ਸੋਮਵਾਰ ਦਾ ਦਿਨ ਸੀ। ਆਫ਼ਿਸ ਜਾਣਾ ਸੀ ਪਰ ਤਬੀਅਤ ਕੁਝ ਠੀਕ ਨਹੀਂ ਲੱਗੀ, ਇਸਲਈ ਸੋਚਿਆ ਕਿ ਅੱਜ ਅਰਾਮ ਕਰ ਲੈਂਦਾ ਹਾਂ। ਸ਼ਾਮ ਨੂੰ ਗੱਪਸ਼ੱਪ ਮਾਰਨ ਲਈ ਸ਼ਰਮਾ ਜੀ ਦੇ ਘਰ ਚਲਾ ਗਿਆ। ਪੰਚਾਇਤ ਚੋਣਾਂ ਤੇ ਚਰਚਾ ਹੋ ਰਹੀ ਸੀ ਕਿ ਸ਼ਰਮਾ ਜੀ ਦਾ ਬੇਟਾ ਨਿਤਿਨ ਵੀ ਆਫ਼ਿਸ ਤੋਂ ਆ ਗਿਆ।
“ਕਿਵੇਂ ਰਿਹਾ ਤੇਰਾ ਅੱਜ ਆਫ਼ਿਸ ਦਾ ਦਿਨ?” ਸ਼ਰਮਾ ਜੀ ਨੇ ਪੁੱਛਿਆ।
“ਬਹੁਤ ਵਧੀਆ, ਪਾਪਾ!” ਬੇਟੇ ਨੇ ਕਿਹਾ। ਫਿਰ ਕੁਝ ਰੁਕ ਕੇ ਬੋਲਿਆ, “ਪਾਪਾ ਅੱਜ ਮਜ਼ੇਦਾਰ ਗੱਲ ਦੱਸਦਾ ਹਾਂ। ਸਾਡੇ ਜੋ ਬੌਸ ਹਨ ਨਾ, ਉਹ ਕਹਿ ਰਹੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਨੀਂਦ ਵਿੱਚ ਤਾਂ ਬੁੜਬੁੜਾਉਂਦੇ ਹੀ ਹਨ, ਜਾਗਦੇ ਹੋਏ ਵੀ ਬੁੜਬੁੜ ਕਰਦੇ ਰਹਿੰਦੇ ਹਨ। ਦਿਮਾਗ਼ ਖਰਾਬ ਕਰ ਰੱਖਿਆ ਹੈ ਉਨ੍ਹਾਂ ਨੇ! ਕਦੇ ਕਦੇ ਇਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਸੜਕ ਤੇ ਛੱਡ ਆਵਾਂ।”
“ਛੱਡ ਆਓ ਸਰ, ਮੇਰੇ ਪਾਪਾ ਨੇ ਵੀ ਦਾਦਾ ਜੀ ਨਾਲ ਇਵੇਂ ਹੀ ਕੀਤਾ ਸੀ। ਕਿਉਂ ਪਾਪਾ ਠੀਕ ਕਿਹਾ ਨਾ!”
ਪਾਪਾ ਝੱਟ ਬੋਲੇ, “ਤੂੰ ਪਾਗਲ ਹੋ ਗਿਆ ਹੈਂ! ਬੇਜ਼ਤੀ ਕਰਵਾਉਂਦਾ ਹੈਂ!”
“ਪਾਪਾ, ਉਦੋਂ ਦਾਦਾ ਜੀ ਵੀ ਕਿੰਨਾ ਰੋਏ ਸਨ। ਉਨ੍ਹਾਂ ਦੀ ਕੀ ਗਲਤੀ ਸੀ। ਬੀਮਾਰ ਹੀ ਤਾਂ ਸਨ ਉਹ! ਉਦੋਂ ਸੜਕ ਤੇ ਛੱਡਦੇ ਸਮੇਂ ਬੇਜ਼ਤੀ ਕਿਉਂ ਨਹੀਂ ਮਹਿਸੂਸ ਹੋਈ? ਹੁਣ ਦੱਸਦੇ ਹੋਏ ਕਿਉਂ?”
ਸ਼ਰਮਾ ਜੀ ਨਿਰੁੱਤਰ ਸਿਰ ਹੇਠਾਂ ਕਰੀ ਬੈਠੇ ਸਨ।
![](https://i0.wp.com/worldpunjabitimes.com/wp-content/uploads/2024/02/Ratna-Bhadoria.jpg?resize=292%2C416&ssl=1)
# ਮੂਲ : ਰਤਨਾ ਭਦੌਰੀਆ, ਉੱਤਰਪ੍ਰਦੇਸ਼ ratnasingh494@gmail.com
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *