ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
– ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ 485) ਭਾਰਤ ਵਲੋਂ ਸੰਤ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਕੂਲ ’ਚ ਪਹੁੰਚੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉਕਤ ਸਕੂਲ ਜਿਥੇ ਵਿੱਦਿਆ ਦੇ ਖੇਤਰ ਵਿੱਚ ਪੰਜਾਬ ਪੱਧਰ ਤੇ ਆਪਣੀ ਨਵੇਕਲੀ ਪਹਿਚਾਣ ਬਣਾ ਚੁੱਕਾ ਹੈ। ਇਸ ਦੇ ਬੱਚੇ ਹਰ ਸਾਲ ਪੰਜਾਬ ਪੱਧਰੀ ਮੈਰਿਟਾਂ ਵਿੱਚ ਪਹਿਲੀਆਂ ਪੁਜੀਸ਼ਨਾਂ ਵਿੱਚ ਆਪਣੇ ਨਾਮ ਦਰਜ਼ ਕਰਵਾ ਰਹੇ ਹਨ ਉੱਥੇ ਹੀ ਖੇਡਾਂ ਵਿੱਚ ਨੈਸ਼ਨਲ ਪੱਧਰ ਤੇ ਨਾਮਣਾ ਖੱਟ ਚੁੱਕੇ ਹਨ। ਜੇਕਰ ਸਮਾਜਸੇਵਾ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਵਿੱਚ ਸਕੂਲ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ ਹਨ। ਸਭ ਤੋਂ ਅਹਿਮ ਗੱਲ ਹਰ ਸਾਲ ਸਕੂਲ ਦੀ ਮਰਹੂਮ ਪਿ੍ਰੰਸੀਪਲ ਸਵਰਨਜੀਤ ਕੌਰ ਦੀ ਯਾਦ ’ਚ ਖੂਨਦਾਨ ਕੈਪ ਲਾ ਕੇ 500 ਤੋਂ ਵੱਧ ਯੂਨਿਟ ਖੁੂਨਦਾਨ ਕੀਤਾ ਜਾਂਦਾ ਹੈ। ਜੋ ਕਿ ਅੱਗੇ ਬਹੁਤ ਸਾਰੇ ਮਰੀਜਾਂ ਦੀ ਜਾਨ ਬਚਾਉਣ ’ਚ ਸਹਾਈ ਹੁੰਦਾ ਹੈ। ਇਸ ਵਾਸਤੇ ਉਨਾ੍ਹ ਦੀ ਜਥੇਬੰਦੀ ਵੱਲੋਂ ਟਰਾਫੀ ਅਤੇ ਲੋਈ ਨਾਲ ਥਾਪਰ ਪਰਿਵਾਰ ਦੇ ਮੁਖੀ ਅਤੇ ਸਕੂਲ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਪ੍ਰਧਾਨ ਜੀ ਨੇ ਦੱਸਿਆ ਕਿ ਉਹਨਾ ਦੀ ਜਥੇਬੰਦੀ ਜਿੱਥੇ ਕਿਸਾਨਾਂ-ਮਜਦੂਰਾਂ ਦੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਵਾਸਤੇ ਲੜਾਈ ਲੜਦੀ ਹੈ। ਉੱਥੇ ਹੀ ਸਮਾਜ ਨੂੰ ਸੇਧ ਦੇਣ ਵਾਲੇ ਸਮਾਜ ਸੇਵੀਆਂ, ਪੜਾਈ, ਖੇਡਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ, ਦਾਨੀ ਵੀਰਾਂ, ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ, ਕਿਸੇ ਵੀ ਮਹਿਕਮੇ ’ਚ ਆਪਣੀ ਮਿਹਨਤ ਦੇ ਬਲਬੂਤੇ ਨਾਮ ਚਮਕੌਣ ਵਾਲੇ ਨੌਜਵਾਨਾਂ ਦਾ ਸਮੇ-ਸਮੇ ਦੇ ਸਨਮਾਨ ਕਰਦੀ ਰਹਿੰਦੀ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਦਾਨ ਰਾਜਵੀਰ ਸਿੰਘ ਭਲੂਰੀਆ, ਬਾਘਾਪੁਰਾਣਾ ਬਲਾਕ ਦੇ ਪ੍ਰਧਾਨ ਸੁਰਜੀਤ ਸਿੰਘ ਵਿਰਕ, ਸਕੱਤਰ ਲਖਵੀਰ ਸਿੰਘ ਕੋਮਲ, ਗੁਰਚਰਨ ਸਿੰਘ ਲੰਗੇਆਣਾ, ਪ੍ਰੀਤਮ ਸਿੰਘ ਭਲੂਰ, ਇਕਬਾਲ ਸਿੰਘ ਭਲੂਰ, ਡਾਇਰੈਕਟਰ ਰਾਜ ਕੁਮਾਰ ਥਾਪਰ, ਸੰਤੋਖ ਸਿੰਘ ਸੋਢੀ ਸਮਾਲਸਰ, ਬਲਜੀਤ ਸਿੰਘ ਭਲੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਭਰਾ ਹਾਜਰ ਸਨ।