ਫਰੀਦਕੋਟ , 12 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲਾ ਪ੍ਰਧਾਨ ਜਸਪਾਲ ਸਿੰਘ ਨੰਗਲ ਦੀ ਅਗਵਾਈ ਹੇਠ ਸਥਾਨਕ ਫਰੀਦਕੋਟ ਰੋਡ ‘ਤੇ ਸਾਈਲੋ ਪਲਾਂਟ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਇਕੱਤਰ ਵੱਡੀ ਗਿਣਤੀ ’ਚ ਕਿਸਾਨਾਂ ਵਲੋਂ ਕੇਂਦਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਬਣ ਰਹੇ ਨਵੇਂ ਪਲਾਂਟਾ ਨੂੰ ਮਨਜੂਰੀ ਨਾ ਦੇਣ ਅਤੇ ਹੋਰ ਨਵੇਂ ਬਣ ਰਹੇ ਪਲਾਂਟਾਂ ਨੂੰ ਬਨਾਉਣ ਦੀ ਇਜਾਜਤ ਨਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਜਸਪਾਲ ਸਿੰਘ ਨੰਗਲ ਨੇ ਕਿਹਾ ਕਿ ਕਿਸਾਨਾਂ ਨੇ ਦਿੱਲੀ ਵਿਖੇ ਲਗਾਤਾਰ 13 ਮਹੀਨੇ ਧਰਨਾ ਦੇ ਕੇ ਅਤੇ ਮੋਦੀ ਹਕੂਮਤ ਨਾਲ ਲੜਦੇ ਹੋਏ 736 ਜਾਨਾਂ ਗੁਆ ਕੇ ਉਹ ਕਾਲੇ ਕਾਨੂੰਨ ਵਾਪਸ ਕਰਵਾਏ ਸੀ, ਜੋ ਖੇਤੀ ਦਾ ਭਾਰੀ ਨੁਕਸਾਨ ਕਰਦੇ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਕਿਸਾਨ ਦਿੱਲੀ ਵਿਖੇ ਬੈਠੇ ਹਨ ਅਤੇ ਲਗਾਤਾਰ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮੌਜੂਦਾ ਸਮੇਂ ਦੌਰਾਨ ਕੀਤੇ ਜਾ ਰਹੇ ਸੰਘਰਸ਼ ਦੌਰਾਨ ਸ਼ੁੱਭਕਰਨ ਵਰਗੇ ਨੌਜਵਾਨ ਨੂੰ ਅਸੀ ਗੁਆ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ 26 ਮੰਡੀਆਂ ਨੂੰ ਮਰਜ ਕੀਤਾ ਅਤੇ ਕਾਰਪੋਰੇਟ ਘਰਾਣਿਆਂ ਦੇ 9 ਸਾਈਲੋ ਪਲਾਂਟਾ ਨੂੰ ਮੰਡੀ ਵਜੋਂ ਮਨਜੂਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਲਾ ਫਰੀਦਕੋਟ ਅੰਦਰ ਕੋਟਕਪੂਰਾ ਵਿਖੇ ਸਥਿਤ ਸਾਈਲੋ ਪਲਾਂਟ ਜੋ ਕਿ 25 ਹਜਾਰ ਟਨ ਦੀ ਸਮਰੱਥਾ ਰੱਖਦਾ ਹੈ, ਨੂੰ ਵੀ ਇਸੇ ਲੜੀ ਤਹਿਤ ਮਨਜੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜੱਥੇਬੰਦੀ ਨੇ ਇਸਦੇ ਵਿਰੋਧ ਵਿੱਚ ਤੁਰਤ ਕਦਮ ਚੁੱਕਿਆ ਅਤੇ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਚਿਤਾਵਨੀ ਪੱਤਰ ਦੇਣੇ ਸ਼ੁਰੂ ਕੀਤੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈ ਲਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਬਣੇ ਸਾਰੇ ਸਾਈਲੋ ਪਲਾਂਟ ਨਿੱਜੀ ਹੱਥਾਂ ਵਿੱਚ ਦੇਣ ਦੀ ਬਜਾਏ ਸਰਕਾਰੀ ਹੱਥਾਂ ਵਿੱਚ ਲਏ ਜਾਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਈਲੋ ਪਲਾਂਟਾਂ ‘ਤੇ ਜੇਕਰ ਸਰਕਾਰ ਦਾ ਕੰਟਰੋਲ ਹੋਵੇਗਾ ਤਾਂ ਸਾਰਾ ਟੈਕਸ ਸਰਕਾਰ ਕੋਲ ਜਾਵੇਗਾ
Leave a Comment
Your email address will not be published. Required fields are marked with *