਵੀਂ ਚੁਣੀ ਗਈ ਟੀਮ ਨੂੰ ਪਹਿਲਾਂ ਤੋਂ ਵੀ ਵੱਧ ਤਨਦੇਹੀ ਨਾਲ ਵੈੱਲਫੇਅਰ ਦੇ ਕਾਰਜਾਂ ਲਈ ਸਮਾਂ ਦੇਣ ਤੇ ਜੋਰ ਦਿੱਤਾ।
ਅਜ ਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।ਮੰਚ ਸੰਚਾਲਨ ਸਾਧਾ ਸਿੰਘ ਨੇ ਕੀਤਾ।
ਸੁਰਿੰਦਰ ਪਾਲ
9417001125
1 Comment
cialis suppliers
January 6, 2024, 3:55 pmcialis suppliers
cialis suppliers
REPLY