ਵਿਗਿਆਨਕ ਵਿਚਾਰਾਂ ਦੇ ਪਰਚਾਰਕਾਂ ਤੇ ਧਾਰਾ 295 ਏ ਤਹਿਤ ਦਰਜ਼ ਐਫ਼ ਆਈ ਆਰਜ਼ ਰੱਦ ਕਰਨ ਦੀ ਕੀਤੀ ਜ਼ੋਰਦਾਰ ਮੰਗ
ਸੰਗਰੂਰ 1 ਫਰਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਦੀ ਨਵੀਂ ਚੁਣੀ ਗਈ ਜ਼ਿਲ੍ਹਾ ਜੱਥੇਬੰਦੀ ਦੀ ਪਲੇਠੀ ਮੀਟਿੰਗ ਬੀਐਸਐਨਐਲ ਪਾਰਕ ਸੰਗਰੂਰ ਵਿਖੇ ਕੀਤੀ ਗਈ। ਬਾਰਿਸ਼ ਅਤੇ ਅਤਿ ਸਰਦ ਮੌਸਮ ਦੇ ਬਾਵਜੂਦ ਐਸ ਐਸ ਏ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਹ ਮੀਟਿੰਗ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਬਹੁ ਪੱਖੀ ਸ਼ਖਸ਼ੀਅਤ ਦੇ ਮਾਲਕ ਪ੍ਰੋਫੈਸਰ ਚਰਨਜੀਤ ਸਿੰਘ ਉਡਾਰੀ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਉਨ੍ਹਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਪਿਛਲੇ ਕੁੱਝ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੇ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰਕ ਕਾਰਕੁੰਨਾਂ ਭੁਪਿੰਦਰ ਫੌਜੀ ਭੀਖੀ ਤੇ ਮਾਸਟਰ ਸਰਜੀਤ ਸਿੰਘ ਦੋਧਰ ਜਗਰਾਓਂ ਤੇ 295ਏ ਦੇ ਦਰਜ ਕੀਤੇ ਕੇਸਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਅਤੇ ਦਰਜ ਕੀਤੇ ਮਾਮਲੇ ਬਿਨਾਂ ਸ਼ਰਤ ਰੱਦ ਕਰਨ ਲਈ ਪ੍ਰਸਤਾਵ ਪਾਸ ਕੀਤਾ ਗਿਆ ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰੋਫੈਸਰ ਚਰਨਜੀਤ ਸਿੰਘ ਉਡਾਰੀ ਅਤੇ ਗੁਜਰਾਤ ਵਿੱਚ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ 14 ਬੱਚਿਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਜਨਵਰੀ ਮਹੀਨੇ ਵਿੱਚ ਜਨਮਦਿਨ ਅਤੇ ਹੋਰ ਪਰਿਵਾਰਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਹਾਜ਼ਰ ਸਾਥੀਆਂ ਨੂੰ ਗਿਫ਼ਟ ਭੇਟ ਕੀਤੇ ਗਏ।
ਸਾਈਂ ਮੈਡੀਕੋਜ਼ ਤੋਂ ਸ਼੍ਰੀ ਰਾਜਦੀਪ ਅਤਰੀ ਨੇ ਸ਼ਿਰਕਤ ਕੀਤੀ ਅਤੇ ਮਹੀਨੇ ਦਰਮਿਆਨ ਆਉਣ ਵਾਲੇ ਸੁਪਰ ਸਪੈਸ਼ਲਿਸਟ ਡਾਕਟਰਾਂ ਅਤੇ ਲਾਲ ਪੈਥ ਲੈਬ ਬਾਰੇ ਜਾਣਕਾਰੀ ਦਿੱਤੀ ਅਤੇ ਬੀਐਸਐਨਐਲ ਪੈਨਸ਼ਨਰਾਂ ਨੂੰ ਪਰਚੀ ਫੀਸ ਅਤੇ ਦਵਾਈਆਂ ਵਿੱਚ ਵਿਸ਼ੇਸ਼ ਛੋਟ ਦੀ ਪੇਸ਼ਕਸ਼ ਕੀਤੀ।
ਐਸ ਬੀ ਆਈ ਤੋਂ ਰਿਟਾਇਰਡ ਸੀਨੀਅਰ ਅਫਸਰ ਸ਼੍ਰੀ ਸੁਸ਼ੀਲ ਜੈਨ ਜੋ ਅੱਜ ਕੱਲ੍ਹ ਕਲੱਬ ਰੋਡ ਸੰਗਰੂਰ ਵਿਖੇ ਡਿਸਕਾਉਂਟ ਅਤੇ ਰੀਬੇਟ ਜਨਰਲ ਉਤਪਾਦ ਸ਼ੋ ਰੂਮ ਮਾਲਿਕ ਹਨ ਨੇ ਬੀਐਸਐਨਐਲ ਪੈਨਸ਼ਨਰਾਂ ਲਈ ਵਿੱਤੀ ਸਲਾਹ ਦੇਣ ਸਬੰਧੀ ਆਪਣੀਆਂ ਸੇਵਾਵਾਂ ਦੇਣ ਦੀ ਪੇਸਕਸ਼ ਕੀਤੀ ਅਤੇ ਬੀਐਸਐਨਐਲ ਵਿੱਚ ਆਪਣੀ ਡਿਊਟੀ ਦੌਰਾਨ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੀਜੀਐਚਐਸ
-ਦੇ ਪਟਿਆਲਾ ਵਿਖੇ ਸ਼ੁਰੂ ਹੋਣ ਵਾਲੇ ਵੈਲਨੈਸ ਸੈਂਟਰ ਦੀ ਸਥਾਪਨਾ ਬਾਰੇ ਚੱਲ ਰਹੇ ਜਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
-ਅੱਜ ਦੀ ਮੀਟੰਗ ਨੂੰ ਸ਼੍ਰੀ ਪੀ ਸੀ ਬਾਘਾ, ਸ਼ਿਵ ਨਾਰਾਇਣ, ਗੁਰਮੇਲ ਸਿੰਘ ਭੱਟੀ, ਸਾਧਾ ਸਿੰਘ ਵਿਰਕ ਸਾਹੋਕੇ, ਸ਼ਾਮ ਸੁੰਦਰ ਕੱਕੜ ਅਤੇ ਰਘਬੀਰ ਸਿੰਘ ਛਾਜਲੀ ਨੇ ਸੰਬੋਧਨ ਕੀਤਾ।
ਵਿਸ਼ੇਸ਼ ਸੇਵਾਵਾਂ ਨਿਭਾਉਣ ਲਈ ਸ਼੍ਰੀ ਨਵਨੀਤ ਸਿੰਘ ਬਰਨਾਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੇਵਲ ਸਿੰਘ ਮਲੇਰਕੋਟਲਾ ਨੇ ਤੂੰਬੀ ਨਾਲ ਇੱਕ ਦੋਗਾਣਾ ਗਾ ਕੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਹ ਮੀਟਿੰਗ ਬਹੁਤ ਸਫਲ ਰਹੀ।
Leave a Comment
Your email address will not be published. Required fields are marked with *